ਸਿੰਘ ਸਭਾ ਗੁਰਦੁਆਰਾ ਲੁਧਿਆਣਾ ਵੱਲੋਂ ਇੱਕ ਹਫ਼ਤੇ ਤੱਕ ਹਰ ਰੋਜ਼ 'ਅਰਦਾਸ ਕਰਾਂ' ਫ਼ਿਲਮ ਦੇ ਤਿੰਨ ਸ਼ੋਅ ਦਿਖਾਏ ਜਾ ਰਹੇ ਨੇ ਮੁਫ਼ਤ

By  Aaseen Khan July 25th 2019 02:32 PM -- Updated: July 25th 2019 02:35 PM

ਪੰਜਾਬੀ ਫ਼ਿਲਮ 'ਅਰਦਾਸ ਕਰਾਂ' ਜਿਹੜੀ 19 ਜੁਲਾਈ ਨੂੰ ਰਿਲੀਜ਼ ਹੋਣ ਤੋਂ ਬਾਅਦ ਹੀ ਬਾਕਸ ਆਫ਼ਿਸ 'ਤੇ ਰਿਕਾਰਡ ਤੋੜ ਕਮਾਈ ਕਰ ਰਹੀ ਹੈ। ਫ਼ਿਲਮ ਕਮਾਈ ਦੇ ਨਾਲ ਨਾਲ ਦਰਸ਼ਕਾਂ ਦੇ ਦਿਲਾਂ 'ਚ ਘਰ ਕਰਨ ਤੋਂ ਵੀ ਪਿੱਛੇ ਨਹੀਂ ਰਹਿ ਰਹੀ। ਜ਼ਿੰਦਗੀ ਜਿਉਣ ਦੀ ਜਾਚ ਸਿਖਾਉਂਦੀ ਇਹ ਫ਼ਿਲਮ ਲੋਕਾਂ ਨੂੰ ਏਨੀ ਪਸੰਦ ਆ ਰਹੀ ਹੈ ਕਿ ਸਿੰਘ ਸਭਾ ਗੁਰਦੁਆਰਾ ਲੁਧਿਆਣਾ ਨੇ ਫ਼ਿਲਮ ਦੇ ਹਰ ਰੋਜ਼ ਤਿੰਨ ਸ਼ੋਅ ਦਰਸ਼ਕਾਂ ਨੂੰ ਮੁਫ਼ਤ ਦਿਖਾਉਣ ਦਾ ਐਲਾਨ ਕੀਤਾ ਹੈ।

ardaas karaan Press conference ardaas karaan Press conference

ਇਸ ਬਾਰੇ ਜਾਣਕਾਰੀ ਫ਼ਿਲਮ ਦੀ ਸਫਲਤਾ ਤੋਂ ਬਾਅਦ ਸਟਾਰ ਕਾਸਟ ਵੱਲੋਂ ਕੀਤੀ ਪ੍ਰੈੱਸ ਕਾਨਫਰੰਸ'ਚ ਦਿੱਤੀ ਗਈ ਹੈ। ਫ਼ਿਲਮ 'ਚ ਅਹਿਮ ਰੋਲ ਨਿਭਾ ਰਹੇ ਅਦਾਕਾਰ ਮਲਕੀਤ ਰੌਣੀ ਨੇ ਦਰਸ਼ਕਾਂ ਨਾਲ ਇਹ ਖੁਸ਼ੀ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਲੁਧਿਆਣਾ ਦੇ ਸਿੰਘ ਸਭਾ ਗੁਰਦੁਆਰੇ ਦੀ ਕਮੇਟੀ ਨੇ ਇਹ ਫੈਂਸਲਾ ਕੀਤਾ ਹੈ ਕਿ ਪਿਛਲੇ ਮੰਗਲਵਾਰ ਯਾਨੀ 23 ਜੁਲਾਈ ਤੋਂ ਲੈ ਅਗਲੇ ਮੰਗਲਵਾਰ 30 ਜੁਲਾਈ ਤੱਕ ਅਰਦਾਸ ਕਰਾਂ ਫ਼ਿਲਮ ਦੇ ਰੋਜ਼ਾਨਾ ਤਿੰਨ ਸ਼ੋਅ ਸੋਲੀਟੇਰੀਅਸ ਸਿਨੇਮਾ 'ਚ ਮੁਫ਼ਤ ਦਿਖਾਏ ਜਾਣਗੇ। ਇਨ੍ਹਾਂ ਹੀ ਨਹੀਂ ਸਗੋਂ ਫ਼ਿਲਮ ਤੋਂ ਬਾਅਦ ਸੰਗਤ ਨੂੰ ਲੰਗਰ ਵੀ ਛਕਾਇਆ ਜਾਵੇਗਾ।

 

View this post on Instagram

 

#ardaaskaraan Highest Opening day grosser punjabi film of 2019 #australia and #newzealand ???

A post shared by Gippy Grewal (@gippygrewal) on Jul 20, 2019 at 12:25am PDT

ਹੋਰ ਵੇਖੋ : ਵੱਡੇ ਜਿਗਰਿਆਂ ਨਾਲ ਕਿੰਝ ਜਿੱਤਾਂ ਹਾਸਿਲ ਕੀਤੀਆਂ ਜਾਂਦੀਆਂ ਨੇ ਦੱਸਦਾ ਹੈ ਅਰਦਾਸ ਕਰਾਂ ਦਾ ਗੀਤ 'ਬੰਬ ਜਿਗਰੇ'

ਮਲਕੀਤ ਰੌਣੀ ਨੇ ਦੱਸਿਆ ਕਿ ਗੁਰਦੁਆਰਾ ਇਹ ਇਸ ਲਈ ਕਰ ਰਿਹਾ ਹੈ ਕਿਉਂਕਿ ਜਿੰਨ੍ਹਾਂ ਉਹ 10 ਸਾਲਾਂ 'ਚ ਸੰਗਤ ਨੂੰ ਨਹੀਂ ਸਿਖਾ ਸਕੇ ਇਹ ਫ਼ਿਲਮ ਢਾਈ ਘੰਟੇ 'ਚ ਸਿਖਾ ਰਹੀ ਹੈ। ਗਿੱਪੀ ਗਰੇਵਾਲ ਦੇ ਨਿਰਦੇਸ਼ਨ 'ਚ ਬਣੀ ਇਸ ਫ਼ਿਲਮ ਲਈ ਇਹ ਵੱਡੀ ਸਫ਼ਲਤਾ ਹੈ ਜਿਸ ਨੂੰ ਲੋਕ ਇੰਨ੍ਹਾਂ ਹੁੰਗਾਰਾ ਦੇ ਰਹੇ ਹਨ।

Related Post