ਅਰਦਾਸ ਕਰਾਂ ਦੀ ਸ਼ੂਟਿੰਗ ਹੋਈ ਅਜਿਹੀ ਜਗ੍ਹਾ 'ਤੇ ਜਿੱਥੇ ਚਾਹ ਬਣਾਉਣ ਲਈ ਵੀ ਕਰਨੀ ਪੈਂਦੀ ਸੀ ਬਰਫ਼ ਦੀ ਵਰਤੋਂ, ਦੇਖੋ ਵੀਡੀਓ

By  Aaseen Khan July 17th 2019 01:36 PM -- Updated: July 17th 2019 01:38 PM

19 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ ਅਰਦਾਸ ਕਰਾਂ ਜਿਸ 'ਚ ਆਮ ਘਰਾਂ ਦੀਆਂ ਸਮੱਸਿਆਵਾਂ ਅਤੇ ਮੁਸ਼ਕਿਲਾਂ ਦੇ ਮੁੱਦੇ ਨੂੰ ਉਠਾਇਆ ਗਿਆ ਹੈ। ਅਰਦਾਸ ਕਰਾਂ ਦੀ ਸ਼ੂਟਿੰਗ ਲੋਕੇਸ਼ਨ ਦੀ ਗੱਲ ਕਰੀਏ ਤਾਂ ਇਸ ਦਾ ਸ਼ੂਟ ਪੰਜਾਬ ਤੇ ਫੌਰਨ ਦੇ ਸਰਦ ਇਲਾਕਿਆਂ 'ਚ ਹੋਈ ਹੈ। ਸਰਦ ਵੀ ਥੋੜਾ ਬਹੁਤਾ ਨਹੀਂ ਸਗੋਂ ਹੱਡ ਪੈਰ ਜਮਾ ਦੇਣ ਵਾਲੀ ਸਰਦੀ 'ਚ ਅਰਦਾਸ ਕਰਾਂ ਦੀ ਪੂਰੀ ਟੀਮ 'ਤੇ ਕਾਸਟ ਨੇ ਸ਼ੂਟਿੰਗ ਕੀਤੀ ਹੈ। ਇਸ ਦਾ ਸਬੂਤ ਦਿੰਦੀ ਹੈ ਗਿੱਪੀ ਗਰੇਵਾਲ ਵੱਲੋਂ ਸ਼ੂਟਿੰਗ ਦੌਰਾਨ ਸਾਂਝੀ ਕੀਤੀ ਇਹ ਵੀਡੀਓ।

 

View this post on Instagram

 

Book your tickets for Ardaas Karaan & get Rs.75 off only on BookMyShow. https://bookmy.show/ArdaasKaraan

A post shared by Gippy Grewal (@gippygrewal) on Jul 17, 2019 at 12:16am PDT

ਵੀਡੀਓ 'ਚ ਫ਼ਿਲਮ ਦੇ ਨਿਰਦੇਸ਼ਕ ਗਿੱਪੀ ਗਰੇਵਾਲ ਦਿਖਾਉਂਦੇ ਨਜ਼ਰ ਆ ਰਹੇ ਹਨ ਕਿ ਕਿਸ ਤਰ੍ਹਾਂ ਚਾਹ ਬਨਾਉਣ ਲਈ ਲਿਆਂਦਾ ਪਾਣੀ ਵੀ ਬਰਫ਼ 'ਚ ਤਬਦੀਲ ਹੋ ਜਾਂਦਾ ਸੀ। ਪਾਣੀ ਨੂੰ ਉਸੇ ਤਰ੍ਹਾਂ ਬਰਫ਼ ਦੇ ਰੂਪ 'ਚ ਕੱਢ ਕੇ ਚੁੱਲ੍ਹੇ 'ਤੇ ਚਾੜ੍ਹਿਆ ਜਾਂਦਾ ਤੇ ਫਿਰ ਕਿਤੇ ਜਾ ਕੇ ਟੀਮ ਲਈ ਚਾਹ ਬਣਦੀ ਸੀ। ਗਿੱਪੀ ਗਰੇਵਾਲ ਦਾ ਕਹਿਣਾ ਹੈ ਕਿ ਜਿੰਨ੍ਹੀ ਠੰਡ ਉਹਨਾਂ ਅਰਦਾਸ ਕਰਾਂ ਦੀ ਸ਼ੂਟਿੰਗ ਵੇਲੇ ਦੇਖੀ ਏਨੀ ਠੰਡ ਦਾ ਸਾਹਮਣਾ ਉਹਨਾਂ ਅੱਜ ਤੱਕ ਨਹੀਂ ਕੀਤਾ ਹੈ।

ਹੋਰ ਵੇਖੋ : ਰਾਣਾ ਰਣਬੀਰ ਦਾ ਲਿਖਿਆ, ਗਿੱਪੀ ਗਰੇਵਾਲ ਦੀ ਅਵਾਜ਼ 'ਚ ਜਲਦ ਰਿਲੀਜ਼ ਹੋਵੇਗਾ ਅਰਦਾਸ ਕਰਾਂ ਫ਼ਿਲਮ ਦਾ ਗੀਤ 'ਬਚਪਨ'

 

View this post on Instagram

 

Enni Thand nahi si dekhi kade jinni @ardaaskaraan de time te si ? Dekho barf di chaa ban di ? #ardaaskaraan #19july2019 #gippygrewal

A post shared by Gippy Grewal (@gippygrewal) on Jul 16, 2019 at 11:41pm PDT

'ਅਰਦਾਸ ਕਰਾਂ' ਜਿਸ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਫ਼ਿਲਮ ਦੀ ਸਪੈਸ਼ਲ ਸਕਰੀਨਿੰਗ ਦੌਰਾਨ ਜਿਸ ਨੇ ਵੀ ਮੂਵੀ ਨੂੰ ਦੇਖਿਆ ਉਸ ਨੇ ਫ਼ਿਲਮ ਨੂੰ ਪੂਰੇ ਨੰਬਰਾਂ ਨਾਲ ਪਾਸ ਕੀਤਾ ਹੈ। ਹੁਣ ਦੇਖਣਾ ਹੋਵੇਗਾ ਅਜਿਹੀ ਠੰਡ 'ਚ ਅਰਦਾਸ ਕਰਾਂ ਦੀ ਪੂਰੀ ਟੀਮ ਵੱਲੋਂ ਕੀਤੀ ਮਿਹਨਤ ਦਾ ਮੁੱਲ ਉਹਨਾਂ ਦੇ ਪੱਲੇ ਪੈਂਦਾ ਹੈ ਜਾਂ ਨਹੀਂ।

Related Post