ਬਾਦਸ਼ਾਹ ਤੇ ਕਰਣ ਔਜਲਾ ਹੋਏ ਇੱਕਠੇ, ਕੀ ਆਪਣੇ ਪ੍ਰਸ਼ੰਸਕਾਂ ਲਈ ਲੈ ਕੇ ਆ ਰਹੇ ਹਨ ਕੋਈ ਨਵਾਂ ਗਾਣਾ !

By  Rupinder Kaler February 8th 2021 06:36 PM

ਕਹਿੰਦੇ ਹਨ ਕਿ ਜਦੋਂ ਦੋ ਵੱਡੇ ਗਾਇਕ ਇੱਕਠੇ ਹੁੰਦੇ ਹਨ ਤਾਂ ਜ਼ਰੂਰ ਕੁਝ ਨਵਾਂ ਬਣਦਾ ਹੈ, ਜੀ ਹਾਂ ਪੰਜਾਬੀ ਗਾਇਕ ਕਰਣ ਔਜਲਾ ਤੇ ਰੈਪਰ ਬਾਦਸ਼ਾਹ ਆਪਣੇ ਪ੍ਰਸ਼ੰਸਕਾਂ ਲਈ ਕੁਝ ਨਵਾਂ ਲੈ ਕੇ ਆ ਰਹੇ ਹਨ । ਦਰਅਸਲ ਮਿਊਜ਼ਿਕ ਇੰਡਸਟਰੀ ਦੇ ਇਹਨਾਂ ਦੋਵਾਂ ਸਿਤਾਰਿਆਂ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ।

ਹੋਰ ਪੜ੍ਹੋ :

ਕਿਸਾਨਾਂ ਦੇ ਧਰਨੇ ‘ਚ ਸ਼ਾਮਿਲ ਹੋਈ ਗਾਇਕਾ ਸਤਵਿੰਦਰ ਬਿੱਟੀ, ਤਸਵੀਰਾਂ ਕੀਤੀਆਂ ਸ਼ੇਅਰ

ਕਈ ਬਿਮਾਰੀਆਂ ਨੂੰ ਦੂਰ ਰੱਖਦਾ ਹੈ ਕੇਸਰ, ਫਾਇਦੇ ਜਾਣਕੇ ਹੋ ਜਾਓਗੇ ਹੈਰਾਨ

ਜਿਨ੍ਹਾਂ ਨੂੰ ਦੇਖ ਕੇ ਲਗਦਾ ਹੈ ਕਿ ਬਾਦਸ਼ਾਹ ਤੇ ਕਰਣ ਔਜਲਾ ਜ਼ਰੂਰ ਨਵਾਂ ਗਾਣਾ ਲੈ ਕੇ ਆ ਰਹੇ ਹਨ । ਭਾਵੇਂ ਦੋਹਾਂ ਨੇ ਤਸਵੀਰ ਦੇ ਕੈਪਸ਼ਨ 'ਚ ਕੁਝ ਨਹੀਂ ਲਿਖਿਆ ਪਰ ਜਿਸ ਹਿਸਾਬ ਨਾਲ ਦੋਵੇਂ ਇਕੱਠੇ ਹੋਏ ਹਨ, ਲੱਗਦਾ ਹੈ ਦੋਨਾਂ ਦਾ ਇਕੱਠਿਆਂ ਕੋਈ ਪ੍ਰੋਜੈਕਟ ਆਉਣ ਵਾਲਾ ਹੈ।

ਇਹ ਮੁਲਾਕਾਤ ਇੱਕ ਵੱਡੇ ਕੋਲਾਬ੍ਰੇਸ਼ਨ ਦਾ ਹਿੰਟ ਹੋ ਸਕਦੀ ਹੈ। ਤੁਹਾਨੂੰ ਦੱਸ ਦਿੰਦੇ ਹਾ ਕਿ ਕਰਣ ਤੇ ਬਾਦਸ਼ਾਹ ਪਹਿਲੀ ਵਾਰ ਇੱਕ ਦੂਜੇ ਨੂੰ ਇਸ ਤਰ੍ਹਾਂ ਮਿਲੇ ਹਨ । ਬਾਦਸ਼ਾਹ ਕਰਣ ਔਜਲਾ ਦੇ ਵੱਡੇ ਫੈਨ ਹਨ। ਬਾਦਸ਼ਾਹ ਨੇ ਕਈ ਵਾਰ ਕਰਨ ਔਜਲਾ ਦੇ ਗਾਣੇ ਆਪਣੇ ਅਕਾਊਂਟ ਤੋਂ ਸ਼ੇਅਰ ਕੀਤੇ ਹਨ।

Related Post