ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਦੇ ਦਿਲਾਂ ਨੂੰ ਛੂਹ ਰਹੀ ਹੈ ਫ਼ਿਲਮ 'ਅਰਦਾਸ ਕਰਾਂ'

By  Aaseen Khan July 20th 2019 11:28 AM -- Updated: July 20th 2019 02:34 PM

ਫ਼ਿਲਮ ਅਰਦਾਸ ਕਰਾਂ ਕੱਲ੍ਹ ਯਾਨੀ 19 ਜੁਲਾਈ ਨੂੰ ਦੁਨੀਆਂ ਭਰ 'ਚ ਰਿਲੀਜ਼ ਹੋ ਚੁੱਕੀ ਹੈ। ਫ਼ਿਲਮ ਨੂੰ ਹਰ ਪਾਸੇ ਤੋਂ ਸਰਾਹਿਆ ਜਾ ਰਿਹਾ ਹੈ। ਜਿਹੜਾ ਵੀ ਫ਼ਿਲਮ ਦੇਖ ਕੇ ਆ ਰਿਹਾ ਹੈ ਉਹ ਭਾਵੁਕ ਹੋ ਕੇ ਫ਼ਿਲਮ ਦੇ ਅਤੇ ਫ਼ਿਲਮ ਨਾਲ ਜੁੜੇ ਹਰ ਇੱਕ ਵਿਅਕਤੀ ਦੀਆਂ ਤਾਰੀਫਾਂ ਕਰ ਰਿਹਾ ਹੈ। ਦੱਸ ਦਈਏ ਇਸ ਫ਼ਿਲਮ ਨੂੰ ਗਿੱਪੀ ਗਰੇਵਾਲ ਨੇ ਡਾਇਰੈਕਟ ਕੀਤਾ ਹੈ ਅਤੇ ਕਹਾਣੀ ਲਿਖਣ 'ਚ ਗਿੱਪੀ ਗਰੇਵਾਲ ਦਾ ਸਾਥ ਰਾਣਾ ਰਣਬੀਰ ਨੇ ਦਿੱਤਾ ਹੈ।

 

View this post on Instagram

 

Waheguru ??? #ardaaskaraan in Cinemas Now ? #gippygrewal

A post shared by Gippy Grewal (@gippygrewal) on Jul 19, 2019 at 8:23am PDT

ਅਰਦਾਸ ਕਰਾਂ ਫ਼ਿਲਮ ਪੰਜਾਬੀ ਇੰਡਸਟਰੀ ਲਈ ਵਰਦਾਨ ਦੱਸੀ ਜਾ ਰਹੀ ਹੈ ਕਿਉਂਕਿ ਫ਼ਿਲਮ ਹਰ ਇੱਕ ਪੱਖ ਤੋਂ ਪੂਰੀ ਤਰ੍ਹਾਂ ਮਜ਼ਬੂਤ ਹੈ। ਫਿਰ ਭਾਵੇਂ ਉਹ ਨਿਰਦੇਸ਼ਨ ਹੋਵੇ, ਟੈਕਨੀਕਲ ਜਾਂ ਫ਼ਿਰ ਅਦਾਕਾਰੀ। ਯੋਗਰਾਜ ਸਿੰਘ, ਗੁਰਪ੍ਰੀਤ ਘੁੱਗੀ ਮਲਕੀਤ ਰੌਣੀ, ਸਰਦਾਰ ਸੋਹੀ ਵਰਗੇ ਵੱਡੇ ਚਿਹਰੇ ਫ਼ਿਲਮ ਨੂੰ ਚਾਰ ਚੰਨ ਲਗਾ ਰਹੇ ਹਨ।

ਹੋਰ ਵੇਖੋ : ਜ਼ਿੰਦਗੀ ਹੰਢਾਉਣ ਦੀ ਬਜਾਏ ਜਿਉਣਾ ਸੁਖਾਏਗੀ 'ਅਰਦਾਸ ਕਰਾਂ' ਸਪੈਸ਼ਲ ਸਕਰੀਨਿੰਗ 'ਤੇ ਦੇਖੋ ਗਿੱਪੀ ਗਰੇਵਾਲ ਨਾਲ ਖ਼ਾਸ ਗੱਲਬਾਤ

 

View this post on Instagram

 

Mumbai Reviews @ardaaskaraan #ardaaskaraan releasing worldwide #19july2019 #gippygrewal

A post shared by Gippy Grewal (@gippygrewal) on Jul 17, 2019 at 8:44pm PDT

2016 'ਚ ਆਈ ਫ਼ਿਲਮ ਅਰਦਾਸ ਦਾ ਸੀਕਵਲ ਇਹ ਫ਼ਿਲਮ ਅਰਦਾਸ ਕਰਾਂ ਪੰਜਾਬੀ ਸਿਨੇਮਾ ਤੇ ਬਣ ਰਹੀਆਂ ਫ਼ਿਲਮਾਂ ਤੋਂ ਹੱਟ ਕੇ ਬਣਾਈ ਗਈ ਹੈ ਜਿਸ 'ਚ ਫ਼ਿਲਮ ਦੇ ਨਿਰਮਾਤਾ ਕਾਮਯਾਬ ਹੁੰਦੇ ਨਜ਼ਰ ਆ ਰਹੇ ਹਨ। ਹੁਣ ਦੇਖਣਾ ਹੋਵੇਗਾ ਇਹ ਫ਼ਿਲਮ ਸਿਨੇਮਾ 'ਤੇ ਕਿੰਨ੍ਹੇ ਕੁ ਰਿਕਾਰਡ ਕਾਇਮ ਕਰਦੀ ਹੈ।

Related Post