ਪੀਟੀਸੀ ਰਿਕਾਰਡਜ਼ ਵੱਲੋਂ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਾਲਿਆਂ ਦੀ ਰਸਭਿੰਨੀ ਆਵਾਜ਼ ‘ਚ ਸ਼ਬਦ ਰਿਲੀਜ਼

By  Shaminder March 16th 2020 11:52 AM

ਪੀਟੀਸੀ ਰਿਕਾਰਡਜ਼ ਵੱਲੋਂ ਭਾਈ ਗੁਰਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਾਲਿਆਂ ਦੀ ਆਵਾਜ਼ ‘ਚ ਸ਼ਬਦ ‘ਅਰਦਾਸ ਕਰ’ ਰਿਲੀਜ਼ ਹੋ ਚੁੱਕਿਆ ਹੈ । ਭਾਈ ਗੁਰਜੀਤ ਸਿੰਘ ਅਤੇ ਸਾਥੀਆਂ ਦੀ ਰਸਭਿੰਨੀ ਆਵਾਜ਼ ‘ਚ ਰਿਲੀਜ਼ ਹੋਏ ਇਸ ਸ਼ਬਦ ‘ਚ ਅਰਦਾਸ ਦੀ ਮਹਿਮਾ ਕੀਤੀ ਗਈ ਹੈ  ਕਿ ਜੇ ਤੁਹਾਡਾ ਮਨ ਦੁਨੀਆ ਤੋਂ ਉਦਾਸ ਹੋ ਗਿਆ ਹੈ ਤਾਂ ਉਸ ਸਤਿਗੁਰੂ ਕੁਲ ਮਾਲਕ ਦੇ ਅੱਗੇ ਅਰਦਾਸ ਕਰਨੀ ਚਾਹੀਦੀ ਹੈ ।

ਹੋਰ ਵੇਖੋ:ਜੈਸਮੀਨ ਅਖ਼ਤਰ ਦੀ ਆਵਾਜ਼ ‘ਚ ਗੀਤ ਪੀਟੀਸੀ ਰਿਕਾਰਡਜ਼ ਵੱਲੋਂ ਕੀਤਾ ਗਿਆ ਰਿਲੀਜ਼

ਕਿਉਂਕਿ ਇੱਕ ਸਤਿਗੁਰੂ ਹੀ ਹੈ ਜੋ ਤੁਹਾਡੀ ਜ਼ਿੰਦਗੀ ਹਰ ਔਖੇ ਪੈਂਡੇ ਨੂੰ ਸੁਖਾਲਾ ਬਣਾ ਦਿੰਦਾ ਹੈ ਅਤੇ ਮੁਸਬੀਤ ਵੇਲੇ ਮਦਦ ਕਰਦਾ ਹੈ । ਕਿਉਂਕਿ ਜਦੋਂ ਕਿਸੇ ਤੇ ਵੀ ਔਖਾ ਸਮਾਂ ਆਉਂਦਾ ਹੈ ਤਾਂ ਰਿਸ਼ਤੇਦਾਰ ਅਤੇ ਮਿੱਤਰ ਸਾਥ ਛੱਡ ਦਿੰਦੇ ਹਨ ਅਤੇ ਅਜਿਹੇ ਵੇਲੇ ਇੱਕ ਪ੍ਰਮਾਤਮਾ ਹੀ ਹੈ ਜੋ ਜੀਵ ਦੀ ਹਰ ਪਲ ਰੱਖਿਆ ਕਰਦਾ ਹੈ । ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਇਸ ਸ਼ਬਦ ਨੂੰ ਰਿਲੀਜ਼ ਕੀਤਾ ਗਿਆ ਹੈ ਅਤੇ ਮਿਊਜ਼ਿਕ ਪਰਵਿੰਦਰ ਸਿੰਘ ਬੱਬੂ ਹੋਰਾਂ ਵੱਲੋਂ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਵੀਡੀਓ ਵੀ ਪੀਟੀਸੀ ਰਿਕਾਰਡਜ਼ ਵੱਲੋਂ ਬਣਾਇਆ ਗਿਆ ਹੈ ।

 

Related Post