ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਣਾ ਦੀ ਲਵ ਸਟੋਰੀ ਵਿੱਚ ਆਇਆ ਕੋਈ ਵਿਲੇਨ …! ਬ੍ਰੇਕਅਪ ਦੀਆਂ ਖ਼ਬਰਾਂ ’ਤੇ ਆਸਿਮ ਨੇ ਦਿੱਤਾ ਵੱਡਾ ਬਿਆਨ

By  Rupinder Kaler April 8th 2020 10:50 AM

ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਣਾ ਦਾ ਬ੍ਰੇਕਅਪ ਹੋ ਗਿਆ ਹੈ ! ਇਹਨਾਂ ਖ਼ਬਰਾਂ ਨੇ ਇਸ ਲਈ ਜ਼ੋਰ ਫੜਿਆ ਹੈ ਕਿਉਂਕਿ ਹਿਮਾਂਸ਼ੀ ਖੁਰਾਣਾ ਨੇ ਹਾਲ ਹੀ ਵਿੱਚ ਇੱਕ ਟਵੀਟ ਕਰਕੇ ਸਭ ਦੀਆਂ ਧੜਕਣਾਂ ਵਧਾ ਦਿੱਤੀਆਂ ਹਨ । ਇਸ ਟਵੀਟ ਰਾਹੀਂ ਹਿਮਾਂਸ਼ੀ ਨੇ ਆਪਣੇ ਟੁੱਟੇ ਦਿਲ ਦਾ ਹਾਲ ਬਿਆਨ ਕੀਤਾ ਹੈ । ਹਿਮਾਂਸ਼ੀ ਨੇ ਆਪਣੇ ਟਵੀਟ ਵਿੱਚ ਲਿਖਿਆ. ‘ਕੋਈ ਵੀ ਸਾਨੂੰ ਇੱਕਠੇ ਨਹੀਂ ਦੇਖਣਾ ਚਾਹੁੰਦਾ’ । ਹਿਮਾਂਸ਼ੀ ਦੇ ਇਸ ਟਵੀਟ ਨੂੰ ਦੇਖਕੇ ਉਹਨਾਂ ਦੇ ਪ੍ਰਸ਼ੰਸਕਾਂ ਨੇ ਅੰਦਾਜ਼ਾ ਲਗਾਇਆ ਸੀ ਕਿ ਹਿਮਾਂਸ਼ੀ ਦਾ ਬ੍ਰੇਕਅਪ ਹੋ ਗਿਆ ਹੈ ।

https://twitter.com/realhimanshi/status/1247234092552224768

ਪਰ ਹੁਣ ਉਹਨਾਂ ਲੋਕਾਂ ਲਈ ਖੁਸ਼ੀ ਦੀ ਖ਼ਬਰ ਆਈ ਹੈ ਜਿਹੜੇ ਹਿਮਾਂਸ਼ੀ ਤੇ ਆਸਿਮ ਨੂੰ ਇੱਕਠੇ ਦੇਖਣਾ ਚਾਹੁੰਦੇ ਹਨ ਕਿਉਂਕਿ ਹਿਮਾਂਸ਼ੀ ਦੇ ਟਵੀਟ ਤੇ ਆਸ਼ਿਮ ਨੇ ਰੀਟਵੀਟ ਕਰਕੇ ਲਿਖਿਆ ਹੈ ਕਿ ਉਹ ਉਸ ਨੂੰ ਛੱਡ ਕੇ ਕਿਤੇ ਨਹੀਂ ਜਾਣ ਵਾਲਾ । ਆਸਿਮ ਰਿਆਜ਼ ਨੇ ਲਿਖਿਆ ਹੈ ‘ਕੁਝ ਵੀ ਹੋਵੇ ਮੈਂ ਤੇਰੇ ਨਾਲ ਹਾਂ, ਕੌਣ ਕੀ ਕਹਿ ਰਿਹਾ ਹੈ ਇਹਨਾਂ ਗੱਲਾਂ ਨਾਲ ਫਰਕ ਨਹੀਂ ਪੈਂਦਾ’ ।

ਆਸਿਮ ਰਿਆਜ਼ ਦੇ ਇਸ ਕਮੈਂਟ ਤੋਂ ਸਾਫ ਹੋ ਜਾਂਦਾ ਹੈ ਕਿ ਉਹ ਆਪਣੀ ਗਰਲਫੈਂਡ ਦੇ ਨਾਲ ਹੈ । ਪਰ ਹਿਮਾਂਸ਼ੀ ਦੇ ਟਵੀਟ ਤੋਂ ਇਹ ਸਾਫ ਹੋ ਗਿਆ ਹੈ ਕਿ ਇਹਨਾਂ ਦੀ ਲਵ ਸਟੋਰੀ ਵਿੱਚ ਅਜਿਹਾ ਕੋਈ ਵਿਲੇਨ ਹੈ ਜਿਹੜਾ ਦੋਹਾਂ ਨੂੰ ਇੱਕਠੇ ਨਹੀਂ ਦੇਖਣਾ ਚਾਹੁੰਦਾ । ਦਰਅਸਲ ਹਿਮਾਂਸ਼ੀ ਉਹਨਾਂ ਹੇਟਰਾਂ ਤੋਂ ਵੀ ਪਰੇਸ਼ਾਨ ਹੈ ਜਿਹੜੇ ਅਕਸਰ ਇਸ ਜੋੜੀ ਨੂੰ ਲੈ ਕੇ ਕਮੈਂਟ ਕਰਦੇ ਰਹਿੰਦੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇੱਕ ਰਿਆਲਟੀ ਸ਼ੋਅ ਵਿੱਚ ਬਣੀ ਇਹ ਜੋੜੀ ਲਗਾਤਾਰ ਚਰਚਾ ਵਿੱਚ ਆ ਰਹੀ ਹੈ ।

https://www.instagram.com/p/B-G90OPAPAl/

Related Post