ਅਨਮੋਲ ਗਗਨ ਮਾਨ ਇਕ ਵਾਰ ਫਿਰ ਤਿਆਰ ਨੇ ਇਕ ਘੈਂਟ ਜਿਹੇ ਟਰੈਕ ਨਾਲ

By  Gourav Kochhar February 6th 2018 11:04 AM

ਲਓ ਜੀ ਘੈਂਟ ਜੱਟੀ ਯਾਨੀ ਅਨਮੋਲ ਗਗਨ ਮਾਨ ਇਕ ਵਾਰ ਫਿਰ ਤਿਆਰ ਹੈ ਇਕ ਹੋਰ ਘੈਂਟ ਜਿਹਾ ਟਰੈਕ ਲੈ ਕੇ | ਅਨਮੋਲ ਗਗਨ ਮਾਨ ਦੇ ਗੀਤਾਂ ਦੀ ਹਮੇਸ਼ਾ ਇਕ ਸਿਫ਼ਤ ਰਹੀ ਹੈ ਕੇ ਉਨ੍ਹਾਂ ਦੇ ਗੀਤਾਂ ਵਿਚੋਂ ਹਮੇਸ਼ਾ ਪੰਜਾਬੀਅਤ ਦੀ ਝੱਲਕ ਪੈਂਦੀ ਹੈ | ਤੇ ਹੁਣ ਉਨ੍ਹਾਂ ਦਾ ਆਉਣ ਵਾਲਾ ਗੀਤ ਉਵੇਂ ਦਾ ਹੀ ਆ ਰਿਹਾ ਹੈ | ਤੇ ਗੀਤ ਦਾ ਸ਼ਿਰਸ਼ਕ ਹੈ ਵਾਲਾ ਵਾਲੀ ਪੱਗ |

ਗੀਤ ਦੇ ਸ਼ਿਰਸ਼ਕ ਤੋਂ ਹੀ ਪਤਾ ਲੱਗ ਜਾਂਦਾ ਹੈ ਗੀਤ ਪੂਰਾ ਜ਼ਬਰਦਸਤ ਹੋਵੇਗਾ | ਇਸ ਗੀਤ ਦੀ ਇਕ ਖਾਸ ਗੱਲ ਹੋਰ ਹੈ | ਇਸ ਗੀਤ ਵਿਚ ਪੁਰਸ਼ ਮਾਡਲ ਦੇ ਤੌਰ ਤੇ ਆ ਰਹੇ ਨੇ ਮਿਸਟਰ ਪੰਜਾਬ 2018 ਦੇ ਸੈਮੀ ਫਾਈਨਲਿਸਟ ਗੁਰਪ੍ਰੀਤ ਮਾਨ | ਜਿਨ੍ਹਾਂ ਦਾ ਇਹ ਸ਼ੁਰੂਆਤੀ ਪ੍ਰੋਜੈਕਟ ਹੈ | ਇਸ ਕਰਕੇ ਸਾਡੇ ਵੱਲੋਂ ਅਨਮੋਲ ਗਗਨ ਮਾਨ Anmol Gagan Maan ਨੂੰ ਤੇ ਗੁਰਪ੍ਰੀਤ ਮਾਨ ਨੂੰ ਆਉਣ ਵਾਲੇ ਪ੍ਰੋਜੈਕਟ ਲਈ ਸ਼ੁਭ ਕਾਮਨਾਵਾਂ |

Related Post