ਸਲਮਾਨ ਖ਼ਾਨ ਦੀ ਭੈਣ ਤੋਂ ਲੈ ਕੇ ਮਲਾਇਕਾ ਤੱਕ, ਇਹਨਾਂ ਹੀਰੋਇਨਾਂ ਨਾਲ ਅਰਜੁਨ ਕਪੂਰ ਦਾ ਰਹਿ ਚੁੱਕਿਆ ਹੈ ਅਫੇਅਰ

By  Rupinder Kaler June 26th 2019 01:14 PM -- Updated: June 26th 2019 01:22 PM

ਬਾਲੀਵੁੱਡ ਐਕਟਰ ਅਰਜੁਨ ਕਪੂਰ ਮਲਾਇਕਾ ਅਰੋੜਾ ਨਾਲ ਚੱਲ ਰਹੇ ਅਫੇਅਰ ਕਰਕੇ ਸੁਰਖੀਆਂ ਵਿੱਚ ਰਹਿੰਦੇ ਹਨ । ਖ਼ਬਰਾਂ ਦੀ ਮੰਨੀਏ ਤਾਂ ਦੋਵੇਂ ਛੇਤੀ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ । ਅਰਜੁਨ ਨੇ ਆਪਣੇ ਵਿਆਹ ਨੂੰ ਲੈ ਕੇ ਭਾਵੇਂ ਕੋਈ ਐਲਾਨ ਨਹੀਂ ਕੀਤਾ ਪਰ ਮਲਾਇਕਾ ਨਾਲ ਉਹਨਾਂ ਦੀ ਖ਼ਾਸ ਬਾਂਡਿੰਗ ਦੇਖੀ ਜਾ ਸਕਦੀ ਹੈ । ਮਲਾਇਕਾ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਅਰਜੁਨ ਦਾ ਪਹਿਲਾ ਪਿਆਰ ਸਲਮਾਨ ਖ਼ਾਨ ਦੀ ਭੈਣ ਅਰਪਿਤਾ ਸੀ ।

https://www.instagram.com/p/ByJ2QcVBltv/

ਅਰਜੁਨ ਨੇ ਅਰਪਿਤਾ ਦੇ ਨਾਲ ਸਬੰਧਾਂ ਨੂੰ ਕਬੂਲ ਵੀ ਕੀਤਾ ਸੀ । ਪਰ ਹੁਣ ਅਰਜੁਨ ਕਪੂਰ ਦਾ ਅਫੇਅਰ ਸਲਮਾਨ ਖ਼ਾਨ ਦੀ ਭਰਜਾਈ ਮਲਾਇਕਾ ਨਾਲ ਚੱਲ ਰਿਹਾ ਹੈ । ਇਸ ਤੋਂ ਪਹਿਲਾਂ ਵੀ ਅਰਜੁਨ ਦਾ ਕਈ ਹੀਰੋਇਨਾਂ ਨਾਲ ਨਾਂਅ ਜੁੜਦਾ ਰਿਹਾ ਹੈ ।

https://www.instagram.com/p/By5T7J_p0Bo/

ਅਰਜੁਨ ਦਾ ਨਾਂਅ ਅਦਾਕਾਰਾ ਅਨੁਸ਼ਕਾ ਸ਼ਰਮਾ ਨਾਲ ਵੀ ਜੁੜ ਚੁੱਕਿਆ ਹੈ । ਅਰਜੁਨ ਨੇ ਕਰਨ ਜ਼ੌਹਰ ਦੇ ਸ਼ੋਅ ਦੌਰਾਨ ਕਿਹਾ ਸੀ ਕਿ ਉਹ ਅਨੁਸ਼ਕਾ ਨਾਲ ਵਿਆਹ ਕਰਨਾ ਚਾਹੁੰਦੇ ਹਨ । ਪਰ ਅਰਜੁਨ ਦਾ ਰਿਸ਼ਤਾ ਅਨੁਸ਼ਕਾ ਨਾਲ ਜ਼ਿਆਦਾ ਚਿਰ ਨਹੀਂ ਚੱਲਿਆ ।

https://www.instagram.com/p/BxwvoTZAPaF/

ਸੋਨਾਕਸ਼ੀ ਸਿੰਨ੍ਹਾ ਨਾਲ ਵੀ ਅਰਜੁਨ ਦਾ ਨਾਂਅ ਜੁੜ ਚੁੱਕਿਆ ਹੈ । ਖ਼ਬਰਾਂ ਦੀ ਮੰਨੀਏ ਤਾਂ ਇਹ ਜੋੜੀ ਇੱਕ ਦੂਜੇ ਨੂੰ ਲੰਮੇ ਸਮੇਂ ਤੱਕ ਡੇਟ ਕਰਦੀ ਰਹੀ ਸੀ, ਪਰ ਇੱਕ ਬੁਰੇ ਦੌਰ ਦੌਰਾਨ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਗਏ ਸਨ । ਅਰਜੁਨ ਨੇ ਕਦੇ ਵੀ ਸੋਨਾਕਸ਼ੀ ਬਾਰੇ ਖੁਲ ਕੇ ਗੱਲ ਨਹੀਂ ਕੀਤੀ ਪਰ ਇਸ਼ਾਰਿਆਂ ਵਿੱਚ ਉਹ ਕੁਝ ਨਾ ਕੁਝ ਦੱਸ ਜਾਂਦੇ ਸਨ ।

https://www.instagram.com/p/BzKLLV9gRAb/

ਅਰਜੁਨ ਕਪੂਰ ਦਾ ਆਥਿਆ ਸ਼ੈੱਟੀ ਨਾਲ ਵੀ ਨਾਂਅ ਜੁੜ ਚੁੱਕਿਆ ਹੈ । ਉਸ ਬਾਰੇ ਅਰਜੁਨ ਨੇ ਕਿਹਾ ਸੀ ਕਿ ਉਹ ਉਸ ਦੀ ਭੈਣ ਦੀ ਚੰਗੀ ਦੋਸਤ ਹੈ । ਦੋਵੇਂ ਇੱਕ ਦੂਜੇ ਨੂੰ ਸਾਲਾਂ ਤੋਂ ਜਾਣਦੇ ਹਨ, ਤੇ ਉਹ ਇੱਕ ਚੰਗੀ ਕੁੜੀ ਹੈ ।

https://www.instagram.com/p/Bx1u0jcBIGd/

Related Post