ਗਾਇਕ ਅਨਮੋਲ ਕਵਾਤਰਾ ਨੇ ਲੋਕਾਂ ਦੀ ਭਲਾਈ ਕਰਨ ਵਾਲੀਆਂ ਐੱਨ.ਜੀ.ਓ ਦੇ ਖੋਲੇ ਭੇਦ, ਵੀਡਿਓ ਵਾਇਰਲ 

By  Rupinder Kaler June 3rd 2019 10:41 AM

ਗਾਇਕ ਅਨਮੋਲ ਕਵਾਤਰਾ ਜਿਹੜੇ ਆਪਣੀ ਗਾਇਕੀ ਲਈ ਤਾਂ ਪ੍ਰਸਿੱਧ ਹਨ ਹੀ ਉੱਥੇ ਆਪਣੇ ਸਮਾਜ ਭਲਾਈ ਦੇ ਕੰਮਾਂ ਲਈ ਵੀ ਜਾਣੇ ਜਾਂਦੇ ਹਨ । ਅਨਮੋਲ ਕਵਾਤਰਾ ਹਮੇਸ਼ਾ ਉਹਨਾਂ ਲੋਕਾਂ ਦੀ ਸੇਵਾ ਲਈ ਅੱਗੇ ਹੋ ਕੇ ਕੰਮ ਕਰਦਾ ਹੈ, ਜਿਹੜੇ ਹਰ ਪਾਸੇ ਤੋਂ ਨਿਰਾਸ਼ ਹੋ ਚੁੱਕੇ ਹੁੰਦੇ ਹਨ । ਗਰੀਬੀ ਕਰਕੇ ਜੋ ਲੋਕ ਆਪਣਾ ਇਲਾਜ਼ ਨਹੀਂ ਕਰਵਾ ਸਕਦੇ । ਪਰ ਅਨਮੋਲ ਕਵਾਤਰਾ ਦੀ ਐੱਨਜੀਓ ਇਹਨਾਂ ਮਰੀਜ਼ਾ ਦਾ ਇਲਾਜ਼ ਕਰਵਾਉਂਦੀ ਹੈ ।

https://www.instagram.com/p/BxkNaTKlIck/

ਕਵਾਤਰਾ ਦੀਆਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵੀਡਿਓ ਲੋਕ ਸ਼ੇਅਰ ਕਰਦੇ ਹਨ ਜਿਸ ਵਿੱਚ ਉਹ ਲੋਕਾਂ ਦੀ ਮਦਦ ਕਰਦਾ ਹੋਇਆ ਨਜ਼ਰ ਆਉਂਦਾ ਹੈ । ਪਰ ਇਸ ਸਭ ਦੇ ਚਲਦੇ ਕਵਾਤਰਾ ਦਾ ਇੱਕ ਹੋਰ ਵੀਡਿਓ ਕਾਫੀ ਵਾਇਰਲ ਹੋ ਰਿਹਾ ਹੈ । ਜਿਸ ਵਿੱਚ ਉਹ ਸਮਾਜ ਭਲਾਈ ਸੰਸਥਾਵਾਂ ਦੇ ਗੁੱਝੇ ਭੇਦ ਖੋਲਦਾ ਹੋਇਆ ਨਜ਼ਰ ਆ ਰਿਹਾ ਹੈ ।

https://www.instagram.com/p/Bx4qY7vl_Mt/

ਕਵਾਤਰਾ ਇਸ ਵੀਡੀਓ ਵਿੱਚ ਦੱਸ ਰਹੇ ਹਨ ਕਿ ਕੁਝ ਲੋਕਾਂ ਨੇ ਸਮਾਜ ਭਲਾਈ ਸੰਸਥਾਵਾਂ ਦੁਕਾਨਦਾਰੀ ਦੇ ਤੌਰ 'ਤੇ ਖੋਲੀਆਂ ਹਨ । ਸਮਾਜ ਭਲਾਈ ਦੀ ਆੜ ਵਿੱਚ ਮੋਟੀ ਕਮਾਈ ਕੀਤੀ ਜਾ ਰਹੀ ਹੈ । ਕਵਾਤਰਾ ਦਾ ਕਹਿਣਾ ਹੈ ਕਿ ਦਾਨੀ ਸੱਜਣਾਂ ਨੂੰ ਕਿਸੇ ਸੰਸਥਾ ਨੂੰ ਦਾਨ ਕਰਨ ਦੀ ਬਜਾਏ ਕਿਸੇ ਮਰੀਜ਼ ਜਾਂ ਦੁਖੀ ਬੰਦੇ ਦੀ ਸਿੱਧੀ ਮਦਦ ਕਰਨੀ ਚਾਹੀਦੀ ਹੈ ।

https://www.instagram.com/p/ByMnjIzl0yc/

Related Post