ਇਸ ਬਾਲੀਵੁੱਡ ਅਦਾਕਾਰ ਨੇ ਚੁੱਪ-ਚੁਪੀਤੇ ਕਰਵਾਈ ਮੰਗਣੀ, ਤਸਵੀਰਾਂ ਆਈਆਂ ਸਾਹਮਣੇ

By  Shaminder July 23rd 2020 11:57 AM

ਬਾਲੀਵੁੱਡ ਅਦਾਕਾਰ ਅੰਕੁਰ ਰਾਠੀ ਨੇ ਆਪਣੀ ਗਰਲ ਫ੍ਰੈਂਡ ਦੇ ਨਾਲ ਮੰਗਣੀ ਕਰ ਲਈ ਹੈ ।ਉਹ ਲੰਮੇ ਸਮੇਂ ਤੋਂ ਅਦਾਕਾਰਾ ਅਨੁਜਾ ਜੋਸ਼ੀ ਨੂੰ ਡੇਟ ਕਰ ਰਹੇ ਸਨ । ਹੁਣ ਉਨ੍ਹਾਂ ਨੇ ਆਪਣੇ ਮੰਗਣੇ ਦੀਆਂ ਬਹੁਤ ਹੀ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ ।ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਉਨ੍ਹਾਂ ਦੀ ਮੰਗਣੀ 19 ਜੁਲਾਈ ਨੂੰ ਹੋਈ ਸੀ’। ਦੋਨਾਂ ਦੀ ਮੰਗਣੀ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕਾਂ ਵੱਲੋਂ ਵਧਾਈ ਦਿੱਤੀ ਜਾ ਰਹੀ ਹੈ ।

https://www.instagram.com/p/CC7sfAcD3ll/?utm_source=ig_embed

ਦੱਸ ਦਈਏ ਕਿ ਦੋਨਾਂ ਨੇ ਕਦੇ ਵੀ ਆਪਣੇ ਰਿਸ਼ਤੇ ਨੂੰ ਛਿਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਦੋਵੇਂ ਸੋਸ਼ਲ ਮੀਡੀਆ ‘ਤੇ ਅਕਸਰ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਜਦੋਂ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਅਧਿਕਾਰਿਤ ਤੌਰ ‘ਤੇ ਅਪਣਾ ਲਿਆ ਹੈ ।

https://www.instagram.com/p/CCeF5cbHS_F/?utm_source=ig_embed

ਫ਼ਿਲਹਾਲ ਹਾਲੇ ਵਿਆਹ ਦੀ ਕੀ ਯੋਜਨਾ ਹੈ ਇਸ ਦਾ ਖੁਲਾਸਾ ਦੋਵਾਂ ਵੱਲੋਂ ਨਹੀਂ ਕੀਤਾ ਗਿਆ । ਅੰਕੁਰ ਰਾਠੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉੁਹ ਪਿੱਛੇ ਜਿਹੇ ਆਈ ਫ਼ਿਲਮ ‘ਥੱਪੜ’ ‘ਚ ਨਜ਼ਰ ਆਏ ਸਨ । ਜਿਸ ‘ਚ ਤਾਪਸੀ ਪਨੂੰ ਮੁੱਖ ਭੂਮਿਕਾ ‘ਚ ਉਨ੍ਹਾਂ ਦੇ ਨਾਲ ਨਜ਼ਰ ਆਏ ਸਨ ।

Related Post