ਕੀ ਹੁਣ ਪੰਜਾਬੀ ਫ਼ਿਲਮ 'ਗੋਰਿਆਂ ਨੂੰ ਦਫਾ ਕਰੋ' ਦਾ ਵੀ ਬਣਨ ਜਾ ਰਿਹਾ ਹੈ ਸੀਕਵਲ ...!

By  Rupinder Kaler August 5th 2019 06:10 PM

ਕੁਝ ਫ਼ਿਲਮਾਂ ਇਸ ਤਰ੍ਹਾਂ ਦੀਆਂ ਹੁੰਦੀਆ ਹਨ, ਜਿਹੜੀਆਂ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾ ਲੈਂਦੀਆਂ ਹਨ । ਇਹਨਾਂ ਫ਼ਿਲਮਾਂ ਨੂੰ ਦੇਖਕੇ ਲੋਕ ਮੰਗ ਕਰਨ ਲੱਗ ਜਾਂਦੇ ਹਨ ਕਿ ਇਹਨਾਂ ਦਾ ਸੀਕਵਲ ਬਣੇ । ਇਸ ਸੂਚੀ ਵਿੱਚ ਜੱਟ ਐਂਡ ਜੂਲੀਅਟ, ਸਰਦਾਰ ਜੀ ਤੇ ਨਿੱਕਾ ਜ਼ੈਲਦਾਰ ਵਰਗੀਆਂ ਫ਼ਿਲਮਾਂ ਸ਼ਾਮਿਲ ਹਨ । ਪਰ ਹੁਣ ਇਸ ਸੂਚੀ ਵਿੱਚ ਡੈਡੀ ਕੂਲ ਮੁੰਡੇ ਫੂਲ ਤੇ ਗੋਰਿਆਂ ਨੂੰ ਦਫਾ ਕਰੋ ਵੀ ਸ਼ਾਮਿਲ ਹੋ ਗਈਆ ਹਨ ।

https://www.instagram.com/p/BuNpQDin8A6/

ਖ਼ਬਰਾਂ ਦੀ ਮੰਨੀਏ ਤਾਂ ਡੈਡੀ ਕੂਲ ਮੁੰਡੇ ਫੂਲ-2 ਵਿੱਚ ਜੱਸੀ ਗਿੱਲ, ਰਣਜੀਤ ਬਾਵਾ ਤੇ ਜਸਵਿੰਦਰ ਭੱਲਾ ਦਿਖਾਈ ਦੇਣਗੇ । ਇਸ ਫ਼ਿਲਮ ਦੇ ਨਾਲ ਨਾਲ ਸਪੀਡ ਰਿਕਾਰਡਜ਼ ਨੇ ਗੋਰਿਆਂ ਨੂੰ ਦਫਾ ਕਰੋ ਫ਼ਿਲਮ ਦਾ ਵੀ ਸੀਕਵਲ ਬਨਾਉਣ ਦਾ ਐਲਾਨ ਕੀਤਾ ਹੈ । ਇਹ ਫ਼ਿਲਮ ਵੀ ਲੋਕਾਂ ਨੂੰ ਕਾਫੀ ਪਸੰਦ ਆਈ ਸੀ ਤੇ ਲੋਕ ਚਾਹੁੰਦੇ ਸਨ ਕਿ ਗੋਰਿਆਂ ਨੂੰ ਦਫਾ ਕਰੋ-2 ਬਣਾਈ ਜਾਵੇ । ਹੁਣ ਸਪੀਡ ਰਿਕਾਰਡਜ਼ ਨੇ ਇਸ ਦਾ ਐਲਾਨ ਕਰ ਦਿੱਤਾ ਹੈ ।

https://www.instagram.com/p/Bu36ACAA-3V/?utm_source=ig_embed

ਜੇਕਰ ਜੱਸੀ ਗਿੱਲ ਦੇ ਪ੍ਰੋਜੈਕਟਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਛੇਤੀ ਹੀ ਵਾਮਿਕਾ ਗੱਬੀ ਨਾਲ ਪੰਜਾਬੀ ਫ਼ਿਲਮ ਕੌਣ ਆ ਯਾਰ ਵਿੱਚ ਨਜ਼ਰ ਆਉਣਗੇ । ਇਸ ਤੋਂ ਇਲਾਵਾ ਜੱਸੀ ਗਿੱਲ ਬਾਲੀਵੁੱਡ ਫ਼ਿਲਮ ਪੰਗਾ ਵਿੱਚ ਨਜ਼ਰ ਆਉਣਗੇ। ਜਦੋਂ ਕਿ ਰਣਜੀਤ ਬਾਵਾ ਆਪਣੀ ਫ਼ਿਲਮ ਤਾਰਾ ਮੀਰਾ ਵਿੱਚ ਨਜ਼ਰ ਆਉਣਗੇ ।

Related Post