ਜੱਸੀ ਗਿੱਲ ਦੀ 2012 ਦੀ ਇਸ ਤਸਵੀਰ ਪਿੱਛੇ ਹੈ ਦਿਲਚਸਪ ਕਹਾਣੀ,ਅਰਵਿੰਦਰ ਖਹਿਰਾ ਨੇ ਸਾਂਝਾ ਕੀਤਾ ਕਿੱਸਾ

By  Aaseen Khan July 29th 2019 06:24 PM

ਪੰਜਾਬ ਦੇ ਨਾਮੀ ਵੀਡੀਓ ਡਾਇਰੈਕਟਰ ਅਰਵਿੰਦਰ ਖਹਿਰਾ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ 'ਚ ਗਾਇਕ ਜੱਸੀ ਗਿੱਲ ਨਜ਼ਰ ਆ ਰਹੇ ਹਨ। ਇਸ ਪੁਰਾਣੀ ਤਸਵੀਰ 'ਚ ਜੱਸੀ ਗਿੱਲ ਮੋਟਰਸਾਈਕਲ 'ਤੇ ਬੈਠੇ ਹਨ ਅਤੇ ਉਹਨਾਂ ਦੇ ਅੱਗੇ ਲੱਕੜ ਦੇ ਸਟੈਂਡ 'ਤੇ ਕੈਮਰੇ ਲੱਗਿਆ ਹੋਇਆ ਹੈ। ਦੇਖਣ 'ਚ ਤਾਂ ਇਹ ਕੋਈ ਦੇਸੀ ਜੁਗਾੜ ਲੱਗ ਰਿਹਾ ਹੈ ਅਤੇ ਇਸ ਪਿੱਛੇ ਦੀ ਕਹਾਣੀ ਵੀ ਅਜਿਹੀ ਹੀ ਹੈ। ਜੀ ਹਾਂ ਇਹ ਤਸਵੀਰ ਜੱਸੀ ਦੇ 2012 'ਚ ਆਏ ਗੀਤ ਵਿਗੜੇ ਸ਼ਰਾਬੀ ਦੇ ਸ਼ੂਟ ਦੀ ਜਿਸ ਨੂੰ ਅਰਵਿੰਦਰ ਖਹਿਰਾ ਤੇ ਨਵਜੀਤ ਬੁੱਟਰ ਦੇ ਨਿਰਦੇਸ਼ਨ 'ਚ ਫ਼ਿਲਮਾਇਆ ਗਿਆ ਸੀ।

 

View this post on Instagram

 

Photo is blur but story behind it is interesting.. Still is from video “Vigre Sharabi” @jassie.gill (2012) .. Tusi eh soch rahe hone what it is .. Its Snorricam to get special effects in video in which your subject doesn’t move but your background does.. to get a dizzy effect.. That time there was no one who had snorricam in North India .. so we made it in our workshop (ustaad Youtube).. we used our own Dslr for this shot. Because camera team refused to risk there camera on the rig. But when video released everyone was talking about only that shots .. At that time there was not enough budgets and now not enough time ? .. I was in college that time .. #goldentime #virsaarts @navjitbuttar @amanindersinghofficial @varinderpalbainsofficial

