ਕਦੇ ਓਮ ਪੁਰੀ ਨਾਲ ਕੰਮ ਕਰਨ ਦੇ ਇਸ ਅਦਾਕਾਰਾ ਨੂੰ ਮਿਲੇ ਸਨ 100 ਰੁਪਏ,ਦੱਸ ਸਾਲ ਬਾਅਦ ਨਿਭਾਇਆ ਲੀਡ ਰੋਲ

By  Aaseen Khan August 5th 2019 03:00 PM -- Updated: August 5th 2019 03:04 PM

ਕਪਿਲ ਸ਼ਰਮਾ ਦੇ ਚਰਚਿਤ ਟੀਵੀ ਸ਼ੋਅ ਦ ਕਪਿਲ ਸ਼ਰਮਾ ਸ਼ੋਅ 'ਚ ਹਾਲ ਦੇ ਦਿਨਾਂ 'ਚ ਜੱਜ ਦੀ ਕੁਰਸੀ 'ਤੇ ਨਜ਼ਰ ਆ ਰਹੀ ਅਰਚਨਾ ਪੂਰਨ ਸਿੰਘ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਦਾ ਖ਼ੂਬਸੂਰਤ ਕਿੱਸਾ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਸ਼ਨੀਵਾਰ ਨੂੰ ਸ਼ੋਅ 'ਚ ਅਰਚਨਾ ਪੂਰਨ ਸਿੰਘ ਨੇ ਇੱਕ ਸਵਾਲ ਦੇ ਜਵਾਬ 'ਚ ਦੱਸਿਆ ਕਿ ਉਹਨਾਂ ਦੀ ਪਹਿਲੀ ਕਮਾਈ 100 ਰੁਪਏ ਸੀ। ਕਪਿਲ ਸ਼ਰਮਾ ਨੇ ਆਪਣੇ ਸ਼ੋਅ 'ਚ ਆਏ ਮਹਿਮਾਨਾਂ ਤੋਂ ਸਵਾਲ ਕੀਤਾ ਕਿ ਉਹਨਾਂ ਦੀ ਪਹਿਲੀ ਕਮਾਈ ਕਿੰਨੀ ਸੀ।

 

View this post on Instagram

 

When you're too challenged to take a selfie and you ask for help. ? #bharat #salmankhanselfie #kapilsharmashow? Outfit: @mohinichabria +919820289234 Jewellery: @azotiique @rahejavarun ? #azotiiquebyvarunraheja #selfstyle #lovemylook❤️ #funwithworkmates #specialtimes

A post shared by Archana Puran Singh (@archanapuransingh) on May 30, 2019 at 4:53am PDT

ਸ਼ੋਅ 'ਚ ਮਹਿਮਾਨ ਸੋਨਾਕਸ਼ੀ ਅਤੇ ਬਾਦਸ਼ਾਹ ਨੇ ਆਪਣੀ ਪਹਿਲੀ ਕਮਾਈ ਬਾਰੇ ਦੱਸਿਆ। ਜਦੋਂ ਇਹ ਸਵਾਲ ਅਰਚਨਾ ਪੂਰਨ ਸਿੰਘ ਕੋਲ ਪਹੁੰਚਿਆ ਤਾਂ ਉਹਨਾਂ ਦੱਸਿਆ ਕਿ ਉਹਨਾਂ ਨੂੰ ਪਹਿਲੀ ਵਾਰ 100 ਰੁਪਏ ਮਿਲੇ ਸੀ। ਇਹ ਸੁਣ ਕੇ ਸਾਰੇ ਹੈਰਾਨ ਰਹਿ ਗਏ। ਅਰਚਨਾ ਦਾ ਕਹਿਣਾ ਸੀ ਕਿ ਉਹਨਾਂ ਨੇ ਓਮ ਪੁਰੀ ਜੀ ਦੇ ਨਾਲ ਕੰਮ ਕੀਤਾ ਸੀ। ਉਹਨਾਂ ਦਾ ਰੋਲ ਸਿਰਫ਼ ਇੱਕ ਪਾਸੇ ਖੜੇ ਰਹਿਣ ਦਾ ਸੀ। 10 ਸਾਲ ਬਾਅਦ ਉਹਨਾਂ ਨੇ ਓਮ ਪੁਰੀ ਦੇ ਨਾਲ ਬਤੌਰ ਲੀਡ ਰੋਲ ਕੰਮ ਕੀਤਾ। ਉਹਨਾਂ ਦੀ ਇਹ ਗੱਲ ਸੁਣ ਕੇ ਪੂਰਾ ਹਾਲ ਤਾੜੀਆਂ ਨਾਲ ਗੂੰਝ ਉੱਠਿਆ।

ਹੋਰ ਵੇਖੋ : ਆਸਟ੍ਰੇਲੀਆ ਤੇ ਨਿਊਜ਼ੀਲੈਂਡ 'ਚ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣੀ 'ਅਰਦਾਸ ਕਰਾਂ'

 

View this post on Instagram

 

Its time for weekend fun again... honoured to be with track star @duteechand Football marvel #baichungbhutia and hockey king #sandeepsingh #birthdayboycake @krushna30 @sonytvofficial @kapilsharma #thekapilsharmashow #weekendmastii #laughtertherapy?? Jewellery: @the_jewel_gallery #lovemyearrings? #lovemyrings

A post shared by Archana Puran Singh (@archanapuransingh) on Jun 7, 2019 at 2:34am PDT

ਕਪਿਲ ਸ਼ਰਮਾ ਨੇ ਵੀ ਇਸ ਐਪੀਸੋਡ 'ਚ ਆਪਣੀ ਪਹਿਲੀ ਕਮਾਈ ਬਾਰੇ ਖੁਲਾਸਾ ਕੀਤਾ ਅਤੇ ਦੱਸਿਆ ਕਿ ਉਹਨਾਂ ਨੇ ਸ਼ੁਰੂਆਤੀ ਦਿਨਾਂ 'ਚ ਛਪਾਈ ਦੇ ਕਾਰਖ਼ਾਨੇ 'ਚ ਕੰਮ ਕੀਤਾ ਜਿਸ ਲਈ ਉਹਨਾਂ ਦੀ ਪਹਿਲੀ ਤਨਖਾਹ 1500 ਰੁਪਏ ਮਿਲੀ ਸੀ। ਇਸ ਦੇ ਨਾਲ ਹੀ ਬਾਦਸ਼ਾਹ ਅਤੇ ਸੋਨਾਕਸ਼ੀ ਸਿਨ੍ਹਾ ਨੇ ਵੀ ਆਪਣੀ ਪਹਿਲੀ ਕਮਾਈ ਬਾਰੇ ਖੁਲਾਸਾ ਕੀਤਾ ਹੈ।

Related Post