ਅਰਦਾਸ ਫ਼ਿਲਮ ਦੇ ਸੀਕਵਲ ਦਾ ਨਾਮ ਹੋਵੇਗਾ 'ਅਰਦਾਸ ਕਰਾਂ', ਦਰਸ਼ਕਾਂ ਦੀਆਂ ਪਹਿਲੀ ਫ਼ਿਲਮ ਨਾਲੋਂ ਨੇ ਵੱਧ ਉਮੀਦਾਂ

By  Aaseen Khan May 8th 2019 11:38 AM

ਅਰਦਾਸ ਫ਼ਿਲਮ ਦੇ ਸੀਕਵਲ ਦਾ ਨਾਮ ਹੋਵੇਗਾ 'ਅਰਦਾਸ ਕਰਾਂ', ਦਰਸ਼ਕਾਂ ਦੀਆਂ ਪਹਿਲੀ ਫ਼ਿਲਮ ਨਾਲੋਂ ਨੇ ਵੱਧ ਉਮੀਦਾਂ : ਗਿੱਪੀ ਗਰੇਵਾਲ ਵੱਲੋਂ ਲਿਖੀ ਅਤੇ ਡਾਇਰੈਕਟ ਕੀਤੀ ਫ਼ਿਲਮ ਅਰਦਾਸ ਜਿਹੜੀ 11 ਮਾਰਚ 2016 ਨੂੰ ਰਿਲੀਜ਼ ਹੋਈ ਸੀ। ਇਸ ਫ਼ਿਲਮ ਨੇ ਹਰ ਇੱਕ ਪੱਖ ਤੋਂ ਲੋਕਾਂ ਦਾ ਦਿਲ ਜਿੱਤਿਆ ਸੀ ਭਾਵੇਂ ਉਹ ਕਹਾਣੀ ਹੋਵੇ ਡਾਇਰੈਕਸ਼ਨ ਅਤੇ ਫ਼ਿਲਮ ਦੀ ਕਾਸਟ ਵੱਲੋਂ ਕੀਤੀ ਅਦਾਕਾਰੀ ਤਾਂ ਬੇਮਿਸਾਲ ਸੀ।ਰਾਣਾ ਰਣਬੀਰ ਦੇ ਲਿਖੇ ਡਾਇਲਾਗਜ਼ ਤਾਂ ਅੱਜ ਵੀ ਦਰਸ਼ਕਾਂ ਦੀ ਜ਼ੁਬਾਨ ਤੇ ਹਨ। ਫ਼ਿਲਮ ਨੇ ਕਿਸਾਨ ਦੇ ਹਾਲਾਤਾਂ ਤੋਂ ਲੈ ਕੇ ਪਿੰਡਾਂ 'ਚ ਰਹਿੰਦੇ ਪਰਿਵਾਰਾਂ ਦੀਆਂ ਸਮੱਸਿਆਵਾਂ ਨੂੰ ਉਜਾਗਰ ਕੀਤਾ ਸੀ।

 

View this post on Instagram

 

Daata ji Mehar karo ? #Ardaas2 worldwide releasing on #19july2019 ??? Worldwide distribution by @omjeegroup @ardaasfilm @humblemotionpictures

