ਅੰਮ੍ਰਿਤ ਮਾਨ ਦਾ ਨਵਾਂ ਗੀਤ ‘ਅਸੀਂ ਓਹ ਹੁੰਨੇ ਆਂ’ ਹੋਇਆ ਰਿਲੀਜ਼

By  Rupinder Kaler August 5th 2020 02:28 PM

ਗਾਇਕ ਅੰਮ੍ਰਿਤ ਮਾਨ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ । ‘ਅਸੀਂ ਓਹ ਹੁੰਨੇ ਆਂ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ, ਇਸੇ ਲਈ ਗਾਣੇ ਦੇ ਰਿਲੀਜ਼ ਹੁੰਦੇ ਹੀ ਇਸ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਹੋ ਗਈ ਹੈ । ਇਸ ਗੀਤ ਵਿੱਚ ਅੰਮ੍ਰਿਤ ਮਾਨ ਨੇ ਪੱਕੇ ਯਾਰਾਂ ਦੀ ਯਾਰੀ ਨੂੰ ਬਿਆਨ ਕੀਤਾ ਹੈ । ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਮਿਊਜ਼ਿਕ ਇਕਵਿੰਦਰ ਸਿੰਘ ਨੇ ਤਿਆਰ ਕੀਤਾ ਹੈ ਜਦੋਂ ਕਿ ਵੀਡੀਓ ਟਰੂ ਮੇਕਰਜ਼ ਨੇ ਤਿਆਰ ਕੀਤਾ ਹੈ ।

https://www.instagram.com/p/CDftBB3hjq_/

ਤੁਹਾਨੂੰ ਦੱਸ ਦਿੰਦੇ ਹਾਂ ਕਿ ਹਾਲ ਹੀ ਵਿੱਚ ਅੰਮ੍ਰਿਤ ਮਾਨ ਮਾਂ ਦਾ ਦਿਹਾਂਤ ਹੋਇਆ ਹੈ । ਜਿਸ ਕਰਕੇ ਉਹ ਕੁਝ ਦਿਨਾਂ ਤੋਂ ਸਦਮੇ ਵਿੱਚ ਸਨ । ਪਰ ਹੁਣ ਇੱਕ ਵਾਰ ਫਿਰ ਐਕਟਿਵ ਹੁੰਦੇ ਦਿਖਾਈ ਦੇ ਰਹੇ ਹਨ ਤੇ ਇੱਕ ਤੋਂ ਬਾਅਦ ਇੱਕ ਨਵੇਂ ਗਾਣੇ ਲੈ ਕੇ ਆ ਰਹੇ ਹਨ ।

https://www.instagram.com/p/CDdcUXWBQ9z/

Related Post