'ਅਰਦਾਸ ਕਰਾਂ' ਦੇ ਚੈਪਟਰਾਂ 'ਚ ਇਕੱਲ੍ਹੇ ਇਕੱਲ੍ਹੇ ਕਿਰਦਾਰ ਦੀ ਕਹਾਣੀ ਕੀਤੀ ਜਾਵੇਗੀ ਪੇਸ਼, 20 ਜੂਨ ਹੋਵੇਗਾ ਪਹਿਲਾ ਚੈਪਟਰ ਰਿਲੀਜ਼
'ਅਰਦਾਸ ਕਰਾਂ' ਦੇ ਚੈਪਟਰਾਂ 'ਚ ਇਕੱਲ੍ਹੇ ਇਕੱਲ੍ਹੇ ਕਿਰਦਾਰ ਦੀ ਕਹਾਣੀ ਕੀਤੀ ਜਾਵੇਗੀ ਪੇਸ਼, 20 ਜੂਨ ਹੋਵੇਗਾ ਪਹਿਲਾ ਚੈਪਟਰ ਰਿਲੀਜ਼: 2016 'ਚ ਆਈ ਫ਼ਿਲਮ ਅਰਦਾਸ ਜਿਸ ਦਾ ਇਸ 19 ਜੁਲਾਈ ਨੂੰ ਸੀਕਵਲ ਯਾਨੀ 'ਅਰਦਾਸ ਕਰਾਂ' ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ। ਗਿੱਪੀ ਗਰੇਵਾਲ ਦੇ ਨਿਰਦੇਸ਼ਨ 'ਚ ਬਣੀ ਇਸ ਫ਼ਿਲਮ 'ਚ ਇਸ ਵਾਰ ਫ਼ਿਲਮ ਦੀ ਪ੍ਰਮੋਸ਼ਨ ਵੀ ਕੁਝ ਵੱਖਰੇ ਢੰਗ ਨਾਲ ਕਰਨ ਜਾ ਰਹੇ ਹਨ। ਇਸ ਵਾਰ ਫ਼ਿਲਮ ਦੇ ਟਰੇਲਰ ਤੋਂ ਅਲੱਗ ਚੈਪਟਰ ਰਿਲੀਜ਼ ਕੀਤੇ ਜਾਣਗੇ ਜਿੰਨ੍ਹਾਂ 'ਚ ਫ਼ਿਲਮ ਦੇ ਕਿਰਦਾਰਾਂ ਨੂੰ ਪੇਸ਼ ਕੀਤਾ ਜਾਵੇਗਾ। 'ਅਰਦਾਸ ਕਰਾਂ' ਦਾ ਪਹਿਲਾ ਚੈਪਟਰ 20 ਜੂਨ ਨੂੰ ਰਿਲੀਜ਼ ਕੀਤਾ ਜਾਵੇਗਾ। ਯੋਗਰਾਜ ਸਿੰਘ ਵੱਲੋਂ ਇੱਕ ਵੀਡੀਓ ਸਾਂਝੀ ਕਰ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ।
View this post on Instagram
ਹੋਰ ਵੇਖੋ : ਰਵਿੰਦਰ ਗਰੇਵਾਲ ਦੀਆਂ ਇਹ ਖ਼ਰੀਆਂ ਗੱਲਾਂ ਬਹੁਤ ਕੁਝ ਕਰਦੀਆਂ ਨੇ ਬਿਆਨ
ਫ਼ਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਫ਼ਿਲਮ ‘ਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਜਪਜੀ ਖਹਿਰਾ, ਮਿਹਰ ਵਿਜ, ਸਰਦਾਰ ਸੋਹੀ, ਯੋਗਰਾਜ ਸਿੰਘ, ਸਪਨਾ ਪੱਬੀ, ਮਲਕੀਤ ਸਿੰਘ ਤੇ ਹੋਰ ਵੀ ਕਈ ਵੱਡੇ ਚਿਹਰੇ ਇਸ ਫ਼ਿਲਮ ‘ਚ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫ਼ਿਲਮ ਦਾ ਛੋਟਾ ਜਿਹਾ ਟੀਜ਼ਰ ਵੀ ਸਾਹਮਣੇ ਆਇਆ ਹੈ ਜਿਸ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ।