ਕਈ ਬਿਮਾਰੀਆਂ ਦਾ ਇੱਕ ਇਲਾਜ਼ ਹੈ ਸੇਬ, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ

By  Rupinder Kaler January 19th 2021 05:29 PM

ਸੇਬ ਵਿੱਚ ਕੈਲਸ਼ੀਅਮ, ਫ਼ਾਈਬਰ ਸਮੇਤ ਹੋਰ ਕਈ ਪੌਸ਼ਟਿਕ ਤੱਤ ਹੁੰਦੇ ਹਨ ਜਿਹੜੇ ਤੁਹਾਨੂੰ ਸਿਹਤਮੰਦ ਰੱਖਦੇ ਹਨ । ਸੇਬ ਦਾ ਨਿਯਮਤ ਸੇਵਨ ਕਰਨ ਨਾਲ ਤੁਹਾਡੀ ਇਮਿਊਨਟੀ ਵੀ ਵਧਦੀ ਹੈ। ਜੇ ਪੇਟ ਵਿਚ ਕੀੜੇ ਹੋ ਗਏ ਹੋਣ ਤਾਂ ਹਰ ਰੋਜ਼ ਪੀੜਤ ਨੂੰ ਦੋ ਮਿੱਠੇ ਸੇਬ ਦਿਉ । ਤੁਸੀਂ ਉਸ ਨੂੰ ਹਰ ਰੋਜ਼ ਇਕ ਗਲਾਸ ਤਾਜ਼ੇ ਸੇਬ ਦਾ ਜੂਸ ਵੀ ਦੇ ਸਕਦੇ ਹੋ। ਇਸ ਤਰ੍ਹਾਂ ਕਰਨ ਨਾਲ ਉਸ ਦੇ ਪੇਟ ਦੇ ਕੀੜੇ ਮਰ ਜਾਂਦੇ ਹਨ।

ਹੋਰ ਪੜ੍ਹੋ :

ਬਾਬਾ ਜੈਕਸਨ ਦੇ ਨਾਲ ਥਿਰਕਦੇ ਹੋਏ ਨਜ਼ਰ ਆਏ ਗਾਇਕ ਸੁਖਬੀਰ, ਦਰਸ਼ਕਾਂ ਨੂੰ ਦਿੱਤਾ ਡਾਂਸ ਚੈਲੇਂਜ

ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨੇ ਕਾਰ ਰੈਲੀ ਦੀਆਂ ਵੀਡੀਓ ਕੀਤੀਆਂ ਸਾਂਝੀਆਂ

ਜੋ ਲੋਕ ਸਿਰਦਰਦ, ਚਿੜਚਿੜੇਪਨ, ਬੇਹੋਸ਼ੀ ਜਾਂ ਭੁੱਲਣ ਵਰਗੀ ਸ਼ਿਕਾਇਤ ਦੇ ਸ਼ਿਕਾਰ ਹਨ ਉਨ੍ਹਾਂ ਨੂੰ ਭੋਜਨ ਤੋਂ ਪਹਿਲਾਂ ਦੋ ਤਾਜ਼ੇ ਮਿੱਠੇ ਸੇਬ ਖਾਣੇ ਚਾਹੀਦੇ ਹਨ। ਜਿਨ੍ਹਾਂ ਲੋਕਾਂ ਦਾ ਦਿਲ ਕਮਜ਼ੋਰ ਹੈ ਜਾਂ ਦਿਲ ਦੀ ਧੜਕਣ ਘੱਟ ਜਾਂ ਜ਼ਿਆਦਾ ਹੋ ਜਾਂਦੀ ਹੈ ਉਦੋਂ ਉਨ੍ਹਾਂ ਨੂੰ ਚਾਂਦੀ ਦਾ ਵਰਕ ਲਗਾ ਕੇ ਸੇਬ ਦੇ ਮੁਰੱਬੇ ਦਾ ਸੇਵਨ ਕਰਨਾ ਚਾਹੀਦਾ ਹੈ।

ਸੇਬ ਵਿਚ ਮਿਲਣ ਵਾਲਾ ਫ਼ਾਈਬਰ ਮੋਟਾਪਾ ਘਟਾਉਣ ਵਿਚ ਵੀ ਮਦਦਗਾਰ ਹੈ ਜਿਸ ਨਾਲ ਵਿਅਕਤੀ ਹੋਰ ਬੀਮਾਰੀਆਂ ਦਾ ਸ਼ਿਕਾਰ ਹੋਣ ਤੋਂ ਵੀ ਬਚਦਾ ਹੈ। ਸੇਬ ਇਨਸੌਮਨੀਆ ਦੇ ਇਲਾਜ ਵਿਚ ਵੀ ਬਹੁਤ ਫ਼ਾਇਦੇਮੰਦ ਹੈ। ਜੇ ਤੁਹਾਨੂੰ ਦੇਰ ਰਾਤ ਤਕ ਨੀਂਦ ਨਹੀਂ ਆਉਂਦੀ ਜਾਂ ਅੱਧੀ ਰਾਤ ਨੂੰ ਨੀਂਦ ਖੁੱਲ੍ਹਣ ਤੋਂ ਬਾਅਦ ਨੀਂਦ ਆਉਂਦੀ ਹੋਵੇ ਤਾਂ ਸੌਣ ਤੋਂ ਪਹਿਲਾਂ ਇਕ ਸੇਬ ਦਾ ਮੁਰੱਬਾ ਖਾਉ ਅਤੇ ਬਾਅਦ ਵਿਚ ਗਰਮ ਦੁੱਧ ਪੀਉ। ਨੀਂਦ ਚੰਗੀ ਆਵੇਗੀ।

Related Post