ਗੀਤਾ ਜ਼ੈਲਦਾਰ ਨੇ ਕਿਸ ਨੂੰ ਕਿਹਾ ਚਵਲ, ਅਨਮੋਲ ਗਗਨ ਮਾਨ ਨੇ ਸ਼ਹਿਨਾਜ਼ ਤੇ ਹਿਮਾਂਸ਼ੀ 'ਚੋਂ ਕਿਸ ਦੀ ਕੀਤੀ ਸਪੋਰਟ, ਦੇਖੋ ਵੀਡੀਓ
ਗੀਤਾ ਜ਼ੈਲਦਾਰ ਨੇ ਕਿਸ ਨੂੰ ਕਿਹਾ ਚਵਲ, ਅਨਮੋਲ ਗਗਨ ਮਾਨ ਨੇ ਸ਼ਹਿਨਾਜ਼ ਤੇ ਹਿਮਾਂਸ਼ੀ 'ਚੋਂ ਕਿਸ ਦੀ ਕੀਤੀ ਸਪੋਰਟ, ਦੇਖੋ ਵੀਡੀਓ : ਸ਼ਹਿਨਾਜ਼ ਗਿੱਲ ਅਤੇ ਹਿਮਾਂਸ਼ੀ ਖੁਰਾਣਾ ਦਾ ਮੁੱਦਾ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਹਰ ਰੋਜ਼ ਹੀ ਹਿਮਾਂਸ਼ੀ ਖੁਰਾਣਾ ਅਤੇ ਸ਼ਹਿਨਾਜ਼ ਗਿੱਲ ਦੇ ਇਸ ਟਕਰਾਵ 'ਚ ਕੋਈ ਨਾ ਕੋਈ ਸਿਤਾਰਾ ਵੀ ਕੁੱਦ ਰਿਹਾ ਹੈ। ਇਸੇ ਸਿਲਸਿਲੇ 'ਚ ਮਸ਼ਹੂਰ ਪੰਜਾਬੀ ਗਾਇਕ ਗੀਤਾ ਜ਼ੈਲਦਾਰ ਨੇ ਕੁਝ ਦਿਨ ਪਹਿਲਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਉਹ ਹਿਮਾਂਸ਼ੀ ਖੁਰਾਣਾ ਦਾ ਪੱਖ ਲੈਂਦੇ ਹੋਏ ਸੁਣਾਈ ਦੇ ਰਹੇ ਹਨ।
View this post on Instagram
ਉਹਨਾਂ ਦਾ ਕਹਿਣਾ ਹੈ ਕਿ ਹਿਮਾਂਸ਼ੀ ਨੇ ਜਵਾਬ ਦੇ ਕੇ ਸਹੀ ਕੀਤਾ ਹੈ, ਗੀਤਾ ਜ਼ੈਲਦਾਰ ਦਾ ਕਹਿਣਾ ਹੈ ਕਿ ਉਹ ਇੱਕ ਲੜਕੀ ਨੂੰ ਜਵਾਬ ਦਿੰਦੇ ਚੰਗੇ ਨਹੀਂ ਲੱਗਦੇ ਭਾਵੇਂ ਅੱਗਿਓਂ ਕੋਈ ਚਵਲ ਹੀ ਕਿਉਂ ਨਾ ਹੋਵੇ।' ਹੁਣ ਉਹਨਾਂ ਇਸ ਵੀਡੀਓ 'ਚ ਚਵਲ ਕਿਸ ਨੂੰ ਕਿਹਾ ਇਹ ਤਾਂ ਉਹ ਜਾਨਣ। ਉੱਥੇ ਹੀ ਅਨਮੋਲ ਗਗਨ ਮਾਨ ਨੇ ਵੀ ਹਿਮਾਂਸ਼ੀ ਖੁਰਾਣਾ ਦੇ ਨਵੇਂ ਆਏ ਗੀਤ 'ਅੱਗ' 'ਤੇ ਵੀਡੀਓ ਬਣਾ ਕੇ ਹਿਮਾਂਸ਼ੀ ਖੁਰਾਣਾ ਦੀ ਸਪੋਰਟ ਕੀਤੀ ਹੈ। ਇਹਨਾਂ ਹੀ ਨਹੀਂ ਕੁਝ ਦਿਨ ਪਹਿਲਾਂ ਸ਼ਹਿਰੀ ਮਾਨ ਵੀ ਇਹਨਾਂ ਦੋ ਅਦਾਕਾਰਾਂ ਦੇ ਟਕਰਾਵ ਅਤੇ ਗਾਣਿਆਂ ਦੇ ਜ਼ਰੀਏ ਇੱਕ ਦੂਜੇ 'ਤੇ ਤੰਜ ਕੱਸਣ 'ਤੇ ਚੁਟਕੀ ਲੈਂਦੇ ਨਜ਼ਰ ਆਏ ਸੀ।
View this post on Instagram
this Sound is Amazing lol #AggBotA Costume - @bhartikhannalabel
ਹੋਰ ਵੇਖੋ : ਹਿਮਾਂਸ਼ੀ ਖੁਰਾਣਾ ਨੇ ਹੇਟਰਜ਼ ਨੂੰ ਆਪਣੇ ਨਵੇਂ ਗਾਣੇ ‘ਅੱਗ’ ਨਾਲ ਦਿੱਤਾ ਇਸ ਤਰਾਂ ਜਵਾਬ , ਦੇਖੋ ਵੀਡੀਓ
ਜਿਸ ਦਾ ਵੀਡੀਓ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਹਿਮਾਂਸ਼ੀ ਖੁਰਾਣਾ ਅਤੇ ਸ਼ਹਿਨਾਜ਼ ਗਿੱਲ ਦੇ ਇਸ ਝਗੜੇ 'ਚ ਪੰਜਾਬੀ ਇੰਡਸਟਰੀ ਵੀ ਦੋ ਫਾੜ ਹੁੰਦੀ ਨਜ਼ਰ ਆ ਰਹੀ ਹੈ। ਹੁਣ ਇਹ ਟਕਰਾਵ ਕਿੱਥੇ ਜਾ ਕੇ ਥੱਮ ਦਾ ਹੈ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।