ਅਰਬਾਜ਼ ਖ਼ਾਨ ਦੇ ਜਨਮ ਦਿਨ ’ਤੇ ਜਾਣੋਂ ਕਿਸ ਤਰ੍ਹਾਂ ਸ਼ੁਰੂ ਹੋਈ ਸੀ ਮਲਾਇਕਾ ਤੇ ਅਰਬਾਜ਼ ਦੀ ਲਵ ਸਟੋਰੀ

By  Rupinder Kaler August 4th 2020 06:33 PM

ਅਰਬਾਜ਼ ਖਾਨ ਪ੍ਰੋਫੈਸ਼ਨਲ ਲਾਈਫ ਤੋਂ ਜ਼ਿਆਦਾ ਆਪਣੀ ਪਰਸਨਲ ਲਾਈਫ ਕਰਕੇ ਸੁਰਖੀਆਂ ਵਿੱਚ ਰਹਿੰਦੇ ਹਨ । ਏਨੀਂ ਦਿਨੀਂ ਅਰਬਾਜ਼ 22 ਸਾਲ ਛੋਟੀ ਅਦਾਕਾਰ ਮਾਡਲ ਜਾਰਜੀਆ ਐਡ੍ਰੀਆਨੀ ਨੂੰ ਲੈ ਕੇ ਕਾਫੀ ਚਰਚਾ ਵਿੱਚ ਹਨ। ਮਲਾਇਕਾ ਅਰੋੜਾ ਨਾਲ ਤਲਾਕ ਹੋਣ ਤੋਂ ਬਾਅਦ ਅਰਬਾਜ ਖਾਨ ਦੀ ਲਾਈਫ 'ਚ ਜਾਰਜੀਆ ਦੀ ਐਂਟਰੀ ਹੋਈ ਪਰ ਬਾਲੀਵੁੱਡ 'ਚ ਅੱਜ ਵੀ ਅਰਬਾਜ਼ ਖਾਨ ਤੇ ਮਲਾਇਕਾ ਅਰੋੜਾ ਦੀ ਲਵ ਸਟੋਰੀ ਫੇਮਸ ਹੈ।

https://www.instagram.com/p/CAASvH4BJ6M/

ਅਰਬਾਜ਼ ਖਾਨ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦਾ ਜਨਮ 4 ਅਗਸਤ 1967 ਨੂੰ ਪੁਣੇ 'ਚ ਹੋਇਆ ਸੀ। ਅਰਬਾਜ਼ ਖਾਨ ਨੇ ਮਲਾਇਕਾ ਅਰੋੜਾ ਦੇ ਨਾਲ ਸਾਲ 1998 'ਚ ਵਿਆਹ ਕੀਤਾ ਸੀ। ਦੋਵਾਂ ਨੇ ਵਿਆਹ ਦੇ 20 ਸਾਲ ਬਾਅਦ ਇਕ-ਦੂਜੇ ਤੋਂ ਵੱਖ ਹੋਣ ਦਾ ਫੈਸਲਾ ਲਿਆ। ਇਸ ਤੋਂ ਬਾਅਦ ਦੋਵਾਂ ਨੇ ਸਾਲ 2017 'ਚ ਤਲਾਕ ਲੈ ਲਿਆ।

https://www.instagram.com/p/BvrLzEMB3cC/

ਦੋਵਾਂ ਵੱਲੋਂ ਲਏ ਗਏ ਇਸ ਫੈਸਲੇ ਕਾਰਨ ਫੈਂਨਜ ਕਾਫੀ ਨਿਰਾਸ਼ ਹੋਏ ਸੀ। ਉਨ੍ਹਾਂ ਦੀ ਲਵ ਸਟੋਰੀ ਬਾਰੇ ਦੱਸ ਦੇਈਏ ਕਿ ਬਹੁਤ ਘੱਟ ਲੋਕ ਜਾਣਦੇ ਹਨ ਕਿ ਦੋਵੇਂ ਇਕ ਵਿਵਾਦਿਤ ਐਡ ਸ਼ੂਟ ਦੌਰਾਨ ਕਰੀਬ ਆਏ ਸੀ। ਅੱਜ ਬੇਸ਼ੱਕ ਮਲਾਇਕਾ ਤੇ ਅਰਬਾਜ਼ ਦਾ ਤਲਾਕ ਹੋ ਗਿਆ ਹੈ ਪਰ ਦੋਵੇਂ ਅੱਜ ਵੀ ਇਕ ਦੂਜੇ ਦੇ ਚੰਗੇ ਦੋਸਤ ਹਨ।

https://www.instagram.com/p/CDabneIhbPi/

Related Post