ਆਸਟ੍ਰੇਲੀਆ ਤੇ ਨਿਊਜ਼ੀਲੈਂਡ 'ਚ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣੀ 'ਅਰਦਾਸ ਕਰਾਂ'

By  Aaseen Khan August 1st 2019 04:00 PM

ਅਰਦਾਸ ਕਰਾਂ ਫ਼ਿਲਮ ਰਿਲੀਜ਼ ਹੋਣ ਤੋਂ ਬਾਅਦ ਹੀ ਬਾਕਸ ਆਫ਼ਿਸ 'ਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਭਾਰਤ ਦੇ ਨਾਲ ਨਾਲ ਪੂਰੀ ਦੁਨੀਆਂ 'ਚ ਇਸ ਫ਼ਿਲਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਦੇ ਚਲਦਿਆਂ ਅਰਦਾਸ ਕਰਾਂ ਫ਼ਿਲਮ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ 'ਚ ਪੰਜਾਬੀ ਸਿਨੇਮਾ ਦੇ ਇਤਿਹਾਸ 'ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਚੁੱਕੀ ਹੈ। ਜੀ ਹਾਂ ਗਿੱਪੀ ਗਰੇਵਾਲ ਵੱਲੋਂ ਫ਼ਿਲਮ ਦੇ ਅੰਕੜੇ ਸਾਂਝੇ ਕੀਤੇ ਗਏ ਹਨ। ਗਿੱਪੀ ਗਰੇਵਾਲ ਵੱਲੋਂ ਪ੍ਰੋਡਿਊਸ ਅਤੇ ਨਿਰਦੇਸ਼ਿਤ ਕੀਤੀ ਇਹ ਫ਼ਿਲਮ 2016 'ਚ ਆਈ ਫ਼ਿਲਮ ਅਰਦਾਸ ਦਾ ਸੀਕਵਲ ਹੈ।

 

View this post on Instagram

 

Waheguru ??? @ardaaskaraan @humblemotionpictures #gippygrewal #ardaaskaraan

A post shared by Gippy Grewal (@gippygrewal) on Jul 31, 2019 at 10:04pm PDT

ਫ਼ਿਲਮ ਦੇ ਇਸ ਪ੍ਰਦਰਸ਼ਨ ਦੀ ਵਜ੍ਹਾ ਫ਼ਿਲਮ ਦਾ ਹਰ ਪੱਖ ਤੋਂ ਮਜ਼ਬੂਤ ਹੋਣਾ ਵੀ ਹੈ। ਕਹਾਣੀ, ਸਿਨੇਮੈਟੋਗ੍ਰਾਫ਼ੀ ਅਤੇ ਅਦਾਕਾਰੀ ਦੇ ਮਾਮਲੇ 'ਚ ਇਹ ਦਰਸ਼ਕਾਂ ਵੱਲੋਂ ਪੰਜਾਬੀ ਸਿਨੇਮਾ ਦੇ ਇਤਿਹਾਸ ਦੀ ਸਭ ਤੋਂ ਬਿਹਤਰੀਨ ਫ਼ਿਲਮ ਦੱਸੀ ਜਾ ਰਹੀ ਹੈ। ਦੱਸ ਦਈਏ 19 ਜੁਲਾਈ ਨੂੰ ਅਰਦਾਸ ਕਰਾਂ ਫ਼ਿਲਮ ਰਿਲੀਜ਼ ਹੋਈ ਸੀ ਤੇ ਇਹ ਫ਼ਿਲਮ ਆਪਣੇ ਤੀਜੇ ਹਫ਼ਤੇ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ।

ਹੋਰ ਵੇਖੋ  :ਅਰਦਾਸ ਕਰਾਂ ਦੀ ਸ਼ੂਟਿੰਗ ਹੋਈ ਅਜਿਹੀ ਜਗ੍ਹਾ 'ਤੇ ਜਿੱਥੇ ਚਾਹ ਬਣਾਉਣ ਲਈ ਵੀ ਕਰਨੀ ਪੈਂਦੀ ਸੀ ਬਰਫ਼ ਦੀ ਵਰਤੋਂ, ਦੇਖੋ ਵੀਡੀਓ

 

View this post on Instagram

 

Waheguru Tera Shukar Hai ? @ardaaskaraan #gippygrewal #ardaaskaraan

A post shared by Gippy Grewal (@gippygrewal) on Jul 29, 2019 at 6:45pm PDT

ਇਹ ਫ਼ਿਲਮ ਜ਼ਿੰਦਗੀ 'ਚ ਆਉਂਦੀ ਹਰ ਇੱਕ ਮੁਸ਼ਕਿਲ ਦਾ ਸਾਹਮਣਾ ਕਰਨ ਦਾ ਹੌਂਸਲਾਂ ਦਿੰਦੀ ਹੈ ਅਤੇ ਜ਼ਿੰਦਗੀ ਨੂੰ ਖੁਸ਼ੀ ਨਾਲ ਜਿਉਣ ਦਾ ਸੰਦੇਸ਼ ਦਿੰਦੀ ਹੈ। ਫ਼ਿਲਮ 'ਚ ਮਲਕੀਤ ਰੌਣੀ, ਸਰਦਾਰ ਸੋਹੀ, ਰਾਣਾ ਜੰਗ ਬਹਾਦਰ, ਗੁਰਪ੍ਰੀਤ ਘੁੱਗੀ, ਜਪਜੀ ਖਹਿਰਾ ਮਿਹਰ ਵਿਜ ਗਿੱਪੀ ਗਰੇਵਾਲ ਆਦਿ ਵਰਗੇ ਕਈ ਨਾਮੀ ਚਿਹਰੇ ਚਾਰ ਚੰਨ ਲਗਾ ਰਹੇ ਹਨ।

Related Post