ਸੁਸ਼ਾਂਤ ਸਿੰਘ ਰਾਜਪੂਤ ਦੀ ਗਰਲ ਫ੍ਰੈਂਡ ਰਹੀ ਅੰਕਿਤਾ ਦੇ ਘਰ ਆਏ ਦੋ ਨੰਨ੍ਹੇ ਮਹਿਮਾਨ, ਪ੍ਰਸ਼ੰਸਕਾਂ ਦੇ ਨਾਲ ਖੁਸ਼ੀ ਕੀਤੀ ਸਾਂਝੀ

By  Shaminder August 11th 2020 01:00 PM

ਸੁਸ਼ਾਂਤ ਸਿੰਘ ਰਾਜਪੂਤ ਦੀ ਸਾਬਕਾ ਗਰਲ ਫ੍ਰੈਂਡ  ਅੰਕਿਤਾ ਦੇ ਘਰ ਦੋ ਨੰਨ੍ਹੇ ਮਹਿਮਾਨ ਆਏ ਹਨ । ਜਿਸਦੀ ਇੱਕ ਤਸਵੀਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਸਾਡਾ ਪਰਿਵਾਰ ਖੁਸ਼ ਹੈ, ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ, ਸਾਡਾ ਪਰਿਵਾਰ ਇਨ੍ਹਾਂ ਬੱਚਿਆਂ ਦੇ ਜਨਮ ਲੈਣ ਨਾਲ ਅਮੀਰ ਹੋ ਗਿਆ ਹੈ ਵੈਲਕਮ ਅਬੀਰ ਅਤੇ ਅਬੀਰਾ” ।

https://www.instagram.com/p/CDs70Ljh0fw/

ਅੰਕਿਤਾ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ‘ਤੇ ਲੋਕ ਲਗਾਤਾਰ ਕਮੈਂਟ ਕਰ ਰਹੇ ਨੇ । ਦੱਸ ਦਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ਤੋਂ ਬਾਅਦ ਅੰਕਿਤਾ ਕਾਫੀ ਦੁਖੀ ਸੀ, ਜਿਸ ਤੋਂ ਬਾਅਦ ਇਨ੍ਹਾਂ ਬੱਚਿਆਂ ਨੂੰ ਵੇਖ ਕੇ ਇਨ੍ਹਾਂ ਬੱਚਿਆਂ ਦੇ ਚਿਹਰੇ ਤੇ ਖੁਸ਼ੀ ਆ ਗਈ ਹੈ ।

https://www.instagram.com/p/CDl_LCIBC5K/

ਦੱਸ ਦਈਏ ਕਿ ਅਦਾਕਾਰਾ ਨਾਲ ਰੀਆ ਤੋਂ ਪਹਿਲਾਂ ਉਨ੍ਹਾਂ ਦਾ ਅਫੇਅਰ ਸੀ, ਪਰ ਦੋਵੇਂ ਇੱਕ ਦੂਜੇ ਤੋਂ ਦੂਰ ਹੋ ਗਏ ਸਨ ।ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਖੁਲਾਸੇ ਹੋ ਰਹੇ ਹਨ ਅਤੇ ਸੀਬੀਆਈ ਜਾਂਚ ਚੱਲ ਰਹੀ ਹੈ ।

Related Post