ਖੇਤੀ ਬਿੱਲਾਂ ਦੇ ਵਿਰੋਧ ‘ਚ 30 ਸਤੰਬਰ ਨੂੰ ਕਲਾਕਾਰ ਦੇਣਗੇ ਧਰਨਾ, ਅੰਮ੍ਰਿਤ ਮਾਨ ਨੇ ਵੱਡੀ ਗਿਣਤੀ ‘ਚ ਪਹੁੰਚਣ ਦੀ ਕੀਤੀ ਅਪੀਲ

By  Shaminder September 29th 2020 10:42 AM -- Updated: September 29th 2020 11:00 AM

ਕੇਂਦਰ ਸਰਕਾਰ ਵੱਲੋਂ ਖੇਤੀ ਬਿੱਲਾਂ ਦੇ ਵਿਰੋਧ ‘ਚ ਕਿਸਾਨਾਂ ਵੱਲੋਂ ਪੂਰੇ ਪੰਜਾਬ ‘ਚ ਧਰਨੇ ਪ੍ਰਦਰਸ਼ਨਾਂ ਦਾ ਸਿਲਸਿਲਾ ਚੱਲ ਰਿਹਾ ਹੈ । ਜਿੱਥੇ ਬੀਤੇ ਦਿਨ ਕਿਸਾਨਾਂ ਵੱਲੋਂ ਬਟਾਲੇ ‘ਚ ਰੋਸ ਪ੍ਰਦਰਸ਼ਨ ਕੀਤਾ ਗਿਆ । ਇਸ ਰੋਸ ਪ੍ਰਦਰਸ਼ਨ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਵੀ ਸ਼ਾਮਿਲ ਹੋਏ । ਜਿਸ ‘ਚ ਰੇਸ਼ਮ ਸਿੰਘ ਅਨਮੋਲ, ਅਫਸਾਨਾ ਖ਼ਾਨ, ਯੋਗਰਾਜ ਸਿੰਘ, ਰੁਪਿੰਦਰ ਹਾਂਡਾ ਸਣੇ ਕਈ ਕਲਾਕਾਰ ਵੀ ਸ਼ਾਮਿਲ ਹੋਏ ।

Amrit Maan Amrit Maan

ਹੁਣ ਬਠਿੰਡੇ ਦੀ ਗੋਨਿਆਣਾ ਮੰਡੀ ‘ਚ 30 ਸਤੰਬਰ ਨੂੰ ਧਰਨਾ ਹੋਣ ਜਾ ਰਿਹਾ ਹੈ । ਜਿਸ ‘ਚ ਜੱਸ ਬਾਜਵਾ, ਰਾਜਵੀਰ ਜਵੰਦਾ, ਆਰ ਨੇਤ, ਅੰਮ੍ਰਿਤ ਮਾਨ ਸਣੇ ਹੋਰ ਕਈ ਕਲਾਕਾਰ ਸ਼ਾਮਿਲ ਹੋਣਗੇ।

ਹੋਰ ਪੜ੍ਹੋ:ਕਿਸਾਨਾਂ ਦੇ ਹੱਕ ਵਿੱਚ ਗਾਇਕਾ ਸਤਵਿੰਦਰ ਬਿੱਟੀ ਨੇ ਕੱਢੀ ਟਰੈਕਟਰ ਰੈਲੀ, ਜਪੁਜੀ ਖਹਿਰਾ ਨੇ ਅੰਮ੍ਰਿਤਸਰ ’ਚ ਰੇਲਵੇ ਲਾਈਨਾਂ ਤੇ ਲਗਾਇਆ ਧਰਨਾ

jass bajwa jass bajwa

ਅੰਮ੍ਰਿਤ ਮਾਨ ਨੇ ਇਸ ਧਰਨੇ ‘ਚ ਵੱਡੀ ਗਿਣਤੀ ‘ਚ ਲੋਕਾਂ ਨੂੰ ਪਹੁੰਚਣ ਦਾ ਸੱਦਾ ਦਿੱਤਾ ਹੈ । ਦੱਸ ਦਈਏ ਕਿ ਕਿਸਾਨਾਂ ਦੇ ਸਮਰਥਨ ‘ਚ ਪੰਜਾਬੀ ਇੰਡਸਟਰੀ ਦੇ ਸਾਰੇ ਹੀ ਕਲਾਕਾਰ ਧਰਨੇ ‘ਚ ਸ਼ਾਮਿਲ ਹੋ ਰਹੇ ਨੇ ।

 Rajvir Jawanda Rajvir Jawanda

ਦੱਸ ਦਈਏ ਕਿ ਤਿੰਨ ਖੇਤੀਬਾੜੀ ਬਿੱਲ ਰਾਜ ਸਭਾ ਵਿੱਚ ਵੋਟਾਂ ਦੀ ਵੰਡ ਤੋਂ ਬਗੈਰ ਭਾਰੀ ਹੰਗਾਮਾ ਵਿਚਕਾਰ ਪਾਸ ਕੀਤਾ ਗਿਆ ਸੀ। ਇਸ ‘ਤੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਜ਼ਬਰਦਸਤ ਹੰਗਾਮਾ ਕੀਤਾ।ਐਤਵਾਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਦਸਤਖਤ ਨਾਲ ਇਹ ਤਿੰਨਾਂ ਬਿੱਲਾਂ ਨੂੰ ਕਾਨੂੰਨ ਵਜੋਂ ਮਾਨਤਾ ਦਿੱਤੀ ਗਈ।

Related Post