ਅਨੁਪਮ ਖੇਰ ਨੇ ਮਾਂ ਨੂੰ ਟੈਨਸ਼ਨ ਤੋਂ ਬਚਾਉਣ ਲਈ ਛਿਪਾਈ ਹੈ ਇਹ ਗੱਲ

By  Shaminder July 15th 2020 06:39 PM

ਕੋਰੋਨਾ ਵਾਇਰਸ ਦੀ ਲਪੇਟ ‘ਚ ਹੁਣ ਤੱਕ ਬਾਲੀਵੁੱਡ ਦੇ ਕਈ ਅਦਾਕਾਰ ਆ ਚੁੱਕੇ ਹਨ । ਅਨੁਪਮ ਖੇਰ ਦੀ ਮਾਂ ਵੀ ਇਸ ਵਾਇਰਸ ਦੇ ਨਾਲ ਜੂਝ ਰਹੇ ਨੇ ।ਅਨੁਪਮ ਖੇਰ ਦੀ ਮਾਂ ਦੁਲਾਰੀ ਕੋਕਿਲਾਬੇਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ।ਅਨੁਪਮ ਖੇਰ ਦੀ ਦਾ ਕਹਿਣਾ ਹੈ ਕਿ ਹਾਲੇ ਤੱਕ ਉਨ੍ਹਾਂ ਨੇ ਆਪਣੀ ਮਾਂ ਨੂੰ ਨਹੀਂ ਦੱਸਿਆ ਕਿ ਉਨ੍ਹਾਂ ਨੂੰ ਕੋਰੋਨਾ ਹੋਇਆ ਹੈ ।

https://www.instagram.com/p/CCoTx3QgUE5/

ਮਾਂ ਨੂੰ ਨਹੀਂ ਦੱਸਿਆ ਉਨ੍ਹਾਂ ਨੂੰ ਕੋਰੋਨਾ ਹੋਇਆ-ਅਨੁਪਮ ਖੇਰ ਨੇ ਸੋਸ਼ਲ ਮੀਡੀਆ ਤੇ ਇੱਕ ਇਮੋਸ਼ਨਲ ਵੀਡੀਓ ਸ਼ੇਅਰ ਕੀਤਾ ਹੈ।ਵੀਡੀਓ ਵਿੱਚ ਅਨੁਪਮ ਖੇਰ ਦੱਸ ਰਹੇ ਹਨ ਕਿ ਜਿੰਦਗੀ ਵਿੱਚ ਕਦੇ ਕਦੇ ਅਜਿਹੇ ਦਿਨ ਆਉਂਦੇ ਹਨ ਜਦੋਂ ਤੁਸੀਂ ਥੋੜਾ ਲੋਅ ਮਹਿਸੂਸ ਕਰਦੇ ਹੋ। ਉਹ ਕਹਿੰਦੇ ਹਨ ਕਿ ਮੇਰੀ ਮਾਂ ਇਸ ਸਮੇਂ ਕੋਕਿਲਾਬੇਨ ਹਸਪਤਾਲ ਵਿੱਚ ਭਰਤੀ ਹੈ ਅਤੇ ਕੋਰੋਨਾ ਨਾਲ ਲੜ ਰਹੀ ਹੈ।

https://www.instagram.com/p/CCjVNImg8fa/

ਅਸੀਂ ਉਨ੍ਹਾਂ ਨੂੰ ਨਹੀਂ ਦੱਸਿਆ ਕਿ ਉਹ ਕੋਰੋਨਾ ਪਾਜੀਟਿਵ ਹੈ, ਅਸੀਂ ਉਨ੍ਹਾਂ ਨੂੰ ਕਿਹਾ ਕਿ ਇਹ ਕੇਵਲ ਇੱਕ ਇਨਫੈਕਸ਼ਨ ਹੈ ਪਰ ਕਿਉਂਕਿ ਮਾਂ ਦੇ ਆਲੇ ਦੁਆਲੇ ਅਜਿਹਾ ਮਾਹੌਲ ਹੈ ਕਿ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਉਹ ਕੋਰੋਨਾ ਪਾਜੀਟਿਵ ਹੈ।

Related Post