ਹਿਮਾਂਸ਼ੀ ਖੁਰਾਣਾ ਤੋਂ ਬਾਅਦ ਹੁਣ ਉਹਨਾਂ ਦੇ ਬੁਆਏ ਫਰੈਂਡ ਆਸਿਮ ਰਿਆਜ਼ ’ਤੇ ਹੋਇਆ ਹਮਲਾ, ਹੋਏ ਗੰਭੀਰ ਜ਼ਖਮੀ

By  Rupinder Kaler August 6th 2020 10:27 AM

ਜਿੱਥੇ ਕੁਝ ਦਿਨ ਪਹਿਲਾਂ ਪੰਜਾਬੀ ਮਾਡਲ ਹਿਮਾਂਸ਼ੀ ਖੁਰਾਣਾ ਦੀ ਕਾਰ ਤੇ ਹਮਲਾ ਹੋਇਆ ਸੀ, ਉਸੇ ਤਰ੍ਹਾਂ ਦਾ ਇੱਕ ਹਮਲਾ ਉਹਨਾਂ ਦੇ ਬੁਆਏ ਫਰੈਂਡ ਆਸਿਮ ਰਿਆਜ਼ ਤੇ ਹੋਇਆ ਹੈ । ਆਸਿਮ ਨੂੰ ਇੱਕ ਬਾਈਕ ਸਵਾਰ ਨੇ ਟੱਕਰ ਮਾਰ ਦਿੱਤੀ ਹੈ, ਜਿਸ ਵਿੱਚ ਉਹ ਜ਼ਖਮੀ ਹੋ ਗਏ । ਇਸ ਗੱਲ ਦੀ ਜਾਣਕਾਰੀ ਖੁਦ ਆਸਿਮ ਰਿਆਜ਼ ਨੇ ਸੋਸ਼ਲ ਮੀਡੀਆ ਤੇ ਦਿੱਤੀ ਹੈ ।

https://www.instagram.com/p/CDhTd3BH22u/?utm_source=ig_web_copy_link

ਆਸਿਮ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਦੱਸਿਆ ਹੈ ਕਿ ਉਹ ਆਪਣੀ ਸਾਈਕਲ ਤੇ ਜਾ ਰਹੇ ਸਨ ਕਿ ਅਚਾਨਕ ਇੱਕ ਬਾਈਕ ਸਵਾਰ ਨੇ ਜਾਣਬੁੱਝ ਕੇ ਉਹਨਾਂ ਦੇ ਵਿੱਚ ਟੱਕਰ ਮਾਰ ਦਿੱਤੀ । ਆਸਿਮ ਨੇ ਵੀਡੀਓ ਵਿੱਚ ਦਿਖਾਇਆ ਹੈ ਕਿ ਉਹਨਾਂ ਨੂੰ ਕਿੰਨੀਆਂ ਗੰਭੀਰ ਸੱਟਾਂ ਵੱਜੀਆਂ ਹਨ । ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਆਸਿਮ ਨੂੰ ਕਿਸ ਤਰ੍ਹਾਂ ਸੱਟਾਂ ਲੱਗੀਆ ਹਨ ।

https://twitter.com/Shaktiman_0412/status/1291090473201745921

ਹਾਲਾਂ ਕਿ ਟੱਕਰ ਮਾਰਨ ਵਾਲਾ ਹਾਲੇ ਤੱਕ ਫੜਿਆ ਨਹੀਂ ਗਿਆ । ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ਤੇ ਹਲਚਲ ਸ਼ੁਰੂ ਹੋ ਗਈ ਹੈ ਉਹਨਾਂ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰਕੇ ਉਹਨਾਂ ਦਾ ਹਾਲ ਜਾਣ ਰਹੇ ਹਨ । ਹੁਣ ਤੱਕ ਹਜ਼ਾਰਾਂ ਲੋਕਾਂ ਨੇ ਟਵੀਟ ਕਰਕੇ ਉਹਨਾਂ ਦੀ ਸਲਾਮਤੀ ਦੀ ਦੁਆ ਕੀਤੀ ਹੈ ।

https://twitter.com/_Random_Spirit/status/1291086726681595904

https://twitter.com/Lubna_Lah/status/1291102722788413440

Related Post