ਯੁਵਰਾਜ ਸਿੰਘ ਦੇ ਸੰਨਿਆਸ ਲੈਣ ਤੇ ਅਨੁਸ਼ਕਾ ਸ਼ਰਮਾ ਭਾਵੁਕ ਪੋਸਟ ਪਾ ਕੇ ਪਛਤਾਈ, ਯੁਵਰਾਜ ਨੇ ਕੀਤੀ ਇਸ ਤਰ੍ਹਾਂ ਖਿਚਾਈ
Rupinder Kaler
June 11th 2019 01:30 PM
ਇੰਡੀਆ ਕ੍ਰਿਕੇਟ ਟੀਮ ਦੇ ਆਲ-ਰਾਉਂਡਰ ਤੇ 2011 ਵਿਸ਼ਵ ਕੱਪ ਦੇ ਹੀਰੋ ਰਹੇ ਯੁਵਰਾਜ ਸਿੰਘ ਨੇ ਸੋਮਵਾਰ ਨੂੰ ਕੌਮਾਂਤਰੀ ਕ੍ਰਿਕੇਟ ਤੋਂ ਸੰਨਿਆਸ ਲੈ ਲਿਆ ਹੈ । ਉਹਨਾਂ ਨੇ ਇੱਕ ਹੋਟਲ ਵਿੱਚ ਇੱਕ ਪ੍ਰੈੱਸ ਕਾਨਫਰੰਸ ਬੁਲਾਕੇ ਇਸ ਦਾ ਐਲਾਨ ਕੀਤਾ ਸੀ । ਇਸ ਮੌਕੇ ਤੇ ਕ੍ਰਿਕੇਟ ਖਿਡਾਰੀ ਵਿਰਾਟ ਕੋਹਲੀ ਦੀ ਪਤਨੀ ਤੇ ਬਾਲੀਵੁੱਡ ਐਕਟਰੈੱਸ ਅਨੁਸ਼ਕਾ ਸ਼ਰਮਾ ਨੇ ਯੁਵਰਾਜ ਸਿੰਘ ਲਈ ਖ਼ਾਸ ਮੈਸੇਜ ਕੀਤਾ ।