ਬਾਲੀਵੁੱਡ ਤੋਂ ਆਈ ਗੁੱਡ ਨਿਊਜ਼ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਬਣਨ ਵਾਲੇ ਹਨ ਮੰਮੀ ਪਾਪਾ

By  Rupinder Kaler August 27th 2020 12:34 PM

ਕੋਰੋਨਾ ਮਹਾਮਾਰੀ ਦੇ ਚਲਦੇ ਬਾਲੀਵੁੱਡ ਤੋਂ ਇਕ ਬੇਹੱਦ ਚੰਗੀ ਖ਼ਬਰ ਆ ਰਹੀ ਹੈ। ਅਨੁਸ਼ਕਾ ਸ਼ਰਮਾ ਪ੍ਰੈਗਨੇਂਟ ਹੈ। ਵੀਰਵਾਰ ਨੂੰ ਅਨੁਸ਼ਕਾ ਅਤੇ ਵਿਰਾਟ ਨੇ ਸੋਸ਼ਲ ਮੀਡੀਆ ਜ਼ਰੀਏ ਇਹ ਖੁਸ਼ਖਬਰੀ ਆਪਣੇ ਫੈਨਜ਼ ਨੂੰ ਦਿੱਤੀ। ਇਸਦੇ ਨਾਲ ਹੀ ਦੋਵਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਕਈ ਸੈਲੇਬ੍ਰਿਟੀਜ਼ ਅਤੇ ਦੋਸਤਾਂ ਨੇ ਅਨੁਸ਼ਕਾ ਵਿਰਾਟ ਨੂੰ ਜੀਵਨ ਵਿਚ ਨਵਾਂ ਚੈਪਟਰ ਸ਼ੁਰੂ ਕਰਨ ਦੀ ਮੁਬਾਰਕਬਾਦ ਦਿੱਤੀ।

https://twitter.com/AnushkaSharma/status/1298856090809929728

ਅਨੁਸ਼ਕਾ ਨੇ ਵਿਰਾਟ ਨਾਲ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕਰਦੇ ਹੋਏ ਇਹ ਖਬਰ ਸ਼ੇਅਰ ਕੀਤੀ ਹੈ। ਤਸਵੀਰ ਵਿਚ ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਅਨੁਸ਼ਕਾ ਦਾ ਬੇਬੀ ਬੰਪ ਸਾਫ ਦਿਖ ਰਿਹਾ ਹੈ। ਇਸ ਤਸਵੀਰ ਨਾਲ ਅਨੁਸ਼ਕਾ ਨੇ ਲਿਖਿਆ-‘ਔਰ ਫਿਰ, ਹਮ ਤੀਨ ਹੋ ਜਾਏਂਗੇ। ਜਨਵਰੀ 2021 ਵਿਚ ਆ ਰਿਹਾ ਹੈ।’

https://www.instagram.com/p/CDxqIJzl-Bn/

ਦੱਸ ਦਈਏ ਵਿਰਾਟ ਤੇ ਅਨੁਸ਼ਕਾ ਕਈ ਸਾਲ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਸਾਲ 2017 ‘ਚ ਵਿਆਹ ਦੇ ਬੰਧਨ ‘ਚ ਬੱਝ ਗਏ ਸਨ। ਦੋਵਾਂ ਨੇ 11 ਦਸੰਬਰ ਨੂੰ ਬਿਨ੍ਹਾਂ ਕਿੱਸੇ ਖ਼ਬਰ, ਬਿਨ੍ਹਾਂ ਕਿੱਸੇ ਅੱਪਡੇਟ ਦੇ ਵਿਰਾਟ ਤੇ ਅਨੁਸ਼ਕਾ ਨੇ ਚੁੱਪ ਚਾਪ ਇਟਲੀ ਦੇ ਵਿਚ ਵਿਆਹ ਕਰਵਾ ਲਿਆ ਸੀ| ਇਸ ਵਿਆਹ ਦੇ ‘ਚ ਸਿਰਫ਼ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਤੇ ਪਰਿਵਾਰਿਕ ਲੋਕ ਸ਼ਾਮਿਲ ਹੋਏ ਸਨ|

 

Related Post