ਅਨੁਸ਼ਕਾ ਸ਼ਰਮਾ ਬਿਤਾ ਰਹੀ ਵਿਰਾਟ ਕੋਹਲੀ ਨਾਲ ਸਮਾਂ,ਪ੍ਰੈਗਨੇਂਸੀ ਦੀਆਂ ਖ਼ਬਰਾਂ 'ਤੇ ਦਿੱਤਾ ਇਹ ਜਵਾਬ

By  Shaminder July 30th 2019 03:43 PM

ਅਨੁਸ਼ਕਾ ਸ਼ਰਮਾ ਵਿਰਾਟ ਕੋਹਲੀ ਨਾਲ ਏਨੀਂ ਦਿਨੀਂ ਸਮਾਂ ਬਿਤਾ ਰਹੀ ਹੈ । ਦੋਵੇਂ ਇੱਕ ਦੂਜੇ ਨੂੰ ਟਾਈਮ ਦੇ ਰਹੇ ਹਨ ।  ਜਿਸ ਤੋਂ ਬਾਅਦ ਚਰਚਾ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ ਅਤੇ ਮੀਡੀਆ 'ਚ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਫੈਲਣ ਲੱਗ ਪਈਆਂ । ਸਭ ਤੋਂ ਵੱਡੀ ਗੱਲ ਇਹ ਸੀ ਕਿ ਅਨੁਸ਼ਕਾ ਸ਼ਰਮਾ ਦੀ ਪ੍ਰੈਗਨੇਂਸੀ ਦੀਆਂ ਖ਼ਬਰਾਂ ਵੀ ਸਾਹਮਣੇ ਆਉਣ ਲੱਗ ਪਈਆਂ ।

ਹੋਰ ਵੇਖੋ:ਜਲਦਬਾਜ਼ੀ ਵਿੱਚ ਹੋਇਆ ਸੀ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦਾ ਵਿਆਹ, ਛੇਤੀ ਵਿਆਹ ਕਰਵਾਉਣ ਪਿੱਛੇ ਦਾ ਖੁਲਿਆ ਰਾਜ਼ 2019

https://www.instagram.com/p/Bu8hlocH0Q9/

ਫ਼ਿਲਮ ਫੇਅਰ ਨੂੰ ਦਿੱਤੇ ਇੱਕ ਇੰਟਰਵਿਊ 'ਚ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉੁਨ੍ਹਾਂ ਨੇ ਕਿਹਾ ਕਿ 'ਜੇ ਤੁਸੀਂ ਵਿਆਹੁਤਾ ਹੋ ਤਾਂ ਲੋਕ ਪੁੱਛਦੇ ਹੀ ਹਨ ਕਿ ਉਹ ਪ੍ਰੈਗਨੇਂਟ ਹੈ ? ਅਨੁਸ਼ਕਾ ਨੇ ਅੱਗੇ ਕਿਹਾ 'ਇੱਕ ਅਦਾਕਾਰਾ ਦਾ ਵਿਆਹ ਹੁੰਦਾ ਹੈ ਅਤੇ ਲੋਕ ਅਗਲਾ ਸਵਾਲ ਇਹੀ ਪੁੱਛਦੇ ਨੇ ਕਿ ਉਹ ਪ੍ਰੈਗਨੇਂਟ ਹੈ ?

https://www.instagram.com/p/BunXt5KnYYv/

ਜਦੋਂ ਉਹ ਕਿਸੇ ਨੂੰ ਡੇਟ ਕਰਦੀ ਹੈ ਤਾਂ ਪੁੱਛਿਆ ਜਾਂਦਾ ਹੈ ਕਿ ਵਿਆਹ ਕਰਨ ਵਾਲੀ ਹੈ ਜਾਂ ਨਹੀਂ,ਤੁਹਾਨੂੰ ਸੈਲੀਬਰੇਟੀ ਨੂੰ ਏਨੀ ਛੁਟ ਤਾਂ ਦੇਣੀ ਚਾਹੀਦੀ ਹੈ ਕਿ ਉਹ ਆਪਣੇ ਹਿਸਾਬ ਨਾਲ ਜ਼ਿੰਦਗੀ ਜੀਅ ਸਕੇ। ਉਨ੍ਹਾਂ ਕਿਹਾ ਕਿ ਮੈਨੂੰ ਸਫਾਈ ਦੇਣ ਵਾਲੀਆਂ ਗੱਲਾਂ ਤੋਂ ਬਹੁਤ ਚਿੜ ਹੁੰਦੀ ਹੈ"।ਅਨੁਸ਼ਕਾ ਸ਼ਰਮਾ ਨੇ ਪ੍ਰੈਗਨੇਂਸੀ ਦੀਆਂ ਖ਼ਬਰਾਂ 'ਤੇ ਆਪਣੀ ਚੁੱਪੀ ਤੋੜ ਕੇ ਸਭ ਨੂੰ ਜਵਾਬ ਦੇ ਦਿੱਤਾ ਹੈ ।

https://www.instagram.com/p/B0bKDEgJXHD/

Related Post