2019 ਦੀ ਸਭ ਤੋਂ ਵੱਡੀ ਫ਼ਿਲਮ 'ਕੇਸਰੀ' ਦੇ ਡਾਇਰੈਕਟਰ ਅਨੁਰਾਗ ਸਿੰਘ ਨੇ ਦਿੱਤੀਆਂ ਹਨ ਕਈ ਹਿੱਟ ਪੰਜਾਬੀ ਫ਼ਿਲਮਾਂ

By  Aaseen Khan April 3rd 2019 01:15 PM -- Updated: April 3rd 2019 01:17 PM

2019 ਦੀ ਸਭ ਤੋਂ ਵੱਡੀ ਫ਼ਿਲਮ 'ਕੇਸਰੀ' ਦੇ ਡਾਇਰੈਕਟਰ ਅਨੁਰਾਗ ਸਿੰਘ ਨੇ ਦਿੱਤੀਆਂ ਕਈ ਹਿੱਟ ਪੰਜਾਬੀ ਫ਼ਿਲਮਾਂ : 2019 ਦੀ ਸਭ ਤੋਂ ਵੱਡੀ ਹਿੱਟ ਫਿਲਮ ਕੇਸਰੀ ਜਿਸ ਨੇ ਸਭ ਦਾ ਦਿਲ ਜਿੱਤਿਆ ਹੈ। ਫਿਲਮ ਦੀ ਸਫਲਤਾ ਪਿੱਛੇ ਇੱਕ ਵਿਅਕਤੀ ਦਾ ਬਹੁਤ ਹੀ ਵੱਡਾ ਹੱਥ ਹੈ ਅਤੇ ਉਹ ਹਨ ਫਿਲਮ ਦੇ ਡਾਇਰੈਕਟਰ ਅਨੁਰਾਗ ਸਿੰਘ ਜਿੰਨ੍ਹਾਂ ਨੇ ਪੰਜਾਬੀ ਸਿਨੇਮਾ 'ਤੇ ਤਾਂ ਲਗਾਤਾਰ ਕਈ ਹਿੱਟ ਫ਼ਿਲਮਾਂ ਦੇ ਕੇ ਬਹੁਤ ਨਾਮ ਖੱਟਿਆ ਅਤੇ ਧਰਮਾ ਪ੍ਰੋਡਕਸ਼ਨ 'ਚ ਕੇਸਰੀ ਫਿਲਮ ਨੂੰ ਵੀ ਚਾਰ ਚੰਨ ਲਗਾ ਦਿੱਤੇ। ਜੀ ਹਾਂ ਜਲੰਧਰ ਦੇ ਰਹਿਣ ਵਾਲੇ ਅਨੁਰਾਗ ਸਿੰਘ ਲੇਖਣੀ ਦਾ ਨਾਲ ਨਾਲ ਨਿਰਦੇਸ਼ਨ ਦੇ ਵੀ ਮਾਹਿਰਾਂ 'ਚ ਆਉਂਦੇ ਹਨ।

anurag singh director of kesari punjabi film industry journey Anurag-Singh

ਪੰਜਾਬ 'ਚ ਪੜਾਈ ਕਰਨ ਤੋਂ ਬਾਅਦ ਆਸਟ੍ਰੇਲੀਆ 'ਚ ਮੀਡੀਆ ਆਰਟਜ਼ ਦੀ ਪੜਾਈ ਕੀਤੀ ਅਤੇ ਭਾਰਤ ਵਾਪਿਸ ਆ ਕੇ ਫ਼ਿਲਮੀ ਜਗਤ 'ਚ ਕੰਮ ਸ਼ੁਰੂ ਕਰਿਆ। 2007 'ਚ ਅਨੁਰਾਗ ਸਿੰਘ ਵੱਲੋਂ ਪਹਿਲੀ ਬਾਲੀਵੁੱਡ ਫਿਲਮ ਡਾਇਰੈਕਟ ਕੀਤੀ ਗਈ ਸੀ ਜਿਸ ਦਾ ਨਾਮ ਹੈ 'ਰਕੀਬ'।ਪਰ ਇਹ ਫਿਲਮ ਬਾਕਸ ਆਫਿਸ 'ਤੇ ਕੁਝ ਖਾਸ ਨਹੀਂ ਕਰ ਸਕੀ ਸੀ। ਇਸ ਤੋਂ ਬਾਅਦ ਅਨੁਰਾਗ ਸਿੰਘ ਹੋਰਾਂ ਨੇ ਪੰਜਾਬੀ ਇੰਡਸਟਰੀ 'ਚ ਪੈਰ ਧਰਿਆ ਜਿਸ 'ਚ ਉਹਨਾਂ 2011 ਪਹਿਲੀ ਪੰਜਾਬੀ ਫਿਲਮ 'ਯਾਰ ਅਣਮੁੱਲੇ' ਲਿਖੀ ਅਤੇ ਡਾਇਰੈਕਟ ਕੀਤੀ। ਇਸ ਫਿਲਮ ਨੂੰ ਖਾਸੀ ਕਾਮਯਾਬੀ ਹਾਸਿਲ ਹੋਈ।

