ਸਲਮਾਨ ਖਾਨ ਦੇ ਪਰਿਵਾਰ ਦੀਆਂ ਦੋ ਔਰਤਾਂ ਨੂੰ ਡੇਟ ਕਰ ਚੁੱਕਿਆ ਹੈ ਅਰਜੁਨ ਕਪੂਰ, ਸਲਮਾਨ ਨੇ ਕਪੂਰ ਖਾਨਦਾਨ ਖਿਲਾਫ ਚੁੱਕਿਆ ਇਹ ਵੱਡਾ ਕਦਮ  

By  Rupinder Kaler January 14th 2019 12:30 PM -- Updated: January 14th 2019 03:25 PM

ਏਨੀਂ ਦਿਨੀਂ ਬਾਲੀਵੁੱਡ ਐਕਟਰ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਦਾ ਰਿਲੇਸ਼ਨਸ਼ਿਪ ਕਾਫੀ ਜਿਆਦਾ ਚਰਚਾ ਵਿੱਚ ਹੈ । ਇਸ ਸਭ ਨੂੰ ਦੇਖਦੇ ਹੋਏ ਸਲਮਾਨ ਖਾਨ ਵੀ ਚੰਗੇ ਸੰਕੇਤ ਨਹੀਂ ਦੇ ਰਹੇ ।ਖਬਰਾਂ ਦੀ ਮੰਨੀਏ ਤਾਂ ਸਲਮਾਨ ਖਾਨ ਨਾ ਸਿਰਫ ਅਰਜੁਨ ਕਪੂਰ ਦੇ ਖਿਲਾਫ ਬਲਕਿ ਬੋਨੀ ਕਪੂਰ ਦੇ ਖਿਲਾਫ ਵੀ ਵੱਡੀ ਕਾਰਵਾਈ ਕਰਨ ਜਾ ਰਹੇ ਹਨ । ਖਬਰਾਂ ਦੀ ਮੰਨੀਏ ਤਾਂ ਸਲਮਾਨ ਖਾਨ ਅਰਜੁਨ ਕਪੂਰ ਦੇ ਨਾਲ ਨਾਲ ਬੋਨੀ ਕਪੂਰ ਨੂੰ ਵੀ ਆਪਣੇ ਘਰ ਵਿੱਚ ਆਉਣ 'ਤੇ ਰੋਕ ਲਗਾ ਦਿੱਤੀ ਹੈ ।

Arjun Kapoor and Malaika Arora, Salman Khan Arjun Kapoor and Malaika Arora, Salman Khan

ਖਬਰਾਂ ਦੀ ਮੰਨੀਏ ਤਾਂ ਜਦੋਂ ਤੋਂ ਮਲਾਇਕਾ ਤੇ ਅਰਜੁਨ ਦੇ ਰਿਸ਼ਤੇ ਦੀਆਂ ਖਬਰਾਂ ਚਰਚਾ ਵਿੱਚ ਆਈਆਂ ਹਨ ਉਦੋਂ ਤੋੰ ਸਲਮਾਨ ਅਤੇ ਅਰਜੁਨ ਤੇ ਰਿਸ਼ਤੇ ਵਿੱਚ ਖਟਾਸ ਆਉਣੀ ਸ਼ੁਰੂ ਹੋ ਗਈ ਹੈ । ਖਬਰਾਂ ਮੁਤਾਬਿਕ ਸਲਮਾਨ ਖਾਨ ਨੇ ਬੋਨੀ ਕਪੂਰ ਦੀ ਫਿਲਮ ਵਾਂਟੇਡ-2 ਅਤੇ ਨੋ ਐਂਟਰੀ ਵਿੱਚ ਐਂਟਰੀ ਨੂੰ ਵੀ ਬਿਨਾਂ ਕਾਰਨ ਦੱਸੇ ਛੱਡ ਦਿੱਤਾ ਹੈ ।

Salman Khan IGNORES Arjun Salman Khan IGNORES Arjun

ਖਬਰਾਂ ਮੁਤਾਬਿਕ ਅਰਜੁਨ ਸਲਮਾਨ ਖਾਨ ਦੀ ਭੈਣ ਨੂੰ ਵੀ ਡੇਟ ਕਰ ਚੁੱਕੇ ਹਨ । ਅਰਪਿਤਾ ਨਾਲ ਬ੍ਰੇਕਅੱਪ ਤੋਂ ਬਾਅਦ ਸਲਮਾਨ ਖਾਨ ਦੇ ਭਰਾ ਅਰਬਾਜ ਦੀ ਪਤਨੀ ਮਲਾਇਕਾ ਨਾਲ ਉਸ ਦੀ ਦੋਸਤੀ ਵੱਧਣ ਲੱਗੀ ਹੈ । ਸੋਸ਼ਲ ਮੀਡੀਆ ਤੇ ਦੋਹਾਂ ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ ।

Related Post