ਇਸ ਵਜ੍ਹਾ ਕਰਕੇ ਅਰਚਨਾ ਪੂਰਨ ਸਿੰਘ ਲਈ ਇਹ ਕੁੜੀ ਹੈ ਬਹੁਤ ਲੱਕੀ, ਕਿਹਾ ਜਿਸ ਘਰ ਜਾਵੇਗੀ ਉਸ ਦੇ ਭਾਗ ਜਗਾ ਦੇਵੇਗੀ…!

By  Rupinder Kaler April 13th 2020 12:46 PM

ਲਾਕਡਾਊਨ ਹੋਣ ਦੇ ਬਾਵਜੂਦ ਅਰਚਨਾ ਪੂਰਨ ਸਿੰਘ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਹੈ ਤੇ ਹਰ ਹਰ ਰੋ ਉਹ ਆਪਣੇ ਨਾਲ ਜੁੜਿਆ ਕੋਈ ਨਾ ਕੋਈ ਵੀਡੀਓ ਜ਼ਰੂਰ ਸ਼ੇਅਰ ਕਰਦੀ ਹੈ । ਹਾਲ ਹੀ ਵਿੱਚ ਸ਼ੇਅਰ ਕੀਤੀ ਇਕ ਵੀਡੀਓ ਵਿੱਚ ਅਰਚਨਾ ਪੂਰਨ ਸਿੰਘ ਆਪਣੇ ਘਰ ਵਿੱਚ ਕੰਮ ਕਰਨ ਵਾਲੀ ਕੁੜੀ ਭਾਗਸ਼੍ਰੀ ਨਾਲ ਜਾਣ ਪਛਾਣ ਕਰਵਾ ਰਹੀ ਹੈ । ਅਰਚਨਾ ਨੇ ਕਿਹਾ ਹੈ ਕਿ ਇਹ ਕੁੜੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਵਾਂਗ ਹੈ ਤੇ ਉਹ ਇਸ ਤੋਂ ਬਿਨਾਂ ਆਪਣੇ ਘਰ ਦੀ ਕਲਪਣਾ ਵੀ ਨਹੀਂ ਕਰ ਸਕਦੀ ।

https://www.instagram.com/p/B-2GmIIJBnL/

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਰਚਨਾ ਨੇ ਲਿਖਿਆ ਹੈ ‘ਮੈਂ ਇਸ ਨੂੰ ਕਮਰੇ ਵਿੱਚ ਇਸ ਲਈ ਬੁਲਾਇਆ ਤਾਂ ਕਿ ਤੁਹਾਨੂੰ ਇਸ ਨਾਲ ਜਾਣ ਪਛਾਣ ਕਰਾ ਸਕਾਂ । ਕੀ ਤੁਸੀਂ ਜਾਣਦੇ ਹੋ, ਕਿ ਇਹ ਕੁੜੀ ਮੈਨੂੰ ਹਰ ਰੋਜ਼ ਖੁਸ਼ੀਆਂ ਦਿੰਦੀ ਹੈ, ਇਹ ਮੇਰੇ ਘਰ ਵਿੱਚ ਹੀ ਰਹਿੰਦੀ ਹੈ । ਇਸ ਦਾ ਨਾਂਅ ਭਾਗਸ਼੍ਰੀ ਹੈ ਜਿਹੜਾ ਕਿ ਬਿਲਕੁਲ ਠੀਕ ਹੈ, ਇਹ ਜਿਸ ਘਰ ਜਾਵੇਗੀ ਉੱਥੈ ਭਾਗ ਲਗਾ ਦੇਵੇਗੀ’ ।

https://www.instagram.com/p/B-2H5z6p3rL/

ਅਰਚਨਾ ਨੇ ਅੱਗੇ ਲਿਖਿਆ ਹੈ ‘ਉਹ ਮੇਰੇ ਪਰਿਵਾਰ ਦੇ ਮੈਂਬਰ ਵਾਂਗ ਹੈ, ਹਮੇਸ਼ਾ ਮੁਸਕਰਾਉਂਦੀ ਰਹਿੰਦੀ ਹੈ । ਹਮੇਸ਼ਾ ਮਦਦ ਲਈ ਤਿਆਰ, ਨਾਲ ਕਾਰਟੂਨ ਵੀ, ਜਿਹੜੀ ਹਮੇਸ਼ਾ ਮਜ਼ਾਕ ਕਰਦੀ ਰਹਿੰਦੀ ਹੈ । ਨਾਨਸਟਾਪ ਗੱਲਾਂ ਕਰਦੀ ਹੈ, ਲਾਕਡਾਊਨ ਦੌਰ ਪੂਰੀ ਤਰ੍ਹਾਂ ਟਾਈਮ ਪਾਸ । ਉਹਨਾਂ ਲੋਕਾਂ ਦਾ ਧੰਨਵਾਦ ਜਿਹੜੇ ਸਾਡੀ ਸੇਵਾ ਕਰਦੇ ਹਨ’ ।

https://www.instagram.com/p/B-0RjhiJJEr/?utm_source=ig_embed

Related Post