12 ਸਾਲ ਦੀ ਉਮਰ ’ਚ ਅਰਜੁਨ ਕਪੂਰ ਨੇ ਮਾਂ ਲਈ ਲਿਖੀ ਸੀ ਕਵਿਤਾ, ਮਾਂ ਨੂੰ ਯਾਦ ਕਰਕੇ ਰੋ ਪਏ ਅਰਜੁਨ, ਕਮੈਂਟ ਕਰਕੇ ਫ਼ਿਲਮੀ ਸਿਤਾਰਿਆਂ ਤੇ ਪ੍ਰਸ਼ੰਸਕਾਂ ਨੇ ਵਧਾਇਆ ਹੌਂਸਲਾ

By  Rupinder Kaler November 23rd 2019 11:47 AM

ਅਰਜੁਨ ਕਪੂਰ ਦੀ ਫ਼ਿਲਮ ਪਾਣੀਪਤ ਛੇਤੀ ਹੀ ਰਿਲੀਜ਼ ਹੋਣ ਵਾਲੀ ਹੈ । ਫ਼ਿਲਮਾਂ ਦੇ ਨਾਲ ਨਾਲ ਅਰਜੁਨ ਸੋਸ਼ਲ ਮੀਡੀਆ ਤੇ ਵੀ ਕਾਫੀ ਐਕਟਿਵ ਰਹਿੰਦੇ ਹਨ । ਉਹ ਆਪਣੀ ਮਾਂ ਮੋਨਾ ਕਪੂਰ ਯਾਦ ਕਰਦੇ ਹੋਏ ਅਕਸਰ ਸੋਸ਼ਲ ਮੀਡੀਆ ਤੇ ਪੋਸਟਾਂ ਸ਼ੇਅਰ ਕਰਦੇ ਰਹਿੰਦੇ ਹਨ । ਹੁਣ ਇੱਕ ਵਾਰ ਫਿਰ ਅਰਜੁਨ ਨੇ ਆਪਣੀ ਮਾਂ ਦੀ ਯਾਦ ਵਿੱਚ ਲੰਮੀ ਪੋਸਟ ਲਿਖੀ ਹੈ । ਅਰਜੁਨ ਨੇ ਆਪਣੀ ਮਾਂ ਲਈ ਲਿਖੀ ਇੱਕ ਕਵਿਤਾ ਸ਼ੇਅਰ ਕੀਤੀ ਹੈ । ਇਹ ਕਵਿਤਾ ਅਰਜੁਨ ਨੇ ਉਦੋਂ ਲਿਖੀ ਸੀ ਜਦੋਂ ਉਹ 12 ਸਾਲਾਂ ਦੇ ਸਨ ।

https://www.instagram.com/p/B5MeX9xllqI/

ਅਰਜੁਨ ਨੇ ਇਹ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ ‘ਬਚਪਨ ਦਾ ਇਹ ਮੇਰਾ ਅਸਲ ਰੂਪ ਸੀ । ਜਦੋਂ ਮੈਂ ਪਿਆਰ ਮਹਿਸੂਸ ਕਰਦਾ ਸੀ ਤੇ ਮਾਂ ਨੂੰ ਉਸ ਪਿਆਰ ਲਈ ਧੰਨਵਾਦ ਕਹਿਣਾ ਚਾਹੁੰਦਾ ਸੀ, ਜਿਹੜਾ ਕਿ ਉਹਨਾਂ ਨੇ ਮੈਨੂੰ ਦਿੱਤਾ’ । ਅਰਜੁਨ ਨੇ ਲਿਖਿਆ ਹੈ ‘ਮੈਂ ਹਮੇਸ਼ਾ ਉਹਨਾਂ ਨੂੰ ਯਾਦ ਕਰਦਾ ਹਾਂ । ਮੇਰੇ ਕੋਲ ਇਹ ਮੰਨਣ ਤੋਂ ਇਲਾਵਾ ਹੁਣ ਕੁਝ ਨਹੀਂ ਕਿ ਉਹਨਾਂ ਦਾ ਪਿਆਰ ਹੁਣ ਮੈਨੂੰ ਨਹੀਂ ਮਿਲੇਗਾ ।ਕਈ ਵਾਰ ਮੈਂ ਬਹੁਤ ਬੇਬਸ ਮਹਿਸੂਸ ਕਰਦਾ ਹਾਂ ।

