ਪਾਤੜਾਂ ਦੇ ਇਸ ਸਰਦਾਰ ਦੇ ਜਜ਼ਬੇ ਨੂੰ ਹਰ ਕੋਈ ਝੁਕ ਕੇ ਕਰਦਾ ਹੈ ਸਲਾਮ, ਦੇਖੋ ਤਸਵੀਰਾਂ  

By  Rupinder Kaler March 22nd 2019 06:27 PM

ਪਟਿਆਲਾ ਜ਼ਿਲ੍ਹੇ ਦਾ ਪਾਤੜਾਂ ਕਸਬਾ ਸੁਣਨ ਵਿੱਚ ਇਹ ਪੰਜਾਬ ਦੇ ਆਮ ਕਸਬੇ ਵਾਂਗ ਹੀ ਲੱਗਦਾ ਹੈ ਪਰ ਇਸ ਨੂੰ ਖ਼ਾਸ ਬਣਾਉਂਦਾ ਹੈ, ਉਹ ਸਰਦਾਰ ਜਿਸ ਦਾ ਨਾਂ ਸਾਇਕਲਿਸਟ ਜਗਵਿੰਦਰ ਸਿੰਘ ਹੈ । ਇਹ ਸਰਦਾਰ ਪੂਰੀ ਤਰ੍ਹਾਂ ਅੰਗਹੀਣ ਹੈ । ਪਰ ਇਸ ਸਰਦਾਰ ਦੇ ਜਜ਼ਬੇ ਨੇ ਉਸ ਨੂੰ ਉਸ ਕਤਾਰ ਵਿੱਚ ਲਿਆ ਕੇ ਖੜਾ ਕਰ ਦਿੱਤਾ ਹੈ ਜਿਸ ਕਤਾਰ ਵਿੱਚ ਖੜੇ ਹੋਣ ਲਈ ਵੱਡੇ ਵੱਡੇ ਖਿਡਾਰੀ ਤਰਸਦੇ ਹਨ ।

ਜਗਵਿੰਦਰ ਦੀਆਂ ਭਾਵੇਂ ਦੋਵੇਂ ਬਾਹਾਂ ਨਹੀਂ ਹਨ । ਪਰ ਉਹ ਸਾਇਕਲ ਇਸ ਤਰ੍ਹਾਂ ਦੌੜਾਉਂਦਾ ਹੈ ਜਿਸ ਤਰ੍ਹਾਂ ਬਦੂਕ ਵਿੱਚੋਂ ਗੋਲੀ ਨਿਕਲਦੀ ਹੈ । ਜਗਵਿੰਦਰ ਮੁਤਾਬਿਕ ਬਚਪਨ ਵਿੱਚ ਉਸ ਦੇ ਪਰਿਵਾਰ ਵਾਲੇ ਉਸ ਦੀ ਭੈਣ ਲਈ ਸਾਇਕਲ ਲੈ ਕੇ ਆਏ ਸਨ ਪਰ ਉਸ ਦੀ ਭੈਣ ਸੱਟ ਲੱਗਣ ਦੇ ਡਰ ਕਰਕੇ ਸਕਾਇਕਲ ਚਲਾਉਂਦੀ ਨਹੀਂ ਸੀ ।

jagwinder singh jagwinder singh

ਪਰ ਉਸ ਨੂੰ ਸਾਇਕਲ ਸਿੱਖਣ ਦਾ ਪੂਰਾ ਸ਼ੌਂਕ ਸੀ ਇਸ ਲਈ ਉਸ ਨੇ ਪਹਿਲਾਂ ਅੱਧਾ ਪੈਂਡਲ ਮਾਰ ਕੇ ਸਾਇਕਲ ਚਲਾਉਣਾ ਸ਼ੁਰੂ ਕੀਤਾ ਪਰ ਇਸ ਪੈਡਲ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ ਅੱਜ ਜਗਵਿੰਦਰ ਵਾਸਤੇ ਮੈਡਲ ਜਿੱਤਣਾ ਆਮ ਗੱਲ ਹੋ ਗਈ ਹੈ । ਸਾਇਕਲਿੰਗ ਵਿੱਚ ਜਗਵਿੰਦਰ ਦੇ ਨਾਂ ਕਈ ਰਿਕਾਰਡ ਕਾਇਮ ਹਨ ।

jagwinder singh jagwinder singh

ਸਾਇਕਲਿੰਗ ਵਿੱਚ ਜਗਵਿੰਦਰ ਉਹਨਾਂ ਖਿਡਾਰੀਆਂ ਨੂੰ ਵੀ ਹਰਾ ਚੁੱਕਿਆ ਹੈ ਜੋ ਕਿ ਨਾਰਮਲ ਹਨ । ਜਗਵਿੰਦਰ ਦੀ ਇਸ ਕਾਮਯਾਬੀ ਪਿੱਛੇ ਉਸ ਦੀ ਮਾਂ ਦਾ ਵੱਡਾ ਹੱਥ ਹੈ । ਮਾਂ ਨੇ ਹੀ ਉਸ ਨੂੰ ਪਾਲਿਆ ਤੇ ਉਸ ਦੀ ਹੌਸਲਾ ਅਫਜ਼ਾਈ ਕੀਤੀ ਹੈ । ਜਗਵਿੰਦਰ ਦੀ ਮਾਂ ਨੇ ਹੀ ਉਸ ਨੂੰ ਪੈਰਾਂ ਨਾਲ ਖਾਣਾ ਬਨਾਉਣਾ ਸਿਖਾਇਆ ।

jagwinder singh jagwinder singh

ਪੈਰਾਂ ਨਾਲ ਹੀ ਲਿਖਣਾ ਸਿਖਾਇਆ ਤੇ ਪੈਰਾਂ ਨਾਲ ਹੀ ਡਰਾਇੰਗ ਕਰਨੀ ਸਿਖਾਈ । ਮਾਂ ਦੀ ਇਸ ਹੌਸਲਾ ਅਫਜਾਈ ਕਰਕੇ ਜਗਵਿੰਦਰ ਅੱਜ ਇੱਕ ਸਕੂਲ ਵਿੱਚ ਡਰਾਇੰਗ ਟੀਚਰ ਵੀ ਹੈ । ਜਗਵਿੰਦਰ ਦੇ ਇਸ ਹੌਸਲੇ ਨੂੰ ਦੇਖ ਕੇ ਇੱਕ ਕਹਾਵਤ ਯਾਦ ਆ ਜਾਂਦੀ ਹੈ ਆਸਥਾ ਹੋਣੀ ਚਾਹੀਦੀ ਹੈ ਰਾਸਤਾ ਆਪਣੇ ਆਪ ਬਣ ਜਾਂਦਾ ਹੈ ।

jagwinder singh jagwinder singh

Related Post