ਅਨਮੋਲ ਗਗਨ ਮਾਨ ਤੋੜ ਰਹੇ ਨੇ ਚੰਡੀਗੜ੍ਹ ਦੇ ਰਿਕਾਰਡ , ਦੇਖੋ ਵੀਡੀਓ

By  Aaseen Khan January 3rd 2019 12:10 PM -- Updated: January 3rd 2019 12:12 PM

ਅਨਮੋਲ ਗਗਨ ਮਾਨ ਤੋੜ ਰਹੇ ਨੇ ਚੰਡੀਗੜ੍ਹ ਦੇ ਰਿਕਾਰਡ , ਦੇਖੋ ਵੀਡੀਓ : ਦਮਦਾਰ ਆਵਾਜ਼ ਦੀ ਮਾਲਿਕ ਅਤੇ ਸਟੇਜਾਂ ਤੋਂ ਬੇਬਾਕ ਬੋਲਣ ਵਾਲੀ ਅਨਮੋਲ ਗਗਨ ਮਾਨ ਦਾ ਨਵਾਂ ਗਾਣਾ 'ਚੰਡੀਗੜ੍ਹ ਰਿਲੀਜ਼ ਹੋ ਚੁੱਕਿਆ ਹੈ। ਚੰਡੀਗੜ੍ਹ ਗੀਤ 'ਚ ਅਨਮੋਲ ਗਗਨ ਮਾਨ ਪਿੰਡ ਦੀਆਂ ਕੁੜੀਆਂ ਦੀ ਟੌਰ ਖੂਬ ਦਿਖਾ ਰਹੇ ਹਨ। ਵੀਡੀਓ 'ਚ ਦਿਖਾਇਆ ਗਿਆ ਹੈ ਕਿ ਪਿੰਡਾਂ ਦੀਆਂ ਕੁੜੀਆਂ ਵੀ ਕਿਸੇ ਨਾਲੋਂ ਘੱਟ ਨਹੀਂ ਹੁੰਦੀਆਂ। ਗਾਣੇ ਦੇ ਸਿੰਗਰ ਡਾਇਰੈਕਟਰ ਅਤੇ ਕੰਪੋਜ਼ ਗਾਇਕਾ ਅਤੇ ਲਿਰਿਸਿਸਟ ਅਨਮੋਲ ਗਗਨ ਮਾਨ ਹੀ ਹਨ। ਚੰਡੀਗੜ੍ਹ ਗਾਣੇ ਦਾ ਮਿਊਜ਼ਿਕ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਮਿਸਟਰ ਵਾਓ ਨੇ ਕੀਤਾ ਹੈ।

https://www.youtube.com/watch?v=aAoF2VNE3LM

ਪੰਜਾਬ ਦੀ ਪੰਜਾਬੋ ਅਨਮੋਲ ਗਗਨ ਮਾਨ ਹਮੇਸ਼ਾ ਹੀ ਕੁੜੀਆਂ ਦੇ ਹੱਕ 'ਚ ਆਵਾਜ਼ ਬੁਲੰਦ ਕਰਦੇ ਨਜ਼ਰ ਆਏ ਹਨ। ਇਸ ਗਾਣੇ 'ਚ ਵੀ ਉਹ ਕੁੜੀਆਂ ਦੇ ਹੱਕ 'ਚ ਖਾਸ ਕਰਕੇ ਪਿੰਡ ਦੀਆਂ ਦੀਆਂ ਕੁੜੀਆਂ ਦੀ ਟੌਰ ਦਰਸਾ ਰਹੇ ਹਨ।

Anmol Gagan Maan 's new song Chandigarh is out now ਅਨਮੋਲ ਗਗਨ ਮਾਨ ਤੋੜ ਰਹੇ ਨੇ ਚੰਡੀਗੜ੍ਹ ਦੇ ਰਿਕਾਰਡ , ਦੇਖੋ ਵੀਡੀਓ

ਅਨਮੋਲ ਗਗਨ ਮਾਨ ਕਈ ਸੁਪਰ ਹਿੱਟ ਪੰਜਾਬੀ ਗਾਣੇ ਕਰ ਚੁੱਕੇ ਹਨ , ਜਿੰਨ੍ਹਾਂ 'ਚ ਪਿੱਛੇ ਜੇ ਰਿਲੀਜ਼ ਹੋਇਆ ਗਾਣਾ ਟਰਾਲਾ , ਸੂਟ , ਵਲਾਂ ਵਾਲੀ ਪੱਗ , ਅੱਤ ਕਰਵਾਤੀ , ਅਤੇ ਬੁਲੇਟ ਵਰਗੇ ਗਾਣਿਆਂ ਨੂੰ ਦਰਸ਼ਕਾਂ ਨੇ ਪਸੰਦ ਕੀਤਾ ਹੈ। ਇਸ ਗਾਣੇ ਦੀ ਚਰਚਾ ਵੀ ਕਾਫੀ ਸਮੇਂ ਤੋਂ ਬਣੀ ਹੋਈ ਸੀ। ਉਹਨਾਂ ਕੁਝ ਦਿਨ ਪਹਿਲਾਂ ਗਾਣੇ ਦਾ ਪੋਸਟਰ ਸ਼ੇਅਰ ਕਰਕੇ ਗੀਤ ਚੰਡੀਗੜ੍ਹ ਬਾਰੇ ਜਾਣਕਾਰੀ ਦਿੱਤੀ ਸੀ। ਸਰੋਤਿਆਂ ਵਲੋਂ ਗਾਣੇ ਨੂੰ ਪਸੰਦ ਕੀਤਾ ਜਾ ਰਿਹਾ ਹੈ , ਅਤੇ ਅਨਮੋਲ ਗਗਨ ਮਾਨ ਦੀ ਤਾਰੀਫ ਕੀਤੀ ਜਾ ਰਹੀ ਹੈ।

Related Post