https://www.instagram.com/p/B410Gw1gP_v/

ਇੱਕ ਬੇਟਾ ਹੋਣ ਕਰਕੇ ਮੈਂ ਇਹ ਲਿਖ ਰਿਹਾ ਹਾਂ’ ।ਅਰਜੁਨ ਨੇ ਲਿਖਿਆ ਹੈ ‘ਕਾਸ਼, ਇੱਕ ਵਾਰ ਫਿਰ ਉਹ ਮੈਨੂੰ ਬੇਟਾ ਕਹਿ ਕੇ ਬੁਲਾਉਂਦੀ ਤੇ ਮੈਂ ਸੁਣ ਸਕਦਾ । ਜਦੋਂ ਵੀ ਉਹਨਾਂ ਦੀ ਯਾਦ ਆਉਂਦੀ ਹੈ, ਮੈਨੂੰ ਸਭ ਕੁਝ ਬੇਕਾਰ ਲੱਗਦਾ ਹੈ । ਅੱਠ ਸਾਲ ਪਹਿਲਾਂ ਮੈਂ ਟੁੱਟ ਗਿਆ ਸੀ । ਹੁਣ ਹਰ ਦਿਨ ਖੁਦ ਨੂੰ ਸੰਭਾਲਦਾ ਹਾਂ ਤੇ ਮੁਸਕਰਾਉਂਦੇ ਹੋਏ ਉੱਠਦਾ ਹਾਂ, ਪਰ ਉਹਨਾਂ ਦੀ ਕਮੀ ਪੂਰੀ ਨਹੀਂ ਹੋਵੇਗੀ।

https://www.instagram.com/p/B4eVVbXAkQn/

ਮੈਨੂੰ ਨਹੀਂ ਪਤਾ ਕਿ ਮੈਂ ਕੀ ਲਿਖ ਰਿਹਾ ਪਰ ਮੈਨੂੰ ਲੱਗਦਾ ਹੈ ਕਿ ਜ਼ਿੰਦਗੀ ਸਾਡੇ ਤੇ ਅਸਰ ਪਾਉਂਦੀ ਹੈ । ਮੈਂ ਇਹ ਮੰਨਦਾ ਹਾਂ ਕਿ ਮੈਂ ਕੋਈ ਹੀਰੋ ਨਹੀਂ ਹਾਂ । ਮੇਰੇ ਤੇ ਵੀ ਇਸ ਦਾ ਅਸਰ ਹੋ ਰਿਹਾ ਹੈ । ਮਾਂ ਤੁਹਾਡੀ ਬਹੁਤ ਯਾਦ ਆਉਂਦੀ ਹੈ । ਤੁਸੀਂ ਜਿੱਥੇ ਵੀ ਹੋ ਖੁਸ਼ ਰਹੋ। ਮੈਂ ਤੁਹਾਨੂੰ ਸਭ ਤੋਂ ਵੱਧ ਪਿਆਰ ਕਰਦਾ ਹਾਂ’ । ਅਰਜੁਨ ਦੀ ਇਸ ਪੋਸਟ ਨੂੰ ਪੜ੍ਹ ਕੇ ਕਈ ਲੋਕਾਂ ਨੇ ਕਮੈਂਟ ਕੀਤੇ ਹਨ ਤੇ ਅਰਜੁਨ ਦਾ ਹੌਸਲਾ ਵਧਾਇਆ ਹੈ ।

https://www.instagram.com/p/B5KteERAxYC/?utm_source=ig_embed&utm_campaign=loading

Related Post