ਅੱਜ ਹੈ ਅਨੁਪਮ ਖੇਰ ਦਾ ਜਨਮ ਦਿਨ, ਇਸ ਤਰ੍ਹਾਂ ਸ਼ੁਰੂ ਹੋਈ ਸੀ ਅਨੁਪਮ ਤੇ ਕਿਰਨ ਖੇਰ ਦੀ ਪ੍ਰੇਮ ਕਹਾਣੀ ….!

By  Rupinder Kaler March 7th 2020 12:18 PM

ਹਿੰਦੀ ਸਿਨੇਮਾ ਦੇ ਬਿਹਤਰੀਨ ਅਦਾਕਾਰ ਅਨੁਪਮ ਖੇਰ ਅੱਜ ਆਪਣਾ 65ਵਾਂ ਜਨਮ ਦਿਨ ਮਨਾ ਰਹੇ ਹਨ । 28 ਸਾਲ ਦੀ ਉਮਰ ਵਿੱਚ ਅਨੁਪਮ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ । 36 ਸਾਲ ਦੇ ਇਸ ਕਰੀਅਰ ਦੌਰਾਨ ਅਨੁਪਮ ਨੇ 500 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕੀਤਾ ਹੈ । ਪਰ ਫ਼ਿਲਮਾਂ ਤੋਂ ਇਲਾਵਾ ਅਨੁਪਮ ਖੇਰ ਆਪਣੀ ਨਿੱਜੀ ਜ਼ਿੰਦਗੀ ਕਰਕੇ ਚਰਚਾ ਵਿੱਚ ਰਹੇ ਹਨ । ਸ਼ਾਇਦ ਹੀ ਕੋਈ ਜਾਣਦਾ ਹੋਵੇਗਾ ਕਿ ਅਨੁਪਮ ਖੇਰ ਦੀ ਲਵ ਸਟੋਰੀ ਕਿਸੇ ਫ਼ਿਲਮੀ ਕਹਾਣੀ ਤੋਂ ਘੱਟ ਨਹੀਂ ।

https://www.instagram.com/p/B9a0D1SgAlf/

ਅਨੁਪਮ ਖੇਰ ਦੀ ਪਤਨੀ ਕਿਰਨ ਖੇਰ ਨੇ ਦੋ ਵਿਆਹ ਕੀਤੇ ਸਨ ਇਹ ਹਰ ਕੋਈ ਜਾਣਦਾ ਹੈ ਪਰ ਅਨੁਪਮ ਨੇ ਵੀ ਦੋ ਵਿਆਹ ਕਰਵਾਏ ਸਨ ਇਹ ਸ਼ਾਇਦ ਹੀ ਕੋਈ ਜਾਣਦਾ ਹੋਵੇ । ਇੱਕ ਇੰਟਰਵਿਊ ਵਿੱਚ ਅਨੁਪਮ ਨੇ ਦੱਸਿਆ ਸੀ ਕਿ ਉਹਨਾਂ ਦੀ ਪਹਿਲੀ ਪਤਨੀ ਦਾ ਨਾਂਅ ਮਧੁਮਾਲਤੀ ਸੀ, ਵਿਆਹ ਤੋਂ ਬਾਅਦ ਦੋਹਾਂ ਦੇ ਰਿਸ਼ਤੇ ਵਿੱਚ ਦਰਾੜ ਆ ਗਈ ਸੀ ਜਿਸ ਕਰਕੇ ਦੋਵੇਂ ਵੱਖ ਹੋ ਗਏ ।

https://www.instagram.com/p/B9CFY2ti74n/

1985 ਵਿੱਚ ਅਨੁਪਮ ਨੇ ਕਿਰਨ ਨਾਲ ਵਿਆਹ ਕਰਵਾ ਲਿਆ । ਆਪਣੀ ਪ੍ਰੇਮ ਕਹਾਣੀ ਬਾਰੇ ਗੱਲ ਕਰਦੇ ਹੋਏ ਕਿਰਨ ਨੇ ਕਿਹਾ ਸੀ ‘ਮੈਂ ਬੰਬਈ ਆਈ, ਮੈਂ ਗੋਤਮ ਨਾਲ ਵਿਆਹ ਕਰਵਾਇਆ, ਕੁਝ ਚਿਰ ਬਾਅਦ ਸਾਨੂੰ ਲੱਗਿਆ ਕਿ ਸਾਡਾ ਵਿਆਹ ਨਹੀਂ ਬਚੇਗਾ , ਮੈਂ ਤੇ ਅਨੁਪਮ ਉਦੋਂ ਚੰਗੇ ਦੋਸਤ ਸੀ, ਇੱਕ ਨਾਟਕ ਕਰ ਰਹੇ ਸੀ, ਮੈਨੂੰ ਯਾਦ ਹੈ ਕਿ ਅਸੀਂ ਨਾਦਿਰਾ ਬੱਬਰ ਦੇ ਨਾਟਕ ਲਈ ਕਲਕੱਤਾ ਜਾ ਰਹੇ ਸੀ ।

ਉਦੋਂ ਮੈਨੂੰ ਪਤਾ ਲੱਗਿਆ ਕਿ ਸਾਡੇ ਵਿੱਚ ਬਾਂਡਿੰਗ ਕੁਝ ਵੱਖਰੀ ਹੈ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕਿਰਨ ਖੇਰ ਨੇ ਪਹਿਲਾ ਵਿਆਹ ਗੋਤਮ ਬੇਰੀ ਨਾਲ ਕਰਵਾਇਆ ਸੀ, ਇਸ ਵਿਆਹ ਵਿੱਚੋਂ ਉਹਨਾਂ ਨੂੰ ਇੱਕ ਬੇਟਾ ਸਿਕੰਦਰ ਖੇਰ ਹੈ । 7 ਮਾਰਚ 1955 ਵਿੱਚ ਜਨਮੇ ਅਨੁਪਮ ਖੇਰ ਦਾ ਜਨਮ ਸ਼ਿਮਲਾ ਦੇ ਇੱਕ ਪੰਡਿਤ ਪਰਿਵਾਰ ਵਿੱਚ ਹੋਇਆ ਸੀ ।

ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਮੁੰਬਈ ਐਕਟਰ ਬਣਨ ਲਈ ਆ ਗਏ । ਉਹਨਾਂ ਦੀ ਪਹਿਲੀ ਹਿੱਟ ਫ਼ਿਲਮ ‘ਸਾਰਾਂਸ਼’ ਦੀ ਜਿਸ ਵਿੱਚ ਉਹਨਾਂ ਨੇ 65 ਸਾਲ ਦੇ ਬਜ਼ੁਰਗ ਦਾ ਕਿਰਦਾਰ ਨਿਭਾਇਆ ਸੀ । ਇਸ ਤੋਂ ਬਾਅਦ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ।

Related Post