ਪੱਤਰਕਾਰ ਦਾ ਇਹ ਸਵਾਲ ਸੁਣਕੇ ਭੜਕੇ ਅਰਜੁਨ ਕਪੂਰ, ਪੱਤਰਕਾਰ ਦੇ ਮਾਰਿਆ ਥੱਪੜ ਤੇ ਭੰਨਿਆ ਕੈਮਰਾ

By  Rupinder Kaler August 19th 2020 01:51 PM

ਅਰਜੁਨ ਕਪੂਰ ਏਨੀਂ ਦਿਨੀਂ ਮਲਾਇਕਾ ਅਰੋੜਾ ਦੇ ਨਾਲ ਰਿਲੇਸ਼ਨਸ਼ਿਪ ਵਿੱਚ ਹੋਣ ਕਰਕੇ ਕਾਫੀ ਸੁਰਖੀਆਂ ਵਿੱਚ ਹਨ । ਪਰ ਇਸ ਸਮੇਂ ਉਹ ਇੱਕ ਵੀਡੀਓ ਕਰਕੇ ਕਾਫੀ ਚਰਚਾ ਵਿੱਚ ਹਨ, ਜਿਹੜਾ ਕਿ ਕਾਫੀ ਵਾਇਰਲ ਹੋ ਰਿਹਾ ਹੈ । ਵਾਇਰਲ ਵੀਡੀਓ ਵਿੱਚ ਅਰਜੁਨ ਕਪੂਰ ਏਨਾ ਭੜਕ ਜਾਂਦੇ ਹਨ ਕਿ ਗੁੱਸੇ ਵਿੱਚ ਆ ਕੇ ਉਹ ਮੀਡੀਆ ਕਰਮੀ ਨੂੰ ਥੱਪੜ ਮਾਰ ਦਿੰਦੇ ਹਨ । ਏਨਾਂ ਹੀ ਨਹੀਂ ਉਹ ਬਾਅਦ ਵਿੱਚ ਕੈਮਰਾ ਵੀ ਤੋੜ ਦਿੰਦੇ ਹਨ । ਦਰਅਸਲ ਵੀਡੀਓ ਵਿੱਚ ਪੱਤਰਕਾਰ ਅਰਜੁਨ ਨੂੰ ਪੁੱਛਦਾ ਹੈ ਕਿ ‘ਮਾਰਕਿਟ ‘ਚ ਕਰੈਕਟਰ ਵਰੈਕਟਰ ਖਤਮ ਹੋ ਗਏ ਹਨ ਕਿ ਤੁਸੀਂ ਕੁੜੀਆਂ ਵਾਲੇ ਕਰੈਕਟਰ ਚੁਨਣ ਲਈ ਮਜ਼ਬੂਰ ਹੋ ਗਏ ਹੋ’ ।

https://www.instagram.com/p/CD8F9p-p_h9/

ਪੱਤਰਕਾਰ ਦਾ ਇਹ ਸਵਾਲ ਸੁਣਕੇ ਅਰਜੁਨ ਭੜਕ ਜਾਂਦੇ ਹਨ ਤੇ ਕਹਿੰਦੇ ਹਨ ‘ਇਹ ਕਿਸ ਤਰ੍ਹਾਂ ਦਾ ਸਵਾਲ ਹੈ …ਕੈਮਰਾ ਬੰਦ ਕਰ …ਬੰਦ ਕਰ ਕੈਮਰਾ’ । ਜਦੋਂ ਇਹ ਸ਼ਖਸ ਨਹੀਂ ਮੰਨਦਾ ਤਾਂ ਅਰਜੁਨ ਉਸ ਨੂੰ ਥੱਪੜ ਮਾਰ ਦਿੰਦੇ ਹਨ । ਜਦੋਂ ਐਕਟਰ ਦਾ ਮਨ ਨਹੀਂ ਭਰਦਾ ਤਾਂ ਉਹ ਉਸ ਦਾ ਕੈਮਰਾ ਤੋੜ ਦਿੰਦੇ ਹਨ ।

https://www.instagram.com/p/CDVqQDrpJCq/

ਅਰਜੁਨ ਦੇ ਇਸ ਤਰ੍ਹਾਂ ਦਾ ਰਵੱਈਆ ਦੇਖ ਕੇ ਉਹਨਾਂ ਦੇ ਪ੍ਰਸ਼ੰਸਕ ਵੀ ਹੈਰਾਨ ਹਨ ਤੇ ਲਗਾਤਾਰ ਕਮੈਂਟ ਕਰ ਰਹੇ ਹਨ । ਅਰਜੁਨ ਦਾ ਇਹ ਵੀਡੀਓ ਪੁਰਾਣਾ ਦੱਸਿਆ ਜਾ ਰਿਹਾ ਹੈ ।

https://www.instagram.com/p/CEBWu47BoOu/?utm_source=ig_embed

Related Post