ਪ੍ਰਸਿੱਧ ਲੇਖਕ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਸਭ ਤੋਂ ਛੋਟੀ ਧੀ ਦਾ ਵਿਦੇਸ਼ ‘ਚ ਹੋਇਆ ਦਿਹਾਂਤ

By  Shaminder September 10th 2020 04:32 PM

ਪੰਜਾਬੀ ਦੇ ਪ੍ਰਸਿੱਧ ਲੇਖਕ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਸਭ ਤੋਂ ਛੋਟੀ ਧੀ ਅਨਸੂਇਆ ਸਿੰਘ ਦਾ ਵੈਨੇਜ਼ੁਏਲਾ ਦੇ ਮੈਰੀਡਾ ‘ਚ ਦਿਹਾਂਤ ਹੋ ਗਿਆ, ਉਹ 84 ਸਾਲਾਂ ਦੇ ਸਨ । ਉਨ੍ਹਾਂ ਦੇ ਭਤੀਜੇ ਸੁਕੀਰਤ ਅਨੰਦ ਨੇ ਉਨ੍ਹਾਂ ਦੀ ਮੌਤ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ । ਅਨਸੂਇਆ ਨੇ ਵੈਨੇਜ਼ੁਏਲਾ ਦੀ ਮੈਰੀਡਾ ਯੂਨੀਵਰਸਿਟੀ ‘ਚ ਜ਼ਿੰਦਗੀ ਦਾ ਬਹੁਤਾ ਸਮਾਂ ਅੰਗਰੇਜ਼ੀ ਸਿਖਾਉਂਦਿਆਂ ਬਿਤਾਇਆ ।

gurbaksh singh daughter gurbaksh singh daughter

ਉਹ 1960 ‘ਚ ਪੀਪਲਸ ਫ੍ਰੈਂਡਸ਼ਿਪ ਯੂਨੀਵਰਸਿਟੀ ਦੇ ਪਹਿਲੇ ਬੈਚ ਚੋਂ ਸਨ । ਉਹ ਆਪਣੇ ਪਿਤਾ ਨਾਲ ਉਸ ਸਮੇਂ ਸੋਵੀਅਨ ਯੂਨੀਅਨ ਗਈ ਸੀ ਜਦੋਂ ਉਨ੍ਹਾਂ ਦੇ ਪਿਤਾ 1959 ‘ਚ ਲੇਖਕਾਂ ਦੇ ਇੱਕ ਵਫਦ ਦੇ ਨਾਲ ਸੋਵੀਅਤ ਯੂਨੀਅਨ ਗਏ ਸਨ ।

gurbaksh 222 gurbaksh 222

ਯੂਨੀਵਰਸਿਟੀ ‘ਚ ਪੜਾਉਣ ਦੌਰਾਨ ਹੀ ਉਨ੍ਹਾਂ ਨੂੰ ਰਾਉਲ ਜੀਸਸ ਐਸਟੇਵਜ ਨਾਲ ਪਿਆਰ ਹੋ ਗਿਆ ਸੀ ਜੋ ਭੌਤਿਕ ਵਿਗਿਆਨ ਦੀ ਪੜਾਈ ਕਰ ਰਿਹਾ ਸੀ । 1965 ‘ਚ ਉਹ ਵੈਨਜ਼ੁਏਲਾ ਚਲੇ ਦੋਵਾਂ ਨੇ ਮੈਰੀਡਾ ਯੂਨੀਵਰਸਿਟੀ ‘ਚ ਪੜ੍ਹਾਇਆ। ਅਨਸੂਇਆ ਆਪਣੇ ਪਿੱਛੇ ਦੋ ਬੇਟੇ ਅਤੇ ਇੱਕ ਧੀ ਛੱਡ ਗਏ ਹਨ ।

Related Post