ਹਿੰਮਤ ਤੇ ਸਵੈ ਵਿਸ਼ਵਾਸ਼ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ ਦੁੱਖਾਂ ਦੇ ਨਾਲ, ਦੱਸੇਗੀ ਫ਼ਿਲਮ ਅਰਦਾਸ ਕਰਾਂ

By  Aaseen Khan June 3rd 2019 02:02 PM

ਹਿੰਮਤ ਤੇ ਸਵੈ ਵਿਸ਼ਵਾਸ਼ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ ਦੁੱਖਾਂ ਦੇ ਨਾਲ, ਦੱਸੇਗੀ ਫ਼ਿਲਮ ਅਰਦਾਸ ਕਰਾਂ: ਗਿੱਪੀ ਗਰੇਵਾਲ ਨਿਰਦੇਸ਼ਿਤ ਫ਼ਿਲਮ ਅਰਦਾਸ ਦਾ ਦੂਜਾ ਭਾਗ 'ਅਰਦਾਸ ਕਰਾਂ' 19 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਪਹਿਲੀ ਫ਼ਿਲਮ ਅਰਦਾਸ 'ਚ ਪੰਜਾਬ ਦੀਆਂ ਕਈ ਸਮੱਸਿਆਵਾਂ ਬਾਰੇ ਜ਼ਿਕਰ ਕੀਤਾ ਗਿਆ ਸੀ। ਹੁਣ ਅਰਦਾਸ ਕਰਾਂ ਫ਼ਿਲਮ 'ਚ ਵੀ ਅਜਿਹਾ ਹੀ ਕੁਝ ਦਰਸਾਇਆ ਜਾਵੇਗਾ। ਫ਼ਿਲਮ ਦੀ ਕਹਾਣੀ ਗਿੱਪੀ ਗਰੇਵਾਲ ਅਤੇ ਰਾਣਾ ਰਣਬੀਰ ਨੇ ਇਕੱਠਿਆਂ ਲਿਖੀ ਹੈ। ਰਾਣਾ ਰਣਬੀਰ ਦਾ ਕਹਿਣਾ ਹੈ ਕਿ ਇਹ ਫ਼ਿਲਮ "ਅਰਦਾਸ ਕਰਾਂ ਦੀ ਕਹਾਣੀ ਕਹਿੰਦੀ ਹੈ ਕਿ ਹਿੰਮਤ ਅਤੇ ਸਵੈ ਵਿਸ਼ਵਾਸ ਸਭ ਦੁੱਖਾਂ ਦਾ ਦਾਰੂ ਹੈ"।

 

View this post on Instagram

 

ਅਰਦਾਸ ਕਰਾਂ Ardaas Karan. 19 July nu Story screenplay: gippy grewal & rana ranbir Dialogue : Rana Ranbir

A post shared by Rana Ranbir (@officialranaranbir) on May 26, 2019 at 9:42pm PDT

ਇਸ ਤੋਂ ਪਹਿਲਾਂ ਰਾਣਾ ਰਣਬੀਰ ਹੋਰਾਂ ਨੇ ਸ਼ੋਸ਼ਲ ਮੀਡੀਆ 'ਤੇ ਦੱਸਿਆ ਸੀ ਕਿ ਕਿਵੇਂ ਇੱਕ ਦੂਜੇ(ਗਿੱਪੀ ਗਰੇਵਾਲ) ਨਾਲ ਘੱਟ ਮੁਲਾਕਾਤ ਕਰਕੇ ਵੀ ਵਟ੍ਸ ਐਪ ਦੇ ਜ਼ਰੀਏ ਵਾਰਤਾਲਾਪ ਕਰਕੇ ਅਰਦਾਸ ਕਰਾਂ ਫ਼ਿਲਮ ਦੀ ਕਹਾਣੀ ਨੂੰ ਨੇਪਰੇ ਚਾੜ੍ਹਿਆ ਹੈ।

ਹੋਰ ਵੇਖੋ : ਪੰਜਾਬੀ ਸ਼ਬਦਾਂ ਦੇ ਸ਼ਾਰਟ ਕੱਟ ਵਰਤਣ ਵਾਲਿਆਂ ਨੂੰ ਰਾਣਾ ਰਣਬੀਰ ਨੇ ਦਿੱਤੀ ਮੱਤ, ਦੇਖੋ ਵੀਡੀਓ

 

View this post on Instagram

 

ਅਰਦਾਸ ਕਰਾਂ ਦੀ ਕਹਾਣੀ ਕਹਿੰਦੀ ਹੈ ਕਿ ਹਿੰਮਤ ਅਤੇ ਸਵੈ ਵਿਸ਼ਵਾਸ ਸਭ ਦੁੱਖਾਂ ਦਾ ਦਾਰੂ ਹੈ #ardaaskaraan #ranaranbir @gippygrewal #gippygrewal Releasing on 19th July

A post shared by Rana Ranbir (@officialranaranbir) on Jun 2, 2019 at 8:50am PDT

ਫ਼ਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਫ਼ਿਲਮ 'ਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਜਪਜੀ ਖਹਿਰਾ, ਮਿਹਰ ਵਿਜ, ਸਰਦਾਰ ਸੋਹੀ, ਯੋਗਰਾਜ ਸਿੰਘ, ਸਪਨਾ ਪੱਬੀ, ਮਲਕੀਤ ਸਿੰਘ ਤੇ ਹੋਰ ਵੀ ਕਈ ਵੱਡੇ ਚਿਹਰੇ ਇਸ ਫ਼ਿਲਮ 'ਚ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫ਼ਿਲਮ ਦਾ ਛੋਟਾ ਜਿਹਾ ਟੀਜ਼ਰ ਵੀ ਸਾਹਮਣੇ ਆਇਆ ਹੈ ਜਿਸ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ।

Related Post