A post shared by Gippy Grewal (@gippygrewal) on Apr 4, 2019 at 2:39am PDT

ਅਰਦਾਸ ਫ਼ਿਲਮ ਦੀ ਗੱਲ ਇਸ ਲਈ ਕਰ ਰਹੇ ਹਾਂ ਕਿਉਂਕਿ ਇਸ ਸੁਪਰਹਿੱਟ ਫ਼ਿਲਮ ਦੇ ਸੀਕਵਲ ਦਾ ਇੱਕ ਹੋਰ ਪੋਸਟਰ ਸਾਹਮਣੇ ਆ ਚੁੱਕਿਆ ਹੈ ਜਿਸ ਨੂੰ ਡਾਇਰੈਕਟਰ 'ਤੇ ਪ੍ਰੋਡਿਊਸਰ ਗਿੱਪੀ ਗਰੇਵਾਲ ਨੇ ਸਾਂਝਾ ਕੀਤਾ ਹੈ। ਪੋਸਟਰ ਸਾਂਝਾ ਕਰਦੇ ਹੋਏ ਗਿੱਪੀ ਗਰੇਵਾਲ ਨੇ ਸਰੋਤਿਆਂ ਦੀਆਂ ਦੁਆਵਾਂ ਮੰਗੀਆਂ ਹਨ। ਦੱਸ ਦਈਏ ਫ਼ਿਲਮ ਦਾ ਨਾਮ ਹੋਣ ਵਾਲਾ ਹੈ 'ਅਰਦਾਸ ਕਰਾਂ' ਜਿਸ ਨੂੰ ਗਿੱਪੀ ਗਰੇਵਾਲ ਪ੍ਰੋਡਿਊਸ 'ਤੇ ਨਿਰਦੇਸ਼ਨ ਕਰ ਰਹੇ ਹਨ। ਫ਼ਿਲਮ ਦੀ ਕਹਾਣੀ, ਅਤੇ ਸਕਰੀਨ ਪਲੇਅ ਰਾਣਾ ਰਣਬੀਰ ਅਤੇ ਗਿੱਪੀ ਗਰੇਵਾਲ ਵੱਲੋਂ ਲਿਖਿਆ ਗਿਆ ਹੈ। ਅਰਦਾਸ ਫ਼ਿਲਮ ਦਾ ਇਹ ਦੂਸਰਾ ਭਾਗ 19 ਜੁਲਾਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।

ਹੋਰ ਵੇਖੋ : ਅੰਮ੍ਰਿਤ ਮਾਨ ਦੇ ਨਵੇਂ ਗੀਤ 'ਤੇ ਬਣੀਆਂ ਇਹ ਟਿੱਕ ਟੋਕ ਵੀਡੀਓਜ਼ ਦੇਖ ਹੱਸ ਹੱਸ ਹੋ ਜਾਓਗੇ ਲੋਟ ਪੋਟ,ਅੰਮ੍ਰਿਤ ਮਾਨ ਨੇ ਖੁਦ ਕੀਤੀਆਂ ਸਾਂਝੀਆਂ, ਦੇਖੋ ਵੀਡੀਓ

 

View this post on Instagram

 

Tuhadian Wishes di bohat zaroorat hai ? Karo like te Likho Best wishes? @ardaaskaraan is releasing Worldwide on 19th July ? @humblemotionpictures @ghuggigurpreet @mehervij786 @thejapjikhaira @sapnapabbi_sappers #gippygrewal @jatindershah10 @urshappyraikoti @sidhukuljindersingh @sohi_sardar @babbalrai9 @malkeetrauni @officialranaranbir @omjeegroup @sagamusicofficial

A post shared by Gippy Grewal (@gippygrewal) on May 7, 2019 at 10:09pm PDT

ਅਰਦਾਸ ਕਰਾਂ ਫ਼ਿਲਮ 'ਚ ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ, ਜਪਜੀ ਖਹਿਰਾ, ਸਰਦਾਰ ਸੋਹੀ, ਮਲਕੀਤ ਰੌਣੀ ਵਰਗੇ ਵੱਡੇ ਚਿਹਰੇ ਨਜ਼ਰ ਆਉਣਗੇ। ਪਹਿਲੀ ਅਰਦਾਸ ਫ਼ਿਲਮ ਨੇ ਤਾਂ ਲੋਕਾਂ ਦੇ ਦਿਲਾਂ 'ਚ ਅਜਿਹੀ ਜਗ੍ਹਾ ਬਣਾਈ ਹੈ ਕਿ ਇਸ ਦੇ ਸੀਕਵਲ ਤੋਂ ਹੋਰ ਵੀ ਵੱਧ ਦਰਸ਼ਕਾਂ ਦੀਆਂ ਉਮੀਦਾਂ 'ਤੇ ਖਰਾ ਉੱਤਰਨ ਦਾ ਕਿਆਸ ਲਗਾਇਆ ਜਾ ਰਿਹਾ ਹੈ। ਦੇਖਣਾ ਹੋਵੇਗਾ 'ਅਰਦਾਸ ਕਰਾਂ' ਫ਼ਿਲਮ ਅਰਦਾਸ ਫ੍ਰੈਂਚਾਇਜ਼ੀ ਦਾ ਰੁਤਬਾ ਕਿੰਨ੍ਹਾਂ ਕੁ ਕਾਇਮ ਰੱਖਦੀ ਹੈ।

Related Post