ਗਿੱਪੀ ਗਰੇਵਾਲ ਨੇ ਇਹ ਕੰਮ ਕਰਕੇ ਬਾਲੀਵੁੱਡ ਤੇ ਪਾਲੀਵੁੱਡ 'ਚ ਪਾਈ ਨਵੀਂ ਪਿਰਤ 

By  Rupinder Kaler June 17th 2019 01:26 PM

ਗਿੱਪੀ ਗਰੇਵਾਲ ਦੀ ਫ਼ਿਲਮ ਅਰਦਾਸ ਕਰਾਂ ਇਸ ਸਾਲ ਦੀ ਬਲਾਕਬਸਟਰ ਫ਼ਿਲਮ ਹੋਣ ਵਾਲੀ ਹੈ ਕਿਉਂਕਿ ਪੰਜਾਬੀ ਫ਼ਿਲਮਾਂ ਦੇਖਣ ਵਾਲੇ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ । 19  ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਮਲਕੀਤ ਰੌਣੀ, ਰਾਣਾ ਜੰਗ ਬਹਾਦਰ, ਕੁਲਦੀਪ ਸਿੱਧੂ, ਜਪਜੀ ਖਹਿਰਾ, ਯੋਗਰਾਜ ਸਿੰਘ, ਸਰਦਾਰ ਸੋਹੀ ਸਮੇਤ ਕਈ ਵੱਡੇ ਅਦਾਕਾਰ ਨਜ਼ਰ ਆਉਣਗੇ ।

https://www.facebook.com/GippyGrewal/videos/376203766332140/

ਇਸ ਤੋਂ ਪਹਿਲਾਂ 2016 ਵਿੱਚ ਅਰਦਾਸ ਫ਼ਿਲਮ ਰਿਲੀਜ਼ ਹੋਈ ਸੀ । ਇਹ ਫ਼ਿਲਮ ਇਸ ਸਾਲ ਦੀ ਬਲਾਕਬਸਟਰ ਸੀ, ਅਦਰਾਸ ਕਰਾਂ ਇਸੇ ਫ਼ਿਲਮ ਦਾ ਸੀਕਵਲ ਹੈ । ਇਸ ਫ਼ਿਲਮ ਵਿੱਚ ਵੀ ਵੱਖ ਵੱਖ ਲੋਕਾਂ ਦੀ ਜ਼ਿੰਦਗੀ ਦੀ ਕਹਾਣੀ ਨੂੰ ਬਿਆਨ ਕੀਤਾ ਜਾਵੇਗਾ ।ਇਸ ਲਈ ਫ਼ਿਲਮ ਦੇ ਨਿਰਮਾਤਾਵਾਂ ਨੇ ਫ਼ਿਲਮ ਦਾ ਇੱਕ ਟਰੇਲਰ ਰਿਲੀਜ਼ ਕਰਨ ਦੀ ਥਾਂ ਇਸ ਨੂੰ ਚੈਪਟਰ ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ ।

https://www.instagram.com/p/ByrSRaOAyFs/

ਪੂਰੀ ਫ਼ਿਲਮ ਇੰਡਸਟਰੀ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਫ਼ਿਲਮ ਦਾ ਇੱਕ ਟਰੇਲਰ ਰਿਲੀਜ਼ ਕਰਨ ਦੀ ਥਾਂ ਉਸ ਦੇ ਚੈਪਟਰ ਰਿਲੀਜ਼ ਕੀਤੇ ਜਾਣਗੇ । ਗਿੱਪੀ ਗਰੇਵਾਲ ਨੇ ਇਸ ਤਰ੍ਹਾਂ ਕਰਕੇ ਪਾਲੀਵੁੱਡ ਤੇ ਬਾਲੀਵੁੱਡ ਵਿੱਚ ਨਵੀਂ ਪਿਰਤ ਪਾਈ । ਗਿੱਪੀ ਆਪਣੀਆਂ ਫ਼ਿਲਮਾਂ ਨੂੰ ਲੈ ਕੇ ਹਮੇਸ਼ਾ ਕੁਝ ਨਵਾਂ ਤਜ਼ਰਬਾ ਕਰਦੇ ਹਨ ਤੇ ਇਹ ਤਜ਼ਰਬਾ ਹਮੇਸ਼ਾ ਸਫ਼ਲ ਵੀ ਹੁੰਦਾ ਹੈ ।

https://www.instagram.com/p/ByMLGdxAn3u/

ਇਸ ਵਾਰ ਇਸ ਫ਼ਿਲਮ ਦੀ ਖ਼ਾਸ ਗੱਲ ਇਹ ਹੋਵੇਗੀ ਕਿ ਇਸ ਵਿੱਚ ਗਿੱਪੀ ਗਰੇਵਾਲ ਦਾ ਛੋਟਾ ਬੇਟਾ ਛਿੰਦਾ ਵੀ ਨਜ਼ਰ ਆਵੇਗਾ ।

Related Post