ਧਾਗੇ ਨਾਲ ਪੇਟਿੰਗਜ਼ ਉਕੇਰਦਾ ਕਲਾਕਾਰ ਅਰੁਣ ਕੁਮਾਰ ਬਜਾਜ

By  Shaminder September 6th 2018 05:41 AM

ਪ੍ਰਤਿਭਾ ਕਿਸੇ ਦੀ ਮੁਹਤਾਜ਼ ਨਹੀਂ ਹੁੰਦੀ ।ਦਿਲ 'ਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ ਤਾਂ ਕੋਈ ਵੀ ਕੰਮ ਮੁਸ਼ਕਿਲ ਨਹੀਂ ਹੁੰਦਾ ।ਜੀ ਹਾਂ ਅਜਿਹਾ ਹੀ ਕੁਝ ਕਰ ਵਿਖਾਇਆ ਹੈ ਪਟਿਆਲਾ ਦੇ ਰਹਿਣ ਵਾਲੇ ਅਰੁਣ ਕੁਮਾਰ ਬਜਾਜ Arun Kumar Bajaj ਨੇ ।ਜਿਨ੍ਹਾਂ ਨੇ ਆਪਣੀ ਪ੍ਰਤਿਭਾ ਦੇ ਜ਼ਰੀਏ ਆਪਣੀ ਵੱਖਰੀ ਪਹਿਚਾਣ ਬਣਾਈ ਹੈ ਅਤੇ ਉਨ੍ਹਾਂ ਦਾ ਨਾਂਅ ਲਿਮਕਾ ਬੁੱਕ ਰਿਕਾਰਡ 'ਚ ਵੀ ਦਰਜ ਹੈ । ਦਰਅਸਲ ਅਰੁਣ ਕੁਮਾਰ ਬਜਾਜ ਨੂੰ ਕਢਾਈ ਦਾ ਸ਼ੌਂਕ ਸੀ । ਆਪਣੇ ਇਸ ਸ਼ੌਂਕ ਨੂੰ ਉਨ੍ਹਾਂ ਨੇ ਆਪਣਾ ਜਨੂੰਨ ਬਣਾ ਲਿਆ ਅਤੇ ਆਪਣੀ ਕਲਾ ਨੂੰ ਉਨ੍ਹਾਂ ਨੇ ਕੱਪੜੇ 'ਤੇ ਉਕੇਰ ਕੇ ਹਰ ਕਿਸੇ ਨੂੰ ਦੰਦਾਂ ਥੱਲੇ ਉਂਗਲੀਆਂ ਦਬਾਉਣ ਲਈ ਮਜਬੂਰ ਕਰ ਦਿੱੱਤਾ ।

https://www.youtube.com/watch?v=Au9zhOGi5C0

ਅਰੁਣ ਕੁਮਾਰ ਇੱਕ ਅਜਿਹਾ ਕਲਾਕਾਰ Artist ਹੈ ਜਿਸਨੇ ਸ਼੍ਰੀ ਕ੍ਰਿਸ਼ਨ ਜੀ ਦੀ ਸਭ ਤੋਂ ਵੱਡੀ ਤਸਵੀਰ ਕੱਪੜੇ 'ਤੇ ਉਕੇਰੀ ਹੈ । ਇਹੀ ਨਹੀਂ ਇਸ ਕੱਪੜੇ 'ਤੇ ਬਣਾਈ ਪੇਟਿੰਗ ਨੂੰ ਵੇਖ ਕੇ ਤੁਹਾਡੇ ਲਈ ਇਸ ਗੱਲ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਜਾਵੇਗਾ ਕਿ ਇਹ ਪੇਟਿੰਗ ਰੰਗਾਂ ਨਾਲ ਬਣਾਈ ਗਈ ਹੈ ਜਾਂ ਫਿਰ ਧਾਗੇ ਨਾਲ ।

ਅਰੁਣ ਕੁਮਾਰ ਦਾ ਕਹਿਣਾ ਹੈ ਕਿ ਇੱਕ ਦਿਨ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦਾ ਸੁਪਨਾ ਆਇਆ ,ਜਿਸ 'ਚ ਉਹ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਬਣਾ ਰਹੇ ਸਨ ਅਤੇ ਬਸ ਫਿਰ ਇਸੇ ਸੁਪਨੇ ਨੂੰ ਸਾਕਾਰ ਕਰਨ ਲਈ ਉਹ ਜੁਟ ਗਏ । ਅਰੁਣ ਕੁਮਾਰ ਬਜਾਜ ਦੇ ਪਿਤਾ ਕੱਪੜੇ ਸਿਉਣ ਦਾ ਕੰਮ ਕਰਦੇ ਸਨ ।ਪਰ ਅਰੁਣ ਬਜਾਜ ਹੋਰਾਂ ਨਾਲੋਂ ਕੁਝ ਹੱਟ ਕੇ ਕਰਨਾ ਚਾਹੁੰਦੇ ਸਨ ਅਤੇ ਉਨ੍ਹਾਂ ਨੇ ਦਰਜੀ ਨਾ ਬਣ ਕੇ ਕਢਾਈ ਦਾ ਕਿੱਤਾ ਅਪਣਾ ਲਿਆ ਅਤੇ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਕੱਪੜੇ 'ਤੇ ਧਾਗੇ ਨਾਲ ਬਣਾਈ ।

ਇਸ ਤੋਂ ਇਲਾਵਾ ਹੋਰ ਕਈ ਤਸਵੀਰਾਂ ਵੀ ਉਨ੍ਹਾਂ ਨੇ ਬਣਾਈਆਂ ।ਧਾਗਿਆਂ ਦੇ ਸੁਮੇਲ ਨਾਲ ਬਣਾਈਆਂ ਗਈਆਂ ਇਹ ਤਸਵੀਰਾਂ ਏਨੀਆਂ ਖੂਬਸੂਰਤ ਨੇ ਕਿ ਹਰ ਕੋਈ ਅਰੁਣ ਬਜਾਜ ਦੀ ਇਸ ਕਲਾਕਾਰੀ ਨੂੰ ਵੇਖ ਕੇ ਹੈਰਾਨ ਹੋ ਜਾਂਦਾ ਹੈ ।

ਅਰੁਣ ਕੁਮਾਰ ਦੀ ਇਹ ਕਲਾਕਾਰੀ ਥ੍ਰੀ ਡੀ ਪੇਟਿੰਗਜ਼ ਕਲਾਕਾਰਾਂ ਨੂੰ ਵੀ ਮਾਤ ਦਿੰਦੀ ਨਜ਼ਰ ਆਉਂਦੀ ਹੈ ।ਅਰੁਣ ਕੁਮਾਰ ਬਜਾਜ ਹੁਣ ਤੱਕ ਕਈ ਰਿਕਾਰਡ ਆਪਣੇ ਨਾਂਅ ਦਰਜ ਕਰਵਾ ਚੁੱਕੇ ਨੇ ।

 

Related Post