‘ਆਸ਼ਕੀ’ ਵਰਗੀ ਹਿੱਟ ਫ਼ਿਲਮ ਦੇਣ ਵਾਲੀ ਹੀਰੋਇਨ ਅਨੂੰ ਅਗਰਵਾਲ ਨੇ ਦੱਸੀ ਆਪਣੀ ਦਰਦ ਭਰੀ ਕਹਾਣੀ, ਵੀਡੀਓ ਕੀਤਾ ਸਾਂਝਾ

By  Rupinder Kaler June 12th 2020 02:52 PM -- Updated: June 12th 2020 02:58 PM

90 ਦੇ ਦਹਾਕੇ ਵਿੱਚ ਲੋਕਾਂ ਨੂੰ ‘ਆਸ਼ਕੀ’ ਸਿਖਾਉਣ ਵਾਲੀ ਹੀਰੋਇਨ ਅਨੂੰ ਅਗਰਵਾਲ ਪਿਛਲੇ ਕਈ ਸਾਲਾਂ ਤੋਂ ਵੱਡੇ ਪਰਦੇ ਤੋਂ ਦੂਰ ਹੈ । ਇਸ ਅਦਾਕਾਰਾ ਦਾ ਲੁੱਕ ਬਿਲਕੁਲ ਬਦਲ ਚੁੱਕਿਆ ਹੈ । 1996 ਵਿੱਚ ਇਸ ਦੀ ਆਖਰੀ ਫ਼ਿਲਮ ਆਈ ਸੀ । ਅਨੂੰ ਨੇ ਆਪਣੇ 7 ਸਾਲਾਂ ਦੇ ਕਰੀਅਰ ਵਿੱਚ ਸਾਊਥ ਦੀਆਂ ਫ਼ਿਲਮਾਂ ਵਿੱਚ ਵੀ ਆਪਣੀ ਕਿਸਮਤ ਅਜ਼ਮਾਈ ਸੀ । ਇਹੀ ਨਹੀਂ ਉਹ ਟੀਵੀ ਤੇ ਵੀ ਕੰਮ ਕਰ ਚੁੱਕੀ ਹੈ ।

https://twitter.com/anusualauthor/status/1270963085889560576

ਹਾਲ ਹੀ ਵਿੱਚ ਅਨੂੰ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਸ ਨੇ ਆਪਣੀ ਜ਼ਿੰਦਗੀ ਦੇ ਦਰਦ ਤੇ ਤਜ਼ਰਬੇ ਦਾ ਬਿਊਰਾ ਦਿੱਤਾ ਹੈ । ਅਨੂੰ ਅਗਰਵਾਲ ਵੀਡੀਓ ਵਿੱਚ ਕਹਿ ਰਹੀ ਹੈ ਕਿ ਉਸ ਨੂੰ ਦੇਸ਼ ਦੀ ਪਹਿਲੀ ਸੁਪਰ ਮਾਡਲ ਹੋਣ ਦਾ ਤਗਮਾ ਹਾਸਲ ਹੈ । ਉਹ ਕਹਿੰਦੀ ਹੈ ਕਿ ਉਸ ਦੌਰ ਵਿੱਚ ਡਿਜੀਟਲ ਮੀਡੀਆ ਏਨਾਂ ਪ੍ਰਚਲਿਤ ਨਹੀਂ ਸੀ ।

ਜੇਕਰ ਇਹ ਸਭ ਹੁੰਦਾ ਤਾਂ ਅੱਜ ਸਭ ਨੂੰ ਪਤਾ ਹੁੰਦਾ ਕਿ ਉਹ ਸੁਪਰ ਮਾਡਲ ਸੀ । ਨੀਲੀ ਜੀਨਸ ਵਿੱਚ ਆਈ ਮੇਰੀ ਫੋਟੋ ਸਭ ਦੇ ਜ਼ਿਹਨ ਵਿੱਚ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕਿ 1999 ਵਿੱਚ ਅਨੂੰ ਦਾ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਸੀ । ਇਸ ਹਾਦਸੇ ਵਿੱਚ ਉਹਨਾਂ ਦੀ ਯਾਦਦਾਸ਼ਤ ਚਲੀ ਗਈ ਸੀ । ਇੱਥੋਂ ਤੱਕ ਕਿ ਉਹ 29 ਦਿਨ ਕੋਮਾ ਵਿੱਚ ਵੀ ਰਹੀ ਸੀ ।

Related Post