ਹਿਮਾਂਸ਼ੀ ਨੇ ਬਾਦਸ਼ਾਹ ਦੇ ਗਾਣੇ ‘ਗੇਂਦਾ ਫੂਲ’ ਤੇ ਕੀਤਾ ਡਾਂਸ, ਆਸਿਮ ਨੇ ਵੀਡੀਓ ਦੇਖਕੇ ਕੀਤਾ ਇਹ ਕਮੈਂਟ ….!

By  Rupinder Kaler April 1st 2020 12:28 PM

ਇੱਕ ਰਿਆਲਟੀ ਸ਼ੋਅ ਵਿੱਚੋਂ ਬਾਹਰ ਨਿਕਲਣ ਤੋਂ ਬਾਅਦ ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਣਾ ਇੱਕਠੇ ਹਨ, ਇਸ ਸਭ ਦੇ ਚਲਦੇ ਆਸਿਮ ਰਿਆਜ਼ ਨੇ ਹਿਮਾਂਸ਼ੀ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਖੂਬ ਚਰਚਾ ਹੋ ਰਹੀ ਹੈ । ਇਸ ਵੀਡੀਓ ਵਿੱਚ ਹਿਮਾਂਸ਼ੀ ਹਾਲ ਹੀ ਵਿੱਚ ਰਿਲੀਜ਼ ਹੋਏ ਗਾਣੇ ‘ਗੇਂਦਾ ਫੂਲ’ ’ਤੇ ਡਾਂਸ ਕਰ ਰਹੀ ਹੈ । ਇਸ ਵੀਡੀਓ ਵਿੱਚ ਹਿਮਾਂਸ਼ੀ ਨੇ ਹਰੇ ਰੰਗ ਦਾ ਲਹਿੰਗਾ ਪਹਿਨਿਆ ਹੋਇਆ ਹੈ ਤੇ ਉਹ ਬਹੁਤ ਹੀ ਖੂਬਸੂਰਤ ਦਿਖਾਈ ਦੇ ਰਹੀ ਹੈ ।

https://www.instagram.com/p/B-XZ6VyhhFl/

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਆਸਿਮ ਨੇ ਇੱਕ ਜਿਫ ਸ਼ੇਅਰ ਕੀਤਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਰਿਆਲਟੀ ਸ਼ੋਅ ਵਿੱਚੋਂ ਨਿਕਲਣ ਤੋਂ ਬਾਅਦ ਇਹ ਜੋੜੀ ਇੱਕਠੇ ਹੀ ਸਮਾਂ ਬਿਤਾ ਰਹੀ ਹੈ ਤੇ ਲਾਕਡਾਊਨ ਕਰਕੇ ਘਰ ਵਿੱਚ ਕੈਦ ਹੈ ਜਿਸ ਦੀ ਤੁਲਨਾ ਆਸਿਮ ਨੇ ਬਿੱਗ ਬਾਸ ਦੇ ਘਰ ਨਾਲ ਕੀਤੀ ਹੈ ।

https://www.instagram.com/p/B-CNadJgOF8/

ਇਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਵੀ ਪਾਈ ਸੀ । ਇਸ ਤੋਂ ਪਹਿਲਾਂ ਇਹ ਜੋੜੀ ਇੱਕ ਗਾਣੇ ਵਿੱਚ ਵੀ ਦਿਖਾਈ ਦਿੱਤੀ ਹੈ । ਇਸ ਗਾਣੇ ਨੂੰ ਨੇਹਾ ਕੱਕੜ ਨੇ ਗਾਇਆ ਹੈ ।

https://www.instagram.com/p/B-ZY1O_pNx4/?utm_source=ig_embed

Related Post