anurag singh director of kesari punjabi film industry journey Anurag Singh

ਇਸ ਤੋਂ ਬਾਅਦ ਤਾਂ ਪੰਜਾਬੀ ਸਿਨੇਮਾ 'ਤੇ ਅਨੁਰਾਗ ਸਿੰਘ ਵੱਲੋਂ ਹਿੱਟ ਫ਼ਿਲਮਾਂ ਦੀ ਝੜੀ ਲਗਾ ਦਿੱਤੀ ਗਈ ਜਿਸ 'ਚ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨਾਲ ਆਈ ਸੀਰੀਜ਼ ਜੱਟ ਐਂਡ ਜੂਲੀਅਟ, ਪੰਜਾਬ 1984, ਡਿਸਕੋ ਸਿੰਘ, ਸੁਪਰ ਸਿੰਘ ਵਰਗੀਆਂ ਵੱਡੀਆਂ ਫ਼ਿਲਮਾਂ ਸ਼ਾਮਿਲ ਹਨ।

anurag singh director of kesari punjabi film industry journey Anurag Singh

ਅਨੁਰਾਗ ਸਿੰਘ ਵੱਲੋਂ ਡਾਇਰੈਕਟ ਅਤੇ ਲਿਖੀ ਪੰਜਾਬੀ ਫਿਲਮ 'ਪੰਜਾਬ 1984' ਨੂੰ ਨੈਸ਼ਨਲ ਅਵਾਰਡ ਵੀ ਮਿਲ ਚੁੱਕਿਆ ਹੈ। ਇਸ ਤੋਂ ਇਲਾਵਾ ਅਨੁਰਾਗ ਸਿੰਘ ਪੀਟੀਸੀ ਪੰਜਾਬੀ ਫਿਲਮ ਐਵਾਰਡਜ਼ 'ਚ 2013 ਅਤੇ 2014 'ਚ ਲਗਾਤਾਰ ਦੋ ਵਾਰ ਬੈਸਟ ਡਾਇਰੈਕਟਰ ਦਾ ਐਵਾਰਡ ਜਿੱਤ ਚੁੱਕੇ ਹਨ। ਪੀਟੀਸੀ ਪੰਜਾਬੀ ਫਿਲਮ ਐਵਾਰਡਜ਼ 2015 ਕ੍ਰਿਟਿਕ ਚੋਇਸ ਲਈ ਬੈਸਟ ਡਾਇਰੈਕਟਰ ਅਤੇ ਫਿਲਮ ਡਿਸਕੋ ਸਿੰਘ ਲਈ ਬੈਸਟ ਡਾਇਲਾਗ ਦਾ ਖਿਤਾਬ ਵੀ ਜਿੱਤ ਚੁੱਕੇ ਹਨ।

ਹੋਰ ਵੇਖੋ : ਕਪਿਲ ਸ਼ਰਮਾ ਦੇ ਘਰ ਪਹੁੰਚੇ ਅਕਸ਼ੈ ਕੁਮਾਰ ਤੇ ਗੁਰਪ੍ਰੀਤ ਘੁੱਗੀ, ਕਪਿਲ ਨੇ ਤਸਵੀਰ ਸਾਂਝੀ ਕਰ ਅਕਸ਼ੈ ਨੂੰ ਦਿੱਤੀ ਵਧਾਈ

anurag singh director of kesari punjabi film industry journey Anurag Singh

ਅਨੁਰਾਗ ਸਿੰਘ ਦੇ ਕੰਮ ਅਤੇ ਇਰਾਦੇ ਦੇ ਕਾਰਣ ਹੀ ਅੱਜ ਬਾਲੀਵੁੱਡ 'ਚ ਵੀ ਉਹਨਾਂ ਮੱਲਾਂ ਮਾਰੀਆਂ ਹਨ। ਕੇਸਰੀ ਫਿਲਮ 100 ਕਰੋੜ ਨੂੰ ਪਾਰ ਕਰਕੇ 2019 ਦੀ ਹੁਣ ਤੱਕ ਦੀ ਸਭ ਤੋਂ ਵੱਡੀ ਫਿਲਮ ਬਣ ਚੁੱਕੀ ਹੈ। ਜਿਸ ਦੀ ਕਹਾਣੀ ਵੀ ਅਨੁਰਾਗ ਸਿੰਘ ਅਤੇ ਗਿਰੀਸ਼ ਕੋਹਲੀ ਨੇ ਲਿਖੀ ਹੈ।

Related Post