ਬਾਬਾ ਜੈਕਸਨ ਦੇ ਨਾਲ ਥਿਰਕਦੇ ਹੋਏ ਨਜ਼ਰ ਆਏ ਗਾਇਕ ਸੁਖਬੀਰ, ਦਰਸ਼ਕਾਂ ਨੂੰ ਦਿੱਤਾ ਡਾਂਸ ਚੈਲੇਂਜ
‘ਇਸ਼ਕ ਤੇਰਾ ਤੜਫਾਵੇ’ ਗੀਤ ਉੱਤੇ ਸਭ ਨੂੰ ਭੰਗੜੇ ਪਵਾਉਣ ਵਾਲੇ ਪੰਜਾਬੀ ਗਾਇਕ ਸੁਖਬੀਰ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਦਾ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ ।
ਇਸ ਵੀਡੀਓ ‘ਚ ਉਹ ਬਾਬਾ ਜੈਕਸਨ ਦੇ ਨਾਮ ਨਾਲ ਮਸ਼ਹੂਰ ਡਾਂਸਰ ਦੇ ਨਾਲ ਥਿਰਕਦੇ ਹੁੰਦੇ ਹੋਏ ਦਿਖਾਈ ਦੇ ਰਹੇ ਨੇ । ਇਸ ਡਾਂਸ ਵੀਡੀਓ ‘ਚ ਸੁਖਬੀਰ ਦਾ ਹੀ ਗੀਤ ‘ਨੱਚਦੀ’ ਵੱਜ ਰਿਹਾ ਹੈ । ਉਨ੍ਹਾਂ ਨੇ ਦਰਸ਼ਕਾਂ ਨੂੰ ਡਾਂਸ ਚੈਲੇਂਜ ਦਿੱਤਾ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਚੰਗਾ ਹੁੰਗਾਰਾ ਮਿਲ ਰਿਹਾ ਹੈ।
ਗਾਇਕ ਸੁਖਬੀਰ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਗਾ ਚੁੱਕੇ ਨੇ।
View this post on Instagram