ਵਿਰਾਟ ਕੋਹਲੀ ਦੀ ਜ਼ਿੰਦਗੀ ਦਾ ਇਹ ਕਿੱਸਾ ਸੁਣਕੇ ਰੋ ਪਈ ਅਨੁਸ਼ਕਾ ਸ਼ਰਮਾ

By  Rupinder Kaler September 13th 2019 12:22 PM

ਏਨੀਂ ਦਿਨੀਂ ਅਨੁਸ਼ਕਾ ਸ਼ਰਮਾ ਤੇ ਉਹਨਾਂ ਦੇ ਪਤੀ ਵਿਰਾਟ ਕੋਹਲੀ ਇੱਕਠੇ ਸਮਾਂ ਗੁਜ਼ਾਰ ਰਹੇ ਹਨ । ਹਾਲ ਵਿੱਚ ਵਿੱਚ ਇਹ ਜੋੜੀ ਇੱਕ ਪ੍ਰੋਗਰਾਮ ਵਿੱਚ ਪਹੁੰਚੀ । ਇਸ ਦੌਰਾਨ ਅਜਿਹਾ ਕੁਝ ਵਾਪਰਿਆ ਕਿ ਅਨੁਸ਼ਕਾ ਸ਼ਰਮਾ ਭਾਵੁਕ ਹੋ ਗਈ । ਇਸ ਤੋਂ ਬਾਅਦ ਅਨੁਸ਼ਕਾ ਨੇ ਵਿਰਾਟ ਦੇ ਹੱਥ ਤੇ ਕਿੱਸ ਕੀਤਾ । ਦਰਅਸਲ ਨਵੀਂ ਦਿੱਲੀ ਦੇ ਫਿਰੋਜ਼ ਸ਼ਾਹ ਕੋਟਲਾ ਸਟੇਡੀਅਮ ਦਾ ਨਾਂਅ ਬਦਲ ਕੇ ਡੀਡੀਸੀਏ ਦੇ ਸਾਬਕਾ ਪ੍ਰਧਾਨ ਸਵਰਗਵਾਸੀ ਅਰੁਨ ਜੇਟਲੀ ਦੇ ਨਾਂਅ ਤੇ ਰੱਖਿਆ ਜਾ ਰਿਹਾ ਹੈ ।

https://twitter.com/ClubAnushka/status/1172154823367479296

ਇਸ ਪ੍ਰੋਗਰਾਮ ਵਿੱਚ ਵਿਰਾਟ ਤੇ ਅਨੁਸ਼ਕਾ ਸਮੇਤ ਭਾਰਤੀ ਕ੍ਰਿਕੇਟ ਟੀਮ ਦੇ ਕਈ ਖਿਡਾਰੀ ਵੀ ਪਹੁੰਚੇ ਹੋਏ ਸਨ । ਇਸ ਦੌਰਾਨ ਇਹ ਵੀ ਐਲਾਨ ਹੋਇਆ ਕਿ ਵਿਰਾਟ ਕੋਹਲੀ ਦੇ ਨਾਂਅ ’ਤੇ ਵੀ ਇਸ ਸਟੇਡੀਅਮ ਵਿੱਚ ਇੱਕ ਸਟੈਂਡ ਦਾ ਨਿਰਮਾਣ ਹੋਵੇਗਾ ।

https://twitter.com/ClubAnushka/status/1172133336107507712

ਇਸ ਦੌਰਾਨ ਰਜਤ ਸ਼ਰਮਾ ਨੇ ਇੱਕ ਕਿੱਸਾ ਵੀ ਸ਼ੇਅਰ ਕੀਤਾ ਉਹਨਾਂ ਨੇ ਦੱਸਿਆ ਕਿ ‘ਵਿਰਾਟ ਦੇ ਪਿਤਾ ਦੇ ਦਿਹਾਂਤ ਤੋਂ ਬਾਅਦ ਅਰੁਨ ਜੇਟਲੀ ਦਿੱਲੀ ਦੇ ਉਤਮ ਨਗਰ ਵਿੱਚ ਕੋਹਲੀ ਦਾ ਘਰ ਲੱਭਦੇ ਹੋਏ ਪਹੁੰਚੇ ਸਨ । ਉਸ ਸਮੇਂ ਵਿਰਾਟ ਅੰਡਰ-19 ਵਿੱਚ ਸਨ ਅਤੇ ਉਹਨਾਂ ਨੇ ਇੱਕ ਮੈਚ ਖੇਡਣਾ ਸੀ । ਉਹਨਾਂ ਨੇ ਦੱਸਿਆ ਕਿ ਵਿਰਾਟ ਨੇ ਆਪਣੇ ਪਿਤਾ ਦੇ ਦਿਹਾਂਤ ਦੇ ਬਾਵਜੂਦ ਮੈਚ ਜਾਰੀ ਰੱਖਿਆ ਤੇ ਸ਼ਾਨਦਾਰ ਪਾਰੀ ਖੇਡੀ । ਇਸ ਗੱਲ ਤੇ ਅਰੁਨ ਜੇਟਲੀ ਨੇ ਕਿਹਾ ਕਿ ਵਿਰਾਟ ਕੋਹਲੀ ਬਹੁਤ ਵੱਡਾ ਨਾਂਅ ਬਣੇਗਾ’ ।

https://twitter.com/ClubAnushka/status/1172153886020227072

ਜਵਾਹਰ ਲਾਲ ਸਟੇਡੀਅਮ ਵਿੱਚ ਹੋਏ ਇਸ ਪ੍ਰੋਗਰਾਮ ਵਿੱਚ ਅਰੁਨ ਜੇਟਲੀ ਦੇ ਪਰਿਵਾਰਕ ਮੈਂਬਰ ਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਸਮੇਤ ਹੋਰ ਕਈ ਲੋਕ ਮੌਜ਼ੂਦ ਸਨ ।

Related Post