A post shared by Arvindr Khaira (@arvindrkhaira) on Jul 29, 2019 at 4:40am PDT

ਅਰਵਿੰਦਰ ਖਹਿਰਾ ਨੇ ਇਸ ਤਸਵੀਰ ਨੂੰ ਸਾਂਝੀ ਕਰਦੇ ਹੋਏ ਲਿਖਿਆ ਹੈ "ਫੋਟੋ ਬਲਰ ਹੈ ਪਰ ਇਸ ਦੇ ਪਿੱਛੇ ਦੀ ਕਹਾਣੀ ਕਾਫੀ ਦਿਲਚਸਪ ਹੈ, ਇਹ ਤਸਵੀਰ ਜੱਸੀ ਗਿੱਲ ਦੇ ਵਿਗੜੇ ਸ਼ਰਾਬੀ(2012) ਗਾਣੇ ਦੀ ਹੈ। ਤੁਸੀਂ ਸੋਚ ਰਹੇ ਹੋਵੋਂਗੇ ਕਿ ਇਹ ਹੈ ਕੀ ? ਅਸਲ 'ਚ ਇਹ ਸਨੇਰਿਓਕੈਮ ਹੈ ਜਿਸ ਨੂੰ ਵੀਡੀਓ 'ਚ ਇੱਕ ਸਪੈਸ਼ਲ ਇਫੈਕਟ ਲਈ ਵਰਤਿਆ ਜਾਂਦਾ ਹੈ। ਜਿਸ 'ਚ ਵਿਸ਼ਾ ਨਹੀਂ ਹਿੱਲਦਾ ਪਰ ਬੈਕਗਰਾਊਂਡ ਹਿੱਲਦਾ ਹੈ। ਇਸ ਅਨੋਖੇ ਇਫੈਕਟ ਲਈ ਪੂਰੇ ਉੱਤਰ ਭਾਰਤ 'ਚ ਉਸ ਸਮੇਂ ਕਿਸੇ ਕੋਲ ਵੀ ਸਨੇਰਿਓਕੈਮ ਨਹੀਂ ਸੀ। ਇਸ ਲਈ ਅਸੀਂ ਇਸ ਨੂੰ ਆਪਣੀ ਵਰਕਸ਼ਾਪ 'ਚ ਖ਼ੁਦ ਤਿਆਰ ਕੀਤਾ। ਇਸ ਲਈ ਅਸੀਂ ਆਪਣਾ ਕੈਮਰਾ ਵਰਤਿਆ,ਕਿਉਂਕਿ ਕੈਮਰਾ ਦੀ ਟੀਮ ਨੇ ਇਸ ਸਟੈਂਡ 'ਤੇ ਆਪਣੇ ਕੈਮਰੇ ਨੂੰ ਖ਼ਤਰੇ 'ਚ ਪਾਉਣਾ ਸਹੀ ਨਹੀਂ ਸਮਝਿਆ। ਉਸ ਸਮੇਂ ਬਹੁਤਾ ਬਜਟ ਨਹੀਂ ਸੀ 'ਤੇ ਅੱਜ ਜ਼ਿਆਦਾ ਸਮਾਂ ਨਹੀਂ ਹੈ। ਮੈਂ ਉਸ ਸਮੇਂ ਕਾਲਜ 'ਚ ਹੁੰਦਾ ਸੀ।"

 

View this post on Instagram

 

Behind the scene #Ronasikhadeve @miel_official @maeramishra @jaani777 @bpraak .. kive lag reha gaana ?

A post shared by Arvindr Khaira (@arvindrkhaira) on Jun 25, 2019 at 4:34am PDT

ਅਰਵਿੰਦਰ ਖਹਿਰਾ ਦਾ ਇਹ ਕਿੱਸਾ ਉਹਨਾਂ ਦੀ ਮਿਹਨਤ ਨੂੰ ਦਰਸਾਉਂਦਾ ਹੈ। ਪੰਜਾਬੀ ਇੰਡਸਟਰੀ 'ਚ ਤਾਂ ਅਰਵਿੰਦਰ ਖਹਿਰਾ ਨੇ ਨਾਮ ਬਣਾਇਆ ਹੀ ਹੈ ਨਾਲ ਹੀ ਉਹ ਬਾਲੀਵੁੱਡ 'ਚ ਵੀ ਡੈਬਿਊ ਕਰ ਚੁੱਕੇ ਹਨ। ਅਰਵਿੰਦਰ ਖਹਿਰਾ ਨੇ ਫ਼ਿਲਮ ਖ਼ਾਨਦਾਨੀ ਸ਼ਫਾਖ਼ਾਨਾ ਦਾ ਇੱਕ ਗਾਣਾ ਡਾਇਰੈਕਟ ਕੀਤਾ ਹੈ । ਸ਼ਹਿਰ ਕੀ ਲੜਕੀ ਟਾਈਟਲ ਹੇਠ ਇਸ ਗਾਣੇ ਨੂੰ ਬਾਦਸ਼ਾਹ, ਤੁਲਸੀ ਕੁਮਾਰ, ਅਭਿਜੀਤ ਤੇ ਚੰਦਰ ਦੀਕਸ਼ਿਤ ਨੇ ਗਾਇਆ ਹੈ ।

Related Post