ਮਲਾਇਕਾ ਦਾ ਰੋਕਿਆ ਗਿਆ ਰਸਤਾ, ਅਰਜੁਨ ਕਪੂਰ ਹੋਏ ਅੱਗ ਬਬੂਲਾ, ਵੀਡਿਓ ਵਾਇਰਲ 

By  Rupinder Kaler April 22nd 2019 12:48 PM

ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਹਮੇਸ਼ਾ ਆਪਣੇ ਅਫੇਅਰ ਕਰਕੇ ਚਰਚਾ ਵਿੱਚ ਰਹਿੰਦੇ ਹਨ । ਇਸ ਜੋੜੀ ਤੋਂ ਉਹਨਾਂ ਦੇ ਅਫੇਅਰ ਬਾਰੇ ਹਮੇਸ਼ਾ ਪੁੱਛਿਆ ਜਾਂਦਾ ਹੈ ਪਰ ਦੋਵੇਂ ਆਪਣੇ ਰਿਸ਼ਤੇ ਨੂੰ ਲੈ ਕੇ ਚੁੱਪ ਹੋ ਜਾਂਦੇ ਹਨ । ਪਰ ਅਕਸਰ ਕਿਹਾ ਜਾਂਦਾ ਹੈ ਕਿ ਇਸ਼ਕ ਤੇ ਮੁਸ਼ਕ ਛੁਪਾਇਆ ਨਹੀਂ ਛੁਪਦਾ । ਅਜਿਹਾ ਹੀ ਕੁਝ ਹੋ ਰਿਹਾ ਹੈ ਅਰਜੁਨ ਤੇ ਮਲਾਇਕਾ ਦੇ ਨਾਲ ।

Malaika Arora and Arjun Kapoor Malaika Arora and Arjun Kapoor

ਹਾਲ ਹੀ ਵਿੱਚ ਇਸ ਜੋੜੀ ਦਾ ਇੱਕ ਵੀਡਿਓ ਕਾਫੀ ਵਾਇਰਲ ਹੋ ਰਿਹਾ ਹੈ, ਇਸ ਵੀਡਿਓ ਵਿੱਚ ਅਰਜੁਨ ਕਾਫੀ ਗੁੱਸੇ ਵਿੱਚ ਨਜ਼ਰ ਆ ਰਹੇ ਹਨ । ਇਸ ਵੀਡਿਓ ਵਿੱਚ ਅਰਜੁਨ ਮਲਾਇਕਾ ਨਾਲ ਆਪਣੀ ਕਾਰ ਵੱਲ ਜਾ ਰਹੇ ਸਨ ਪਰ ਪੱਤਰਕਾਰਾਂ ਕਰਕੇ ਮਲਾਇਕਾ ਨੂੰ ਅੱਗੇ ਵੱਧਣ ਵਿੱਚ ਮੁਸ਼ਕਿਲ ਆ ਰਹੀ ਸੀ । ਏਨੇ ਵਿੱਚ ਅਰਜੁਨ ਕਪੂਰ ਨੂੰ ਗੁੱਸਾ ਆ ਗਿਆ ਤੇ ਉਹਨਾਂ ਨੇ ਫੋਟੋਗ੍ਰਾਫਰਾਂ ਦੀ ਕਲਾਸ ਲਗਾ ਦਿੱਤੀ ।

Arjun kapoor and malaika Arjun kapoor and malaika

ਉਹਨਾਂ ਨੇ ਫੋਟੋਗ੍ਰਾਫਰਾਂ ਨੂੰ ਕਿਹਾ ਕਿ ਰਸਤਾ ਨਾ ਰੋਕ, ਥੋੜਾ ਪਿੱਛੇ ਹੱਟ ਜਾਓ । ਮੀਡੀਆ ਵਿੱਚ ਖ਼ਬਰਾਂ ਆ ਰਹੀਆਂ ਹਨ ਕਿ ਅਰਜੁਨ ਤੇ ਮਲਾਇਕਾ ਦੇ ਰਿਸ਼ਤੇ ਕਰਕੇ ਸਲਮਾਨ ਖ਼ਾਨ ਨੇ ਬੌਨੀ ਕਪੂਰ ਨਾਲ ਕੰਮ ਕਰਨ ਤੋਂ ਮਨਾ ਕਰ ਦਿੱਤਾ ਹੈ ।

https://www.instagram.com/p/Bwe3Y8egi6j/?utm_source=ig_embed

ਖ਼ਬਰਾਂ ਮੁਤਾਬਿਕ ਦਬੰਗ ਦੇ ਸੀਕਵਲ ਵਿੱਚ ਮਲਾਇਕਾ ਨੂੰ ਵੀ ਕੰਮ ਨਹੀਂ ਦਿੱਤਾ ਗਿਆ ।

Related Post