ਆਰਿਆ ਬੱਬਰ ਨੇ ਛੋਟੀ ਭੈਣ ਕਜਰੀ ਬੱਬਰ ਨੂੰ ਜਨਮ ਦਿਨ ਦੀ ਕੁਝ ਇਸ ਤਰ੍ਹਾਂ ਦਿੱਤੀ ਵਧਾਈ
ਆਰਿਆ ਬੱਬਰ ਦੀ ਛੋਟੀ ਭੈਣ ਕਜਰੀ ਬੱਬਰ ਦਾ ਅੱਜ ਜਨਮ ਦਿਨ ਹੈ । ਛੋਟੀ ਭੈਣ ਦੇ ਜਨਮ ਦਿਨ ਨੂੰ ਆਰਿਆ ਬੱਬਰ ਨੇ ਬਹੁਤ ਹੀ ਖ਼ਾਸ ਬਨਾਉਣ ਦੀ ਕੋਸ਼ਿਸ਼ ਕੀਤੀ ਹੈ । ਆਰਿਆ ਬੱਬਰ ਨੇ ਆਪਣੀ ਭੈਣ ਕਜਰੀ ਬੱਬਰ ਦੇ ਜਨਮ ਦਿਨ ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਹਨਾਂ ਤਸਵੀਰਾਂ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

ਹੋਰ ਪੜ੍ਹੋ :
ਮਾਨਸੀ ਸ਼ਰਮਾ ਨੇ ਆਪਣੇ ਬੇਟੇ ਹਰੀਦਾਨ ਯੁਵਰਾਜ ਹੰਸ ਨਾਲ ਇੰਝ ਕੀਤੀ ਮਸਤੀ, ਹਰੀਦਾਨ ਦਾ ਕਿਊਟ ਵੀਡੀਓ ਕੀਤਾ ਸਾਂਝਾ
ਜੈਜ਼ੀ ਬੀ ਨੇ ਆਪਣੀ ਧੀ ਦੇ ਨਾਲ ਤਸਵੀਰ ਕੀਤੀ ਸਾਂਝੀ, ਜੈਜ਼ੀ ਬੀ ਧੀ ਨੂੰ ਮੰਨਦੇ ਹਨ ਆਪਣਾ ‘ਲੱਕੀ ਚਾਰਮ’

ਲੋਕ ਲਗਾਤਾਰ ਕਮੈਂਟ ਕਰਕੇ ਕਜਰੀ ਬੱਬਰ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ । ਇਹਨਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਆਰਿਆ ਬੱਬਰ ਨੇ ਬਹੁਤ ਹੀ ਖੂਬਸੁਰਤ ਕੈਪਸ਼ਨ ਵੀ ਦਿੱਤਾ ਹੈ । ਆਰਿਆ ਬੱਬਰ ਨੇ ਲਿਖਿਆ ਹੈ ‘ਜਨਮ ਦਿਨ ਦੀ ਵਧਾਈ ਕਜਰੀ ਬੱਬਰ …ਸਾਡੀ ਜ਼ਿੰਦਗੀ ਵਿੱਚ ਆਉਣ ਲਈ ਤੁਹਾਡਾ ਧੰਨਵਾਦ ….ਮੇਰੇ ਖਿਆਲ ਵਿੱਚ ਮੈਂ ਕਿਸਮਤ ਵਾਲਾ ਹਾਂ ਕਿ ਤੁਸੀਂ ਸਾਡੀ ਜ਼ਿੰਦਗੀ ਵਿੱਚ ਆਏ’ ।

ਆਰਿਆ ਬੱਬਰ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪੰਜਾਬੀ ਸਿਨੇਮਾ ਨੂੰ ਕਈ ਫ਼ਿਲਮਾਂ ਦਿੱਤੀਆਂ ਹਨ । ਜਿਨ੍ਹਾਂ ਵਿੱਚ ਉਹਨਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਹੈ । ਇਸ ਤੋਂ ਇਲਾਵਾ ਉਹ ਬਾਲੀਵੁੱਡ ਫ਼ਿਲਮਾਂ ਵਿੱਚ ਨਜ਼ਰ ਆ ਚੁੱਕੇ ਹਨ ।