'ਹੈਬਿਟ' ਤੋਂ ਬੰਦਾ ਜੱਜ ਕਰਦੇ ਨੇ ਆਰੀਅਨ ਅਤੇ ਸੈਂਡੀ 

By  Shaminder September 27th 2018 12:54 PM

ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ-ਪੋਰੀਆਂ ਜੀ । ਜੀ ਹਾਂ ਇਨ੍ਹਾਂ ਆਦਤਾਂ ਕਾਰਨ ਹੀ ਇਨਸਾਨ ਦੀ ਪਛਾਣ ਹੋ ਜਾਂਦੀ ਹੈ ਅਤੇ ਇਨਸਾਨ ਦੀਆਂ ਇਹ ਆਦਤਾਂ ਉਸ ਨਾਲ ਸਾਰੀ ਉਮਰ ਤੱਕ ਰਹਿੰਦੀਆਂ ਨੇ । ਇਨਸਾਨ ਦੀਆਂ ਆਦਤਾਂ ਕਿਸੇ ਵੀ ਇਨਸਾਨ ਦੀ ਸ਼ਖਸੀਅਤ ਨੂੰ ਬਿਆਨ ਕਰ ਦਿੰਦੀਆਂ ਨੇ । ਇਨ੍ਹਾਂ ਆਦਤਾਂ ਦੀ ਹੀ ਗੱਲ ਕੀਤੀ ਹੈ ਆਰੀਅਨ ਅਤੇ ਸੈਂਡੀ ਨੇ ।

ਹੋਰ ਵੇਖੋ : ਮੈਂਡੀ ਹੈਦੀ ਦਾ ਗੀਤ ‘ਤੇਰੇ ਨਾਂਅ ਦਾ ਚੂੜ੍ਹਾ’ ਕੀਤਾ ਜਾ ਰਿਹਾ ਪਸੰਦ

https://www.youtube.com/watch?v=CqhhX6bU4b0

ਜੋ ਇਨ੍ਹਾਂ ਆਦਤਾਂ ਤੋਂ ਹੀ ਇਨਸਾਨ ਨੂੰ ਜੱਜ ਕਰ ਲੈਂਦੇ ਨੇ ।'ਹੈਬਿਟਾਂ ਤੋਂ ਬੰਦਾ ਜੱਜ ਕਰ ਲੈਂਦੇ ਆਂ' ਜੀ ਹਾਂ ਇਹ ਅਸੀਂ ਨਹੀਂ ਕਹਿ ਰਹੇ ਬਲਕਿ ਇਹ ਕਹਿ ਰਹੇ ਨੇ ਆਰੀਅਨ ਅਤੇ ਸੈਂਡੀ । ਜਿਨ੍ਹਾਂ ਦਾ ਨਵਾਂ ਗੀਤ 'ਹੈਬਿਟ' ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਗੀਤ ਦੇ ਬੋਲ ਕੋਕੀਦੀਪ ਨੇ ਲਿਖੇ ਨੇ ਜਦਕਿ ਇਸ ਨੂੰ ਡਾਇਰੈਕਟ ਕੀਤਾ ਹੈ ਨਿਤਿਨ ਸ਼ਰਮਾ ਨੇ । ਇਸ ਗੀਤ 'ਚ ਬੁਰੀਆਂ ਆਦਤਾਂ ਅਤੇ ਚੰਗੀਆਂ ਆਦਤਾਂ ਵਾਲੇ ਇਨਸਾਨ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਸ ਦੇ ਨਾਲ ਹੀ ਨੌਜਵਾਨ ਪੀੜ੍ਹੀ ਨੂੰ ਵੀ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਬਲੇਕਮੇਲ ਦਾ ਰਸਤਾ ਅਖਤਿਆਰ ਕਰ ਲੈਂਦੀ ਹੈ । ਜਿਸ ਕਾਰਨ ਕਿਸੇ ਦੀ ਜ਼ਿੰਦਗੀ ਵੀ ਤਬਾਹ ਹੋ ਜਾਂਦੀ ਹੈ ਪਰ ਦੋਸਤੀ ਜਿੰਨੀ ਨਿਭ ਸਕੇ ਓਨੀ ਹੀ ਠੀਕ ਹੈ ,ਕਿਉਂਕਿ ਜਿਹੜੇ ਪਿੰਡ ਨਹੀਂ ਜਾਣਾ ਉਸਦਾ ਰਾਹ ਕਿਉਂ ਪੁੱਛਣਾ ।

Related Post