ਸਿੱਧੂ ਮੂਸੇਵਾਲਾ ਦੀ ਮਾਂ ਨੇ ਭਾਵੁਕ ਪੋਸਟ ਕੀਤੀ ਸਾਂਝੀ, ਕਿਹਾ ‘ਮਈ ਮਹੀਨੇ ਦਾ ਇੱਕ-ਇੱਕ ਦਿਨ ਮੈਨੂੰ ਸਾਲਾਂ ਵਾਂਗ ਲੱਗਦੈ’
ਸਿੱਧੂ ਮੂਸੇਵਾਲਾ ਦੀ ਮਾਂ ਆਪਣੇ ਪੁੱਤਰ ਨੂੰ ਯਾਦ ਕਰਕੇ ਅਕਸਰ ਭਾਵੁਕ ਹੋ ਜਾਂਦੀ ਹੈ । ਮਾਤਾ ਚਰਨ ਕੌਰ ਨੇ ਇੱਕ ਵਾਰ ਮੁੜ ਤੋਂ ਇੱਕ ਭਾਵੁਕ ਪੋਸਟ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਜਿਸ ‘ਚ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਲੈ ਕੇ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਹਨ ।
ਸਿੱਧੂ ਮੂਸੇਵਾਲਾ ਦੀ ਮਾਂ ਨੇ ਭਾਵੁਕ ਪੋਸਟ ਕੀਤੀ ਸਾਂਝੀ, ਕਿਹਾ ‘ਮਈ ਮਹੀਨੇ ਦਾ ਇੱਕ-ਇੱਕ ਦਿਨ ਮੈਨੂੰ ਸਾਲਾਂ ਵਾਂਗ ਲੱਗਦੈ’
ਸਿੱਧੂ ਮੂਸੇਵਾਲਾ (Sidhu Moose Wala)ਦੀ ਮਾਂ ਆਪਣੇ ਪੁੱਤਰ ਨੂੰ ਯਾਦ ਕਰਕੇ ਅਕਸਰ ਭਾਵੁਕ ਹੋ ਜਾਂਦੀ ਹੈ । ਮਾਤਾ ਚਰਨ ਕੌਰ (Charan kaur) ਨੇ ਇੱਕ ਵਾਰ ਮੁੜ ਤੋਂ ਇੱਕ ਭਾਵੁਕ ਪੋਸਟ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਜਿਸ ‘ਚ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਲੈ ਕੇ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਹਨ । ਮਾਤਾ ਚਰਨ ਕੌਰ ਨੇ ਲਿਖਿਆ ‘ਇਸ ਮਹੀਨੇ ਦਾ ਇੱਕ ਇੱਕ ਦਿਨ ਮੈਨੂੰ ਸਾਲਾਂ ਵਾਂਗ ਲੱਗਦਾ ਐ। ਮੈਂ ਇਸ ਮਹੀਨੇ ਦੀਆਂ ਤਰੀਕਾਂ ਵੀ ਨਹੀਂ ਗਿਣਤੀ। ਮੈਨੂੰ ਆਪਣੇ ਅੰਦਰ ਚੱਲਦੇ ਸ਼ੋਰ ਨੂੰ ਚੁੱਪ ਕਰਾਉਣਾ ਕਦੇ-ਕਦੇ ਬਹੁਤ ਔਖਾ ਹੋ ਜਾਂਦਾ, ਪਰ ਫਿਰ ਪੁੱਤ ਤੁਹਾਡੇ ਨਿੱਕੇ ਰੂਪ ਨੂੰ ਵੇਖ ਕੇ ਮੈਂ ਆਪਣਾ ਮਨ ਸਮਝਾਉਂਦੀ ਹਾਂ।
ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ 4 ਮਈ ਨੂੰ ਵੇਖੋ ‘Rising Star Awards 2024'
ਪੁੱਤ ਸਾਡੀ ਜ਼ਿੰਦਗੀ ਅੱਜ ਫਿਰ ੨੭-੨੮ ਸਾਲ ਪਿੱਛੇ ਚਲੀ ਗਈ ਹੈ।ਪਰ ਬੇਟਾ ਅਸੀਂ ਤੁਹਾਡੀਆਂ ਯਾਦਾਂ ਦੇ ਤੇ ਤੁਹਾਨੂੰ ਮੋਹ ਕਰਨ ਵਾਲਿਆਂ ਦੇ ਮੋਹ ਦੇ ਨਿੱਘ ਵਿੱਚ ਸਾਡੇ ਪੁੱਤਰ ਦੀ ਪਰਵਰਿਸ਼ ਕਰ ਰਹੇ ਹਾਂ ਤੇ ਪੁੱਤ ਅਸੀਂ ਇਸੇ ਅਹਿਸਾਸ ਤੱਕ ਸੀਮਤ ਰਹਿਣਾ ਚਾਹੁੰਦੇ ਹਾਂ।ਪੁੱਤ ਸਾਡੇ ‘ਤੇ ਜੋ ਬੀਤੀਆਂ ਉਸ ਦੀ ਮੱਲ੍ਹਮ ਸਤਿਗੁਰੂ ਆਪ ਬਣ ਕੇ ਆਏ । ਪੁੱਤ ਅਸੀਂ ਵੀ ਦੁਨੀਆ ਦੇ ਮਸਲਿਆਂ ਵਿੱਚ ਆਪਣੀ ਮੌਜੂਦਗੀ ਨਹੀਂ ਭਰਨਾ ਚਾਹੁੰਦੇ। ਬਸ ਸਾਡੇ ਘਰ ਦੀ ਰੌਣਕ ਦੇ ਫੁੱਲ ਨੂੰ ਮਮਤਾ ਦੇ ਨਾਲ ਸਿੰਜਣਾ ਚਾਹੁੰਦੇ ਹਾਂ।ਸਾਰਿਆਂ ਤੋਂ ਸਾਡੇ ਜਜ਼ਬਾਤਾਂ ਨੁੰ ਕਦਰ ਬਖਸ਼ਣ ਦੀ ਉਮੀਦ ਕਰਦੇ ਆਂ ਬੇਟਾ’।

29 ਮਈ ਨੂੰ ਹੋਇਆ ਸੀ ਕਤਲ
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਕਤਲ 29 ਮਈ 2022 ‘ਚ ਕਰ ਦਿੱਤਾ ਗਿਆ ਸੀ । ਉਸ ਵੇਲੇ ਸਿੱਧੂ ਮੂਸੇਵਾਲਾ ਆਪਣੀ ਬੀਮਾਰ ਮਾਸੀ ਦਾ ਹਾਲਚਾਲ ਜਾਨਣ ਦੇ ਲਈ ਜਾ ਰਹੇ ਸਨ । ਪਰ ਪਿੰਡ ਜਵਾਹਕੇ ਦੇ ਕੋਲ ਉਨ੍ਹਾਂ ‘ਤੇ ਕੁਝ ਹਥਿਆਰਬੰਦ ਲੋਕਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ । ਇਸੇ ਕਰਕੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਲਈ ਮਈ ਮਹੀਨਾ ਭਾਰੂ ਜਾਪਦਾ ਹੈ। ਇਸੇ ਮਹੀਨੇ ‘ਚ ਇਨ੍ਹਾਂ ਮਾਪਿਆਂ ਨੇ ਆਪਣੇ ਇਕਲੌਤੇ ਪੁੱਤਰ ਨੂੰ ਹਮੇਸ਼ਾ ਦੇ ਲਈ ਗੁਆ ਦਿੱਤਾ ਸੀ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
