ਗੋਲਡੀ ਤੇ ਸੱਤਾ ਪਹੁੰਚੇ ਅਨਮੋਲ ਕਵੱਤਰਾ ਦੇ ਨੇਕ ਕੰਮ 'ਚ ਹਿੱਸਾ ਪਾਉਣ , ਕਹੀਆਂ ਇਹ ਭਾਵੁਕ ਗੱਲਾਂ , ਦੇਖੋ ਵੀਡੀਓ
ਗੋਲਡੀ 'ਤੇ ਸੱਤਾ ਪਹੁੰਚੇ ਅਨਮੋਲ ਕਵੱਤਰਾ ਦੇ ਨੇਕ ਕੰਮ 'ਚ ਹਿੱਸਾ ਪਾਉਣ , ਕਹੀਆਂ ਇਹ ਭਾਵੁਕ ਗੱਲਾਂ , ਦੇਖੋ ਵੀਡੀਓ : ਸਮਾਜ ਸੇਵੀ ਅਨਮੋਲ ਕਵੱਤਰਾ ਅੱਜ ਦੀ ਨੌਜਵਾਨ ਪੀੜੀ ਲਈ ਮਿਸਾਲ ਬਣ ਚੁੱਕਿਆ ਹੈ। ਅੱਜ ਪੰਜਾਬ ਦੇ ਹਸਪਤਾਲਾਂ 'ਚ ਕਿਸੇ ਵੀ ਮਰੀਜ਼ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉੱਥੇ ਹਰ ਇੱਕ ਨੂੰ ਇੱਕ ਹੀ ਨਾਮ ਚੇਤੇ ਆਉਂਦਾ ਹੈ ਉਹ ਹੈ ਅਨਮੋਲ ਕਵੱਤਰਾ। ਅਨਮੋਲ ਕਵੱਤਰਾ ਅਤੇ ਉਹਨਾਂ ਦੀ ਟੀਮ ਵੱਲੋਂ ਲੋੜਵੰਦ ਮਰੀਜ਼ਾਂ ਲਈ 'ਵੀ ਡੂ ਨਾਟ ਅਕਸੈਪਟ ਮਨੀ ਓਰ ਥਿੰਗਜ਼' ਨਾਮ ਦਾ ਐਨਜੀਓ ਚਲਾਇਆ ਜਾਂਦਾ ਹੈ ਜਿਹੜੇ ਡੋਨਰਜ਼ ਨੂੰ ਸਿੱਧਾ ਮਰੀਜ਼ ਨਾਲ ਮਿਲਵਾ ਕੇ ਉਹਨਾਂ ਦੀ ਮਦਦ ਕਰਵਾਉਂਦੇ ਹਨ।
ਅਨਮੋਲ ਕਵੱਤਰਾ ਦੇ ਇਸ ਨੇਕ ਕੰਮ 'ਚ ਹਿੱਸਾ ਪਾਉਣ ਅਤੇ ਉਹਨਾਂ ਦੀ ਹੌਂਸਲਾ ਅਫ਼ਜ਼ਾਈ ਲਈ ਕੁਝ ਦਿਨ ਪਹਿਲਾਂ ਉਹਨਾਂ ਕੋਲ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਬਹੁਤ ਹੀ ਵੱਡਾ ਨਾਮ ਦੇਸੀ ਕਰੂ ਯਾਨੀ ਗਾਇਕ ਅਤੇ ਮਿਊਜ਼ਿਕ ਡਾਇਰੈਕਟਰ ਗੋਲਡੀ ਅਤੇ ਸੱਤਾ ਪਹੁੰਚੇ । ਗੋਲਡੀ ਨੇ ਅਨਮੋਲ ਦੀ ਇਸ ਕੰਮ ਲਈ ਕਾਫੀ ਤਾਰੀਫ ਕੀਤੀ ਅਤੇ ਕਿਹਾ ਜਿਹੜਾ ਕੰਮ ਉਹ ਕਰ ਰਹੇ ਹਨ ਅਜਿਹੇ ਦੁਨੀਆਂ 'ਚ ਬਹੁਤ ਘੱਟ ਲੋਕ ਨੇ ਜੋ ਇਹ ਕੰਮ ਕਰਨ ਦਾ ਹੌਂਸਲਾ ਰੱਖਦੇ ਹਨ।
View this post on Instagram
ਗੋਲਡੀ ਅਤੇ ਸੱਤਾ ਕਾਫੀ ਇਮੋਸ਼ਨਲ ਵੀ ਹੋਏ। ਅਨਮੋਲ ਕਵੱਤਰਾ ਦਾ ਕਹਿਣਾ ਸੀ ਕਿ ਗੋਲਡੀ ਅਤੇ ਸੱਤਾ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦੇ ਨਾਲ ਜੁੜੇ ਹੋਏ ਹਨ ਤੇ ਸੇਵਾ ਵੀ ਕਰਦੇ ਰਹਿੰਦੇ ਸੀ ਪਰ ਕਦੇ ਵੀਡੀਓ 'ਚ ਅੱਗੇ ਨਹੀਂ ਆਏ। ਗੋਲਡੀ ਹੋਰਾਂ ਦਾ ਕਹਿਣਾ ਸੀ ਕਿ ਉਹ ਆਪਣੇ ਆਪ ਨੂੰ ਕਿਸਮਤ ਵਾਲੇ ਸਮਝਦੇ ਹਨ ਜਿਹੜਾ ਉਹਨਾਂ ਨੂੰ ਅਨਮੋਲ ਕਵੱਤਰਾ ਨਾਲ ਮਿਲਣ ਦਾ ਮੌਕਾ ਮਿਲਿਆ ਹੈ।
ਹੋਰ ਵੇਖੋ : ਭਾਰਤੀ ਫੌਜ ਦਾ ਇਹ ਜਵਾਨ ਸ਼ਹਾਦਤ ਤੋਂ ਬਾਅਦ ਵੀ ਸਰਹੱਦ ਦੀ ਕਰਦਾ ਹੈ ਰੱਖਿਆ, ਦੇਖੋ ਵੀਡਿਓ
View this post on Instagram
ਸਮਾਜ ਸੇਵਕ ਅਨਮੋਲ ਕਵੱਤਰਾ 'ਤੇ ਕਈ ਗਾਣੇ ਵੀ ਵੱਖ ਵੱਖ ਗਾਇਕਾਂ ਵੱਲੋਂ ਗਏ ਜਾ ਚੁੱਕੇ ਹਨ। ਹਰ ਰੋਜ਼ ਹੀ ਉਹਨਾਂ ਦੀਆਂ ਲੋਕਾਂ ਦੀ ਸੇਵਾ ਕਰਦੇ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਅਨਮੋਲ ਕਵੱਤਰਾ ਵੱਲੋਂ ਕੀਤਾ ਜਾ ਰਿਹਾ ਮਨੁੱਖਤਾ ਦੀ ਭਲਾਈ ਲਈ ਇਹ ਕੰਮ ਵਾਕਈ ਹੀ 'ਚ ਸਰਾਹੁਣ ਦੇ ਕਾਬਿਲ ਹੈ।