ਅਰਚਨਾ ਪੂਰਨ ਸਿੰਘ ਨੇ ਆਪਣੀ ਹਾਊਸ ਮੇਡ ਨੂੰ ਇਸ ਤਰ੍ਹਾਂ ਬਣਾਇਆ ਰਾਤੋ-ਰਾਤ ਸਟਾਰ, ਜਾਣਕੇ ਹਰ ਕੋਈ ਹੋ ਰਿਹਾ ਹੈਰਾਨ

By  Rupinder Kaler April 22nd 2020 04:18 PM

ਅਰਚਨਾ ਪੂਰਨ ਸਿੰਘ ਲਾਕਡਾਊਨ ਕਰਕੇ ਆਪਣੇ ਪਰਿਵਾਰ ਨਾਲ ਸਮਾਂ ਗੁਜ਼ਾਰ ਰਹੀ ਹੈ, ਪਰ ਘਰ ਵਿੱਚ ਰਹਿ ਕੇ ਵੀ ਉਹ ਆਪਣੇ ਪ੍ਰਸ਼ੰਸਕਾਂ ਨਾਲ ਜੁੜੀ ਹੋਈ ਹੈ । ਉਹ ਹਰ ਦਿਨ ਸੋਸ਼ਲ ਮੀਡੀਆ ਤੇ ਕੁਝ ਨਾ ਕੁਝ ਸ਼ੇਅਰ ਕਰਦੀ ਰਹਿੰਦੀ ਹੈ ਜਿਸ ਕਰਕੇ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਦੇ ਨਾਲ ਬਣੇ ਰਹਿੰਦੇ ਹਨ । ਇੱਥੇ ਹੀ ਬਸ ਨਹੀਂ ਅਰਚਨਾ ਦੇ ਆਪਣੀਆਂ ਵੀਡੀਓ ਨਾਲ ਆਪਣੀ ਹਾਊਸ ਮੇਡ ਭਾਗਸ਼੍ਰੀ ਨੂੰ ਵੀ ਸਟਾਰ ਬਣਾ ਦਿੱਤਾ ਹੈ । ਦਰਅਸਲ ਕੁਝ ਦਿਨ ਪਹਿਲਾਂ ਅਰਚਨਾ ਨੇ ਲਗਾਤਾਰ ਆਪਣੀ ਹਾਊਸ ਮੇਡ ਦੀਆਂ ਵੀਡੀਓ ਸ਼ੇਅਰ ਕੀਤੀਆਂ ਸਨ, ਜਿਹੜੀਆਂ ਕਿ ਖੂਬ ਵਾਇਰਲ ਵੀ ਹੋ ਰਹੀਆਂ ਹਨ ।

https://www.instagram.com/p/B_Pdz-9pMYS/

ਇਸ ਸਭ ਦੇ ਚਲਦੇ ਉਹਨਾਂ ਨੇ ਇੱਕ ਹੋਰ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਅਰਚਨਾ ਭਾਗਸ਼੍ਰੀ ਨੂੰ ਕਹਿ ਰਹੀ ਹੈ ਕਿ ਉਹ ਸਟਾਰ ਬਣ ਗਈ ਹੈ । ਅਰਚਨਾ ਦੀ ਇਹ ਗੱਲ ਸੁਣ ਕੇ ਭਾਗਸ਼੍ਰੀ ਹੈਰਾਨ ਰਹਿ ਜਾਂਦੀ ਹੈ । ਅਰਚਨਾ ਭਾਗਸ਼੍ਰੀ ਨੂੰ ਕਹਿੰਦੀ ਹੈ ਕਿ ਉਸ ਦਾ ਆਰਟੀਕਲ ਅਖਬਾਰ ਵਿੱਚ ਛਪਿਆ ਹੈ ਜਿਸ ਨੂੰ ਦੇਖ ਕੇ ਭਾਗਸ਼੍ਰੀ ਹੈਰਾਨ ਹੋ ਜਾਂਦੀ ਹੈ ।

https://www.instagram.com/p/B_O8JfoJ_sM/

ਅਰਚਨਾ ਕਹਿੰਦੀ ਹੈ ਤੂੰ ਸਟਾਰ ਬਣ ਗਈ ਹੈ, ਜਿਸ ਦੇ ਜਵਾਬ ਵਿੱਚ ਭਾਗਸ਼੍ਰੀ ਕਹਿੰਦੀ ਹੈ ਕਿ ਮੈਂ ਪਾਗਲ ਹੋ ਜਾਵਾਂਗੀ । ਵੀਡੀਓ ਵਿੱਚ ਅਰਚਨਾ ਆਪਣੀ ਮੇਡ ਨਾਲ ਕਈ ਗੱਲਾਂ ਵੀ ਕਰਦੀ ਹੈ । ਇਸ ਵੀਡੀਓ ਨੂੰ ਅਰਚਨਾ ਨੇ ਕੈਪਸ਼ਨ ਵੀ ਦਿੱਤਾ ‘ਭਾਗਸ਼੍ਰੀ ਰਾਕਸ, ਜਦੋਂ ਉਸ ਨੂੰ ਮਹਿਸੂਸ ਹੋਇਆ ਕਿ ਉਹ ਸਟਾਰ ਬਣ ਚੁੱਕੀ ਹੈ’ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਅਰਚਨਾ ਨੇ ਭਾਗਸ਼੍ਰੀ ਦੀਆਂ ਕਈ ਵੀਡੀਓ ਸ਼ੇਅਰ ਕੀਤੀਆਂ ਸਨ ।

https://www.instagram.com/p/B_KjhvOpTBP/

Related Post