ਹਾਊਸ ਮੇਡ ਦੇ ਮੂੰਹ ’ਚ ਮਿਕਸਵੈੱਜ ਭਾਸ਼ਾ ਸੁਣਕੇ ਉੱਚੀ ਉੱਚੀ ਹੱਸਣ ਲੱਗੀ ਅਰਚਨਾ ਪੂਰਨ ਸਿੰਘ, ਤੁਹਾਨੂੰ ਵੀ ਪਸੰਦ ਆਵੇਗੀ ਵੀਡੀਓ

By  Rupinder Kaler April 14th 2020 01:04 PM

ਅਰਚਨਾ ਪੂਰਨ ਸਿੰਘ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਨਾਲ ਜੁੜੀਆਂ ਵੀਡੀਓ ਸ਼ੇਅਰ ਕਰਦੀ ਹੈ । ਹਾਲ ਹੀ ਵਿੱਚ ਉਹਨਾਂ ਨੇ ਇੱਕ ਵੀਡੀਓ ਵਿੱਚ ਆਪਣੀ ਹਾਊਸ ਮੇਡ ਭਾਗਸ਼੍ਰੀ ਨਾਲ ਜਾਣ ਪਛਾਣ ਕਰਵਾਈ ਸੀ । ਇਸ ਸਭ ਦੇ ਚਲਦੇ ਉਹਨਾਂ ਨੇ ਇੱਕ ਵਾਰ ਫਿਰ ਭਾਗਸ਼੍ਰੀ ਦਾ ਇੱਕ ਹੋਰ ਵੀਡੀਓ ਸ਼ੇਅਰ ਕੀਤਾ ਹੈ । ਜਿਸ ਵਿੱਚ ਅਰਚਨਾ ਉਸ ਦੀ ਮਿਕਸਵੈਜ ਭਾਸ਼ਾ ਸੁਣਕੇ ਹੱਸਦੀ ਹੈ । ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਰਚਨਾ ਨੇ ਲਿਖਿਆ ਹੈ ‘ਭਾਗਸ਼੍ਰੀ ਨੇ ਇੱਕ ਵਾਰ ਫਿਰ ਉਹਨਾਂ ਨੂੰ ਹਿਲਾ ਦਿੱਤਾ ….ਮਿਕਸਵੈੱਜ’ ।

https://www.instagram.com/p/B-0RjhiJJEr/

ਵੀਡੀਓ ਦੀ ਸ਼ੁਰੂਆਤ ਪਰਮੀਤ ਦੀ ਆਵਾਜ਼ ਨਾਲ ਹੁੰਦੀ ਹੈ, ਜੋ ਸਾਹਮਣੇ ਖੜੀ ਭਾਗਸ਼੍ਰੀ ਤੋਂ ਪੁੱਛਦੇ ਹਨ, ‘ਚਾਹ ‘ਚ ਪੱਤੀ ਨਹੀਂ ਪਾਉਂਦੀ ਕੀ’ । ਇਸ ਤੋਂ ਬਾਅਦ ਭਾਗਸ਼੍ਰੀ ਕਹਿੰਦੀ ਹੈ, ‘ਪਾਉਂਦੀ ਹਾਂ । ਤੁਸੀਂ ਬੋਲਿਆ ਹੈ ਨਾਂ ਇੱਕ ਚਮਚ ਬਰੀਕ ਪੱਤੀ ਤੇ ਅੱੱਧਾ ਚੱਮਚ ਹਰੀ ਪੱਤੀ ਪਾਉਂਦੀ ਹਾਂ’ । ਇਸ ਤੋਂ ਬਾਅਦ ਅਰਚਨਾ ਕਹਿੰਦੀ ਹੈ ਕੀ ਹੋ ਗਿਆ ਚਾਹ ਵਿੱਚ, ਪਰਮੀਤ ਕਹਿੰਦੇ ਹਨ ਕਿ ਬਹੁਤ ਸਟਰਾਂਗ ਬਣਾ ਰਹੀ ਹੈ ਚਾਹ’।

https://www.instagram.com/p/B-wjFf2JfjW/

ਇਸ ਦੌਰਾਨ ਭਾਗਸ਼੍ਰੀ ਮਰਾਠੀ ਵਿੱਚ ਪੁੱਛਦੀ ਹੈ ‘ਸਰ ਤੁਹਾਨੂੰ ਕੜਕ ਹੀ ਪਸੰਦ ਹੈ ਨਾ’ । ਇਸ ਦੌਰਾਨ ਪਰਮੀਤ ਕਹਿੰਦੇ ਹਨ ‘ਕੜਕ ਪਸੰਦ ਹੈ ਪਰ ਕੌੜੀ ਨਹੀਂ । ਅੱਜ ਕੱਲ੍ਹ ਮੈਂ ਦੁੱਧ ਵਾਲੀ ਨਹੀਂ ਪੀ ਰਿਹਾ’ । ਭਾਗਸ਼੍ਰੀ ਕਹਿੰਦੀ ਹੈ ਮਤਲਬ ਬਲੈਕ ਟੀ । ਅਰਚਨਾ ਕਹਿੰਦੀ ਹੈ । ਮਰਾਠੀ ਖਤਮ ਕਰਕੇ ਹੁਣ ਅੰਗਰੇਜ਼ੀ ਸ਼ੁਰੂ ਹੋ ਗਈ । ਇਸ ਤੋਂ ਬਾਅਦ ਭਾਗਸ਼੍ਰੀ ਕਹਿੰਦੀ ਹੈ ‘ਹਾਂ ਥੋੜਾ ਥੋੜਾ ਸਭ ਮਿਕਸ ਵੈੱਜ ਹੋਣਾ ਚਾਹੀਦਾ ਹੈ । ਇਸ ਸੁਣਕੇ ਅਰਚਨਾ ਹੱਸਣਾ ਸ਼ੁਰੂ ਕਰ ਦਿੰਦੀ ਹੈ’ ।

https://www.instagram.com/p/B-6jSX7paKw/

